ਦੀਵਾਲੀ ਦੇ ਤਿਉਹਾਰ ‘ਤੇ ਕਰੋ ਆਪਣੇ ਘਰ ਦੀ ਹਾਈ-ਟੈਕ ਸਜਾਵਟ, ਸਿੱਖੋ
ਬਦਲਦੇ ਸਮੇਂ ਦੇ ਨਾਲ-ਨਾਲ ਦੀਵਾਲੀ ਦੀ ਸਜਾਵਟ ਦੇ ਢੰਗ ਵੀ ਬਦਲਦੇ ਜਾ ਰਹੇ ਹਨ...
ਚੰਡੀਗੜ੍ਹ: ਬਦਲਦੇ ਸਮੇਂ ਦੇ ਨਾਲ-ਨਾਲ ਦੀਵਾਲੀ ਦੀ ਸਜਾਵਟ ਦੇ ਢੰਗ ਵੀ ਬਦਲਦੇ ਜਾ ਰਹੇ ਹਨ। ਓਵੇਂ ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਕਿਹਾ ਜਾਂਦਾ ਹੈ ਪਰ ਇਹਨਾਂ 'ਚੋਂ ਦੀਵਾਲੀ ਇੱਕ ਅਜਿਹਾ ਤਿਉਹਾਰ ਹੈ ਜਿਸ ਨੂੰ ਹਰ ਕੋਈ ਬਹੁਤ ਧੂਮਧਾਮ ਨਾਲ ਮਨਾਉਂਦਾ ਹੈ। ਪਹਿਲੇ ਤਾਂ ਦੀਵਾਲੀ ਸਿਰਫ਼ ਦੀਵੇ ਅਤੇ ਪਟਾਕਿਆਂ ਤੱਕ ਹੀ ਸੀਮਤ ਸੀ ਪਰ ਹੁਣ ਦੀਵਾਲੀ ਵੀ ਹਾਈ-ਟੈਕ ਹੋ ਗਈ ਹੈ। ਆਓ ਅੱਜ ਅਸੀਂ ਤੁਹਾਨੂੰ ਦੀਵਾਲੀ ਦੀ ਸਜਾਵਟ ਬਾਰੇ ਦੱਸਦੇ ਹਾਂ
ਬੀਅਰ ਦੀ ਬੋਤਲਾਂ ਨਾਲ ਸਜਾਓ ਘਰ ਨੂੰ
ਜੇਕਰ ਤੁਹਾਡੇ ਘਰ 'ਚ ਪਈਆਂ ਹਨ ਬੀਅਰ ਦੀਆਂ ਬੋਤਲਾਂ ਤਾਂ ਤੁਸੀਂ ਇਹਨਾਂ ਨੂੰ ਬਹੁਤ ਵੱਖਰੇ ਤਰੀਕੇ ਨਾਲ ਸਜਾਵਟ ਲਈ ਇਸਤੇਮਾਲ ਕਰ ਸਕਦੇ ਹੋ। ਜਿਵੇਂ ਤੁਸੀਂ ਇਸ ਨੂੰ ਚਾਰਟ ਪੇਪਰ, ਸਪਾਰਕਲ, ਲੈਸਾਂ, ਕਲਰਫੁੱਲ ਬੱਟਣ ਆਦਿ ਨਾਲ ਸਜਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਬੋਤਲ ਦੇ ਅੰਦਰ ਗੋਲਡਨ ਲਾਈਟਾਂ ਪਾ ਸਕਦੇ ਹੋ।
ਰੰਗੋਲੀ ਦੀ ਸਜਾਵਟ
ਰੰਗੋਲੀ: ਰੰਗੋਲੀ ਇੱਕ ਅਜੇਹੀ ਚੀਜ ਹੈ ਜੋ ਤਕਰੀਬਨ ਹਰ ਕੋਈ ਦੀਵਾਲੀ 'ਤੇ ਬਣਾਉਂਦਾ ਹੈ। ਬੱਸ ਅੱਜਕਲ੍ਹ ਰੰਗੋਲੀ ਬਣਾਉਣ ਦਾ ਢੰਗ ਬਦਲ ਗਿਆ ਹੈ। ਰੰਗੋਲੀ ਬਣਾਉਣ ਲਈ ਪੋਸਟਰ ਰੰਗਾਂ ਦੀ ਵਰਤੋਂ ਵੀ ਕਰ ਸਕਦੇ ਹੋ। ਇਨ੍ਹਾਂ ਦੀ ਵਰਤੋਂ ਆਸਾਨ ਹੈ ਅਤੇ ਬਹੁਤ ਸਾਰਾ ਸਮਾਂ ਵੀ ਬਚਦਾ ਹੈ। ਕੰਮ ਨੂੰ ਜਲਦੀ ਨਿਪਟਾਉਣ ਲਈ ਇਕ ਮੋਟਾ ਪੇਂਟ ਬੁਰਸ਼ ਵਰਤੋ। ਹੋਰ ਤਾਂ ਹੋਰ ਅੱਜਕਲ੍ਹ ਤਾਂ ਬਣੇ ਬਣਾਏ ਰੰਗੋਲੀ ਦੇ ਡਿਜ਼ਾਈਨ ਆ ਗਏ ਹਨ। ਇਹਨਾਂ ਵਿੱਚ ਸਿਰਫ ਤੁਸੀਂ ਰੰਗ ਹੀ ਭਰਨੇ ਹਨ। ਇਸ ਨਾਲ ਤੁਸੀਂ ਔਖੇ ਤੋਂ ਔਖੇ ਡਿਜ਼ਾਈਨ ਵੀ ਸੌਖੇ ਤਰੀਕੇ ਨਾਲ ਬਣਾ ਸਕਦੇ ਹੋ।
ਗ੍ਰੀਟਿੰਗ ਕਾਰਡਾਂ ਨਾਲ ਸਜਾਓ ਘਰ ਪੁਰਾਣੇ ਪਏ ਗ੍ਰੀਟਿੰਗ ਕਾਰਡਾਂ ਨਾਲ ਤੁਸੀਂ ਆਪਣੇ ਘਰ ਤੇ ਕਮਰੇ ਨੂੰ ਦੇ ਸਕਦੇ ਹੋ ਇੱਕ ਵੱਖਰੀ ਲੁੱਕ ਜਿਵੇਂ ਤੁਸੀਂ ਆਪਣੀ ਕਮਰੇ ਦੀ ਦੀਵਾਰ ਤੇ ਕੋਈ ਵੀ ਪੇਂਟਿੰਗ ਬਣਾ ਕੇ। ਇਸ ਚ ਪੋਸਟਰ ਰੰਗ ਕਰ ਕੇ, ਵਿੱਚ ਕਾਰਡ ਲੱਗਾ ਸਕਦੇ ਹੋ। ਇਸ ਨਾਲ ਤੁਹਾਡੇ ਕਮਰੇ ਦੀ ਲੁੱਕ ਵੀ ਬਦਲ ਜਾਵੇਗੀ ਅਤੇ ਦੀਵਾਲੀ ਤੇ ਕੁੱਝ ਵੱਖਰਾ ਵੀ ਹੋ ਜਾਵੇਗਾ। ਇਸ ਤੋਂ ਇਲਾਵਾ ਤੁਸੀਂ ਕਲਰਫੁੱਲ ਚਾਰਟ ਪੇਪਰ ਵੱਖਰੀ-ਵੱਖਰੀ ਸ਼ੇਪ ਚ ਕੱਟ ਕੇ ਇਸ ਵਿੱਚ ਸਕਾਰਾਤਮਕ ਵਿਚਾਰ ਲਿੱਖ ਸਕਦੇ ਹੋ ਤਾਂ ਕਿ ਤੁਹਾਨੂੰ ਵਧੀਆ ਫੀਲ ਹੋਵੇ।
ਦੀਵੇ ਅਤੇ ਮੋਮਬੱਤੀ ਡੈਕੋਰੇਸ਼ਨ
ਬਾਜ਼ਾਰ ਤੋਂ ਤੁਹਾਨੂੰ ਮਿੱਟੀ ਦੇ ਬਣੇ ਵੱਖ-ਵੱਖ ਆਕਾਰ ਵਿਚ ਹਰ ਤਰ੍ਹਾਂ ਦੇ ਦੀਵੇ ਮਿਲ ਜਾਣਗੇ ਜੋ ਜ਼ਿਆਦਾ ਮਹਿੰਗੇ ਵੀ ਨਹੀਂ ਹੁੰਦੇ। ਇਸ ਤੋਂ ਇਲਾਵਾ ਜੇ ਤੁਸੀਂ ਪਲੇਨ ਦੀ ਥਾਂ ਡੈਕੋਰੇਟਿਵ ਦੀਵੇ ਪਸੰਦ ਕਰਦੇ ਹੋ ਤਾਂ ਮਾਰਕੀਟ ਵਿਚ ਤੁਹਾਨੂੰ ਉਹ ਬਹੁਤ ਹੀ ਆਸਾਨੀ ਨਾਲ ਮਿਲ ਜਾਣਗੇ, ਨਹੀਂ ਤਾਂ ਤੁਸੀਂ ਖੁਦ ਇਨ੍ਹਾਂ ਨੂੰ ਘਰ ਬੈਠ ਕੇ ਵੱਖ-ਵੱਖ ਰੰਗਾਂ ਨਾਲ ਪੇਂਟ ਕਰ ਸਕਦੇ ਹੋ ਅਤੇ ਗਲੂ ਦੀ ਮਦਦ ਨਾਲ ਕਲਰਫੁੱਲ ਸਟੋਨ, ਪਰਲ, ਸ਼ਿਮਰੀ ਲੈਸ ਤੇ ਹੋਰ ਸਜਾਵਟ ਦਾ ਸਾਮਾਨ ਚਿਪਕਾ ਸਕਦੇ ਹੋ। ਮਾਰਕੀਟ ਤੋਂ ਤੁਹਾਨੂੰ ਬਹੁਤ ਤਰ੍ਹਾਂ ਦੇ ਕਲਰਫੁੱਲ ਤੇ ਡਿਜ਼ਾਈਨਰ ਕੈਂਡਲਜ਼ ਵੀ ਮਿਲ ਜਾਣਗੀਆਂ, ਨਹੀਂ ਤਾਂ ਤੁਸੀਂ ਸਾਂਚੇ, ਧਾਗੇ ਤੇ ਵੈਕਸ ਦੀ ਮਦਦ ਨਾਲ ਖੁਦ ਵੀ ਕੈਂਡਲ ਤਿਆਰ ਕਰ ਸਕਦੇ ਹੋ।