ਪੰਛੀਆਂ ਦੇ ਚੋਗਾ ਘਰ ਨੂੰ ਸਾਫ਼ ਰੱਖਣ ਦੇ ਤਰੀਕੇ

ਏਜੰਸੀ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਪੰਛੀਆਂ ਦੀ ਆਵਾਜ਼ ਸੁਣਨ 'ਚ ਬਹੁਤ ਚੰਗੀ ਲਗਦੀ ਹੈ। ਸਵੇਰ ਦੀ ਪਹਿਲੀ ਕਿਰਨ ਦੇ ਫੁੱਟਣ ਨਾਲ ਹੀ ਇਹ ਦਾਣਾ ਲੱਭਣ ਲਈ ਅਪਣੇ ਆਲ੍ਹਣੇ 'ਚੋਂ ਨਿਕਲ ਪੈਂਦੇ ਹਨ। ਕੁੱਝ ਲੋਕ .....

Robe Home

ਪੰਛੀਆਂ ਦੀ ਆਵਾਜ਼ ਸੁਣਨ 'ਚ ਬਹੁਤ ਚੰਗੀ ਲਗਦੀ ਹੈ। ਸਵੇਰ ਦੀ ਪਹਿਲੀ ਕਿਰਨ ਦੇ ਫੁੱਟਣ ਨਾਲ ਹੀ ਇਹ ਦਾਣਾ ਲੱਭਣ ਲਈ ਅਪਣੇ ਆਲ੍ਹਣੇ 'ਚੋਂ ਨਿਕਲ ਪੈਂਦੇ ਹਨ। ਕੁੱਝ ਲੋਕ ਇਨ੍ਹਾਂ ਦੀ ਰਾਹ ਆਸਾਨ ਕਰਨ ਲਈ ਅਪਣੇ ਘਰਾਂ ਦੀਆਂ ਛੱਤਾਂ, ਰੁੱਖ, ਬਗੀਚੀ ਜਾਂ ਫਿਰ ਬਾਗਾਂ 'ਚ ਚੋਗਾ ਘਰ ਰਖਦੇ ਹਨ ਜਿਸ 'ਚ ਦਾਣਾ ਅਤੇ ਪੀਣ ਲਈ ਪਾਣੀ ਰਖਿਆ ਜਾਂਦਾ ਹੈ। ਪਰ ਸਿਰਫ਼ ਇਸੇ ਨਾਲ ਕੁਦਰਤ ਪ੍ਰਤੀ ਸਾਡੀ ਜ਼ਿੰਮੇਵਾਰੀ ਖ਼ਤਮ ਨਹੀਂ ਹੋ ਜਾਂਦੀ।

ਇਨ੍ਹਾਂ ਆਲ੍ਹਣਿਆਂ ਦੀ ਸਫ਼ਾਈ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਇਸ 'ਚ ਜਮ੍ਹਾਂ ਗੰਦਗੀ ਨਾਲ ਪੰਛੀਆਂ 'ਚ ਬਿਮਾਰੀ ਫੈਲਣ ਦਾ ਡਰ ਰਹਿੰਦਾ ਹੈ, ਜਿਸ ਕਾਰਨ ਇਨ੍ਹਾਂ ਦੀ ਜ਼ਿੰਦਗੀ ਖ਼ਤਰੇ 'ਚ ਪੈ ਜਾਂਦੀ ਹੈ। ਆਉ ਜਾਣਦੇ ਹਾਂ ਕਿਹੜੇ ਤਰੀਕਿਆਂ ਨਾਲ ਰਖੀਏ ਚੋਗਾ ਘਰ ਦੀ ਸਫ਼ਾਈ। ਸਭ ਤੋਂ ਪਹਿਲਾਂ ਘਰ 'ਚ ਰਖਿਆ ਹੋਇਆ ਪੰਛੀਆਂ ਦਾ ਚੋਗਾ ਘਰ ਖ਼ਾਲੀ ਕਰ ਲਉ। ਇਸ ਗੱਲ ਦਾ ਧਿਆਨ ਰੱਖੋ ਕਿ ਇਸ 'ਚ ਕਿਸੇ ਵੀ ਤਰ੍ਹਾਂ ਦਾ ਖਾਣਾ ਨਾ ਹੋਵੇ।

ਇਸ ਤੋਂ ਬਾਅਦ ਇਕ ਬਾਲਟੀ 'ਚ ਥੋੜ੍ਹਾ ਜਿਹਾ ਤਰਲ ਸਾਬਣ ਪਾ ਕੇ ਰਲਾ ਲਉ। ਚੋਗਾ ਘਰ ਨੂੰ ਇਸ ਨਾਲ ਚੰਗੀ ਤਰ੍ਹਾਂ ਨਾਲ ਰਗੜ ਕੇ ਸਾਫ਼ ਕਰੋ। ਫਿਰ ਸਾਫ਼ ਪਾਣੀ ਨਾਲ ਇਸ ਨੂੰ ਧੋ ਕੇ ਸੁਕਾ ਲਉ। ਦੁਬਾਰਾ ਇਸ 'ਚ ਪੰਛੀਆਂ ਲਈ ਦਾਣਾ ਪਾਉ। ਇਸ ਗੱਲ ਦਾ ਧਿਆਨ ਰੱਖੋ ਕਿ ਹਰ 15 ਦਿਨਾਂ ਬਾਅਦ ਇਸ ਨੂੰ ਸਾਫ਼ ਜ਼ਰੂਰ ਕਰ ਲਉ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਦਾਣਾ ਆਲ੍ਹਣੇ 'ਚ ਹਰ ਰੋਜ਼ ਨਾ ਪਾਉ। 1-2 ਦਿਨ ਪੰਛੀਆਂ ਨੂੰ ਇਨ੍ਹਾਂ ਨੂੰ ਖ਼ਾਲੀ ਕਰਨ ਦਿਉ। ਇਸ ਨਾਲ ਬੀਮਾਰੀ ਫੈਲਣ ਅਤੇ ਭੋਜਨ ਖ਼ਰਾਬ ਹੋਣ ਦਾ ਖ਼ਤਰਾ ਨਹੀਂ ਰਹੇਗਾ।