ਗੁਲਾਬ ਦੇ ਪੌਦਿਆਂ ਦੀ ਇਸ ਤਰ੍ਹਾਂ ਕਰੋ ਦੇਖਭਾਲ
ਘਰ ਦੇ ਗਾਰਡਨ ‘ਚ ਲੱਗੇ ਫੁੱਲ ਗਾਰਡਨ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਬਣਾ ਦਿੰਦੇ ਹਨ। ਜਿੱਥੇ ਫੁੱਲ ਹੋਵੇ ਉੱਥੇ ਗੁਲਾਬ ਦਾ ਹੋਣਾ ਤਾਂ ਆਮ ਗੱਲ ਹੈ। ਇਹ ਫੁੱਲ ਸਭ ...
ਘਰ ਦੇ ਗਾਰਡਨ ‘ਚ ਲੱਗੇ ਫੁੱਲ ਗਾਰਡਨ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਬਣਾ ਦਿੰਦੇ ਹਨ। ਜਿੱਥੇ ਫੁੱਲ ਹੋਵੇ ਉੱਥੇ ਗੁਲਾਬ ਦਾ ਹੋਣਾ ਤਾਂ ਆਮ ਗੱਲ ਹੈ। ਇਹ ਫੁੱਲ ਸਭ ਤੋਂ ਜ਼ਿਆਦਾ ਪਸੰਦੀਦਾ ਵੀ ਹੁੰਦਾ ਹੈ। ਤੁਸੀਂ ਚਾਹੋ ਤਾਂ ਗੁਲਾਬ ਦੇ ਪੌਦੇ ਨੂੰ ਗਮਲੇ ‘ਚ ਲਗਾ ਕੇ ਇਨਡੋਰ ਗਾਰਡਨਿੰਗ ਵੀ ਕਰ ਸਕਦੇ ਹੋ। ਅੱਜ ਕਲ ਇਨਡੋਰ ਗਾਰਡਨਿੰਗ ਦਾ ਬਹੁਤ ਹੀ ਜ਼ਿਆਦਾ ਕ੍ਰੇਜ਼ ਹੈ।
ਇਨਡੋਰ ਗਾਰਡਨ ‘ਚ ਲੱਗੇ ਪੌਦਿਆਂ ਨੂੰ ਠੀਕ ਤਰ੍ਹਾਂ ਨਾਲ ਧੁੱਪ ਅਤੇ ਹਵਾ ਨਹੀਂ ਮਿਲ ਪਾਉਂਦੀ ਜਿਸ ਨਾਲ ਉਹ ਜਲਦੀ ਮੁਰਝਾਉਣ ਲੱਗਦੇ ਹਨ। ਜੇ ਗੱਲ ਗੁਲਾਬ ਦੇ ਫੁੱਲ ਦੀ ਕਰੀਏ ਤਾਂ ਇਸ ਦੀ ਦੇਖਭਾਲ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਕਿਉਂਕਿ ਗੁਲਾਬ ਇਨ੍ਹਾਂ ਨਾਜੁਕ ਹੁੰਦਾ ਹੈ ਕਿ ਇਸ ਨੂੰ ਸਹੀਂ ਦੇਖਭਾਲ ਨਾ ਕੀਤੇ ਜਾਣ ‘ਤੇ ਇਹ ਕੁਝ ਹੀ ਦਿਨਾਂ ‘ਚ ਮੁਰਝਾਉਣ ਲੱਗਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਘਰ ‘ਚ ਲੱਗੇ ਗੁਲਾਬ ਦੇ ਫੁੱਲਾਂ ਨੂੰ ਖਰਾਬ ਹੋਣ ਅਤੇ ਮੁਰਝਾਉਣ ਤੋਂ ਬਚਾ ਸਕਦੇ ਹੋ।
ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ। ਹਫਤੇ ‘ਚ ਇਕ ਵਾਰ ਗੁਲਾਬ ਦੇ ਪੌਦੇ ਦੇ ਆਲੇ-ਦੁਆਲੇ ਦੀ ਗੰਦਗੀ ਨੂੰ ਸਾਫ ਕਰੋ। ਇਸ ਤੋਂ ਇਲਾਵਾ ਇਸ ਦੀ ਕਟਾਈ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਗੁਲਾਬ ਨੂੰ ਧੁੱਪ 'ਚ ਰੱਖਣਾ ਚਾਹੀਦਾ ਹੈ।
ਜੇ ਤੁਸੀਂ ਗਮਲੇ 'ਚ ਗੁਲਾਬ ਦਾ ਪੌਦਾ ਲਗਾਇਆ ਹੈ ਤਾਂ ਪਾਣੀ ਕੱਢਣ ਲਈ ਗਮਲੇ ਦੇ ਥੱਲੇ ਇਕ ਛੇਕ ਕਰੋ ਤਾਂ ਕਿ ਪਾਣੀ ਦੀ ਨਿਕਾਸੀ ਸਹੀਂ ਤਰੀਕੇ ਨਾਲ ਹੋ ਸਕੇ। ਇਨ੍ਹਾਂ 'ਚ ਰੋਜ਼ਾਨਾ ਪਾਣੀ ਪਾਓ। ਸਮੇਂ-ਸਮੇਂ 'ਤੇ ਗੁਲਾਬ ਦੇ ਪੌਦਿਆਂ 'ਚ ਖਾਦ ਵੀ ਪਾਉਂਦੇ ਰਹੋ। ਗੁਲਾਬ ਦੇ ਪੌਦਿਆਂ ਨੂੰ ਹਮੇਸ਼ਾ ਸਰਦ ਹਵਾਵਾਂ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ। ਰਾਤ ਦੇ ਸਮੇਂ ਇਨ੍ਹਾਂ ਨੂੰ ਪਾਲੀਥਿਨ ਦੀ ਥੈਲੀ ਨਾਲ ਢੱਕ ਦਿਓ।