ਸ਼ੀਸ਼ਿਆਂ ਨੂੰ ਸਾਫ ਕਰਨ ਲਈ ਅਪਣਾਓ ਇਹ ਤਰੀਕੇ
ਘਰ 'ਚ ਲੱਗੇ ਕੱਚ ਦੇ ਸ਼ੀਸ਼ੇ ਗੰਦਾ ਹੋਣਾ ਅਤੇ ਉਨ੍ਹਾਂ 'ਤੇ ਦਾਗ-ਧੱਬੇ ਪੈਣਾ ਆਮ ਸਮੱਸਿਆ ਹੈ। ਇਨ੍ਹਾਂ ਨੂੰ ਸਾਫ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਕਈ ਵਾਰ ਦਾਗ-ਧੱਬੇ ...
ਘਰ 'ਚ ਲੱਗੇ ਕੱਚ ਦੇ ਸ਼ੀਸ਼ੇ ਗੰਦਾ ਹੋਣਾ ਅਤੇ ਉਨ੍ਹਾਂ 'ਤੇ ਦਾਗ-ਧੱਬੇ ਪੈਣਾ ਆਮ ਸਮੱਸਿਆ ਹੈ। ਇਨ੍ਹਾਂ ਨੂੰ ਸਾਫ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਕਈ ਵਾਰ ਦਾਗ-ਧੱਬੇ ਇੰਨੇ ਜਿੱਦੀ ਹੁੰਦੇ ਹਨ ਕਿ ਸਿਰਫ ਸ਼ੈਂਪੂ ਨਾਲ ਸਾਫ ਕਰਨ 'ਤੇ ਇਨ੍ਹਾਂ 'ਤੇ ਕੋਈ ਅਸਰ ਨਹੀਂ ਹੁੰਦਾ। ਇਨ੍ਹਾਂ ਚੀਜ਼ਾਂ ਨਾਲ ਕੱਚ ਸਾਫ ਕਰਨ 'ਤੇ ਇਹ ਧੁੰਧਲਾ ਅਤੇ ਗੰਦਾ ਹੋ ਜਾਂਦਾ ਹੈ।
ਜੋ ਦੇਖਣ 'ਚ ਬਹੁਤ ਹੀ ਅਜੀਬ ਜਿਹਾ ਲੱਗਦਾ ਹੈ। ਅਜਿਹੇ 'ਚ ਕਿੜਕੀ, ਦਰਵਾਜ਼ਿਆਂ, ਡ੍ਰੈਸਿੰਗ ਟੇਬਲ ਅਤੇ ਬਾਥਰੂਮ ਦੇ ਸ਼ੀਸ਼ੇ ਦੀ ਚਮਕ ਵਾਪਸ ਲਿਆਉਣ ਲਈ ਤੁਸੀਂ ਘਰ 'ਚ ਹੀ ਪਈਆਂ ਕੁਝ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਮਿਰਰ ਕਲੀਨਿੰਗ ਪ੍ਰਾਡਕਟਸ ਅਤੇ ਇਨ੍ਹਾਂ ਦੇ ਸਹੀਂ ਵਰਤੋਂ ਨਾਲ ਕੱਚ ਨੂੰ ਸਾਫ ਕਰਨ ਦਾ ਤਰੀਕਾ ਦੱਸਣ ਜਾ ਰਹੇ ਹਾਂ। ਇਸ ਨਾਲ ਸ਼ੀਸ਼ੇ ਦੀ ਚਮਕ ਮੁੜ ਤੋਂ ਵਾਪਸ ਆ ਜਾਵੇਗੀ।
ਬੇਕਿੰਗ ਸੋਡਾ - ਬੇਕਿੰਗ ਸੋਡੇ ਦੀ ਵਰਤੋਂ ਖਾਣਾ ਬਣਾਉਣ ਤੋਂ ਇਲਾਵਾ, ਸ਼ੀਸ਼ੇ ਨੂੰ ਸਾਫ ਕਰਨ 'ਚ ਵੀ ਕੀਤੀ ਜਾਂਦੀ ਹੈ। ਕੱਚ ਨੂੰ ਸਾਫ ਕਰਨ ਲਈ ਬੇਕਿੰਗ ਸੋਡੇ ਨੂੰ ਪਾਣੀ 'ਚ ਮਿਲਾ ਕੇ ਸਪੰਜ ਜਾਂ ਕਿਸੇ ਮੁਲਾਇਮ ਕੱਪੜੇ ਦੀ ਮਦਦ ਨਾਲ ਸਾਫ ਕਰੋ। ਅਜਿਹਾ ਕਰਨ ਨਾਲ ਇਸ ਦੇ ਦਾਗ-ਧੱਬੇ ਸਾਫ ਹੋ ਜਾਣਗੇ ਅਤੇ ਕੱਚ ਵੀ ਚਮਕ ਉੱਠੇਗਾ।
ਸਿਰਕਾ - ਕੱਚ ਨੂੰ ਚੰਗੀ ਤਰ੍ਹਾਂ ਨਾਲ ਸਾਫ ਕਰਨ ਲਈ ਸਿਰਕੇ ਦੀ ਵਰਤੋਂ ਕਰੋ। ਸ਼ੀਸ਼ੇ ਦੀ ਗੰਦਗੀ ਨੂੰ ਸਾਫ ਕਰਨ ਲਈ ਸਿਰਕੇ ਨੂੰ ਇਕ ਸਪ੍ਰੇ ਬੋਤਲ 'ਚ ਪਾ ਲਓ। ਜ਼ਰੂਰਤ ਪੈਣ 'ਤੇ ਕੱਚ 'ਤੇ ਸਪ੍ਰੇ ਕਰੋ ਅਤੇ ਸਾਫ ਕੱਪੜੇ ਨਾਲ ਸਾਫ ਕਰੋ।
ਨਮਕ - ਨਮਕ ਖਾਣੇ ਦਾ ਸੁਆਦ ਵਧਾਉਣ ਦੇ ਨਾਲ ਹੀ ਘਰ ਦੀ ਸਫਾਈ ਕਰਨ ਦੇ ਕੰਮ ਵੀ ਆਉਂਦਾ ਹੈ। ਨਮਕ ਨਾਲ ਸ਼ੀਸ਼ਾ ਸਾਫ ਕਰਨ ਲਈ ਇਸ ਨੂੰ ਪਾਣੀ 'ਚ ਪਾ ਕੇ ਘੋਲ ਲਓ। ਇਸ ਨਾਲ ਸ਼ੀਸ਼ਾ ਸਾਫ ਕਰੋ, ਸ਼ੀਸ਼ਾ ਚਮਕਣ ਲੱਗੇਗਾ। ਇਸ ਤੋਂ ਇਲਾਵਾ ਕੱਪੜੇ 'ਤੇ ਲੱਗੇ ਕੋਲਡਡ੍ਰਿੰਕ ਦੇ ਦਾਗ ਆਦਿ ਨੂੰ ਦੂਰ ਕਰਨ 'ਚ ਵੀ ਨਮਕ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਅਖਬਾਰ - ਕੱਚ ਨੂੰ ਸਾਫ ਕਰਨ ਲਈ ਅਖਬਾਰ ਦੇ ਟੁੱਕੜੇ ਦੀ ਗੇਂਦ ਬਣਾ ਕੇ ਪਾਣੀ 'ਚ ਪਾ ਕੇ ਕੱਢ ਲਓ। ਫਿਰ ਇਸ ਨੂੰ ਹਲਕੇ ਹੱਥਾਂ ਨਾਲ ਸ਼ੀਸ਼ੇ ‘ਤੇ ਘੁੰਮਾਓ। ਤੁਸੀਂ ਚਾਹੋ ਤਾਂ ਇਸ 'ਚ ਵਿਨੇਗਰ ਵੀ ਪਾ ਸਕਦੇ ਹੋ। ਇਨ੍ਹਾਂ ਦੋਵਾਂ ਨੂੰ ਮਿਲਾ ਕੇ ਲਗਾਉਣ ਨਾਲ ਕੱਚ ਚੰਗੀ ਤਰ੍ਹਾਂ ਨਾਲ ਸਾਫ ਹੋ ਜਾਵੇਗਾ।
ਕਲੱਬ ਸੋਡਾ - ਕੱਚ ਦੀ ਗੰਦਗੀ ਸਾਫ ਕਰਨ ਦਾ ਸਭ ਤੋਂ ਆਸਾਨ ਅਤੇ ਸਸਤੀ ਚੀਜ਼ ਹੈ ਕਲੱਬ ਸੋਡਾ। ਇਸ ਦੀ ਵਰਤੋਂ ਕਰਨ ਲਈ ਕਲੱਬ ਸੋਡੇ ਨੂੰ ਇਕ ਸਪ੍ਰੇ ਬੋਤਲ ‘ਚ ਭਰ ਦਿਓ। ਕੱਚ ‘ਚ ਜਿੱਥੇ ਗੰਦਗੀ ਦਿੱਖੇ ਉੱਥੇ ਇਸ ਨੂੰ ਸਪ੍ਰੇ ਕਰੋ ਅਤੇ ਕਾਟਨ ਦੇ ਕੱਪੜੇ ਨਾਲ ਸਾਫ ਕਰੋ। ਇਸ ਤਰ੍ਹਾਂ ਕੱਚ ਸਾਫ ਕਰਨ ਨਾਲ ਚਮਕ ਜਾਵੇਗਾ।
ਠੰਡਾ ਪਾਣੀ - ਸ਼ੀਸ਼ੇ ‘ਤੇ ਪਏ ਦਾਗਾਂ ਨੂੰ ਦੂਰ ਕਰਨ ਲਈ ਠੰਡਾ ਪਾਣੀ ਲਓ। ਪਾਣੀ ਨੂੰ ਹੌਲੀ-ਹੌਲੀ ਸ਼ੀਸ਼ੇ ‘ਤੇ ਸੁੱਟੋ। ਫਿਰ ਇਸ ਨੂੰ ਨਰਮ ਕੱਪੜੇ ਦੀ ਮਦਦ ਨਾਲ ਆਰਾਮ ਨਾਲ ਸਾਫ ਕਰੋ। ਅਜਿਹਾ ਕਰਨ ਨਾਲ ਕੁਝ ਹੀ ਸਮੇਂ ‘ਚ ਦਾਗ-ਧੱਬੇ ਦੂਰ ਹੋ ਜਾਣਗੇ।
ਅਲਕੋਹਲ - ਸ਼ੀਸ਼ੇ ਦੇ ਪੁਰਾਣੇ ਅਤੇ ਜਿੱਦੀ ਦਾਗਾਂ ਨੂੰ ਦੂਰ ਕਰਨ ਲਈ ਅਲਕੋਹਲ ਦੀ ਵਰਤੋਂ ਕਰੋ। ਇਕ ਕੱਪੜੇ ‘ਤੇ ਅਲਕੋਹਲ ਪਾ ਕੇ ਕੱਚ ਸਾਫ ਕਰੋ। ਕੁਝ ਹੀ ਮਿੰਟਾਂ ‘ਚ ਦਾਗ-ਧੱਬੇ ਦੂਰ ਹੋ ਜਾਣਗੇ।
ਨਿੰਬੂ ਦਾ ਰਸ - ਨਿੰਬੂ ਦੇ ਰਸ ਨਾਲ ਆਸਾਨੀ ਨਾਲ ਘਰ ਦੇ ਗੰਦੇ ਸ਼ੀਸ਼ਿਆਂ ਨੂੰ ਸਾਫ ਕੀਤਾ ਜਾ ਸਕਦਾ ਹੈ। ਨਿੰਬੂ ਦੇ ਰਸ 'ਚ ਥੋੜ੍ਹਾ ਜਿਹਾ ਪਾਣੀ ਪਾ ਕੇ ਮਿਕਸ ਕਰ ਲਓ। ਫਿਰ ਇਕ ਸੂਤੀ ਕੱਪੜਾ ਲਓ। ਇਸ ਤੋਂ ਬਾਅਦ ਕੱਪੜੇ ਨਾਲ ਹੌਲੀ-ਹੌਲੀ ਸ਼ੀਸ਼ੇ ਨੂੰ ਸਾਫ ਕਰੋ।