ਅਖ਼ਬਾਰ ਨਾਲ ਤੁਸੀਂ ਖੁਦ ਬਣਾਓ ਕੋਸਟਰ ਸੈਟ

ਏਜੰਸੀ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਘਰ ਦੀ ਸਾਫ਼ ਸਫ਼ਾਈ ਰਖਣਾ ਹਰ ਪਰਵਾਰਕ ਮੈਂਬਰ ਦਾ ਫ਼ਰਜ਼ ਹੁੰਦਾ ਹੈ

File

ਘਰ ਦੀ ਸਾਫ਼ ਸਫ਼ਾਈ ਰਖਣਾ ਹਰ ਪਰਵਾਰਕ ਮੈਂਬਰ ਦਾ ਫ਼ਰਜ਼ ਹੁੰਦਾ ਹੈ। ਘਰ ਨੂੰ ਸਾਫ਼ ਅਤੇ ਸੋਹਣਾ ਬਣਾਉਣ ਲਈ ਲੋਕ ਬਾਜ਼ਾਰ ਤੋਂ ਸ਼ੋਅ ਪੀਸ ਖਰੀਦ ਕੇ ਲਿਆਉਂਦੇ ਹਨ। ਪਰ ਅੱਜ ਕੱਲ ਲੋਕ ਘਰ 'ਚ ਹੀ ਬਣੀਆਂ ਚੀਜ਼ਾਂ ਨੂੰ ਅਪਣੇ ਘਰ ਦੀ ਰੌਣਕਾਂ ਵਧਾਉਣ 'ਚ ਵਿਸ਼ਵਾਸ਼ ਰੱਖਦੇ ਹਨ। ਡਾਇਨਿੰਗ ਟੇਬਲ ਉਤੇ ਅਸੀਂ ਲੋਕ ਅਕਸਰ ਗਰਮ - ਗਰਮ ਚਾਹ ਦਾ ਕਪ ਰੱਖਣ ਲਈ ਕੋਸਟਰ ਸੈਟ ਯਾਨੀ ਪਲੇਟਾਂ ਦਾ ਇਸਤੇਮਾਲ ਕਰਦੇ ਹਾਂ। ਤੁਸੀ ਅਪਣੇ ਕੋਸਟਰ ਸੈਟ ਨੂੰ ਕਈ ਸਾਲਾਂ ਤੱਕ ਲਗਾਤਾਰ ਇਸਤੇਮਾਲ ਕਰ ਕੇ ਬੋਰ ਹੋ ਚੁਕੇ ਹੋ ਤਾਂ ਅਖ਼ਬਾਰ ਨਾਲ ਤੁਸੀਂ ਅਪਣੇ ਆਪ ਵੀ ਬਣਾ ਸਕਦੇ ਹੋ।  

ਜ਼ਰੂਰੀ ਸਾਮਾਨ : ਅਖ਼ਬਾਰ, ਹਾਟ ਗਲੂ ਗਨ, ਕਾਰਡ ਬੋਰਡ, ਡੈਕੋਰੇਟਿੰਗ ਪੇਪਰ, ਗਲਿਟਰਸ, ਗੋਂਦ, ਪੇਂਟ ਅਤੇ ਬਰਸ਼

ਇਸ ਤਰੀਕੇ ਨਾਲ ਬਣਾਓ : ਸੱਭ ਤੋਂ ਪਹਿਲਾਂ ਅਖ਼ਬਾਰ ਨੂੰ ਪੱਟੀਆਂ ਦੀ ਤਰ੍ਹਾਂ ਲੰਮਾਈ ਵਿਚ ਕੱਟ ਲਵੋ। ਇਸ ਤੋਂ ਬਾਅਦ ਇਨ੍ਹਾਂ ਨੂੰ ਪਾਈਪ ਦੀ ਤਰ੍ਹਾਂ ਗੋਲਾਈ ਵਿਚ ਮੋੜਦੇ ਜਾਓ ਅਤੇ ਇਸੇ ਤਰ੍ਹਾਂ ਪਾਈਪ ਬਣਾਉਂਦੇ ਜਾਓ। ਹੁਣ ਇਸ ਤੋਂ ਬਾਅਦ ਇਸ ਨੂੰ ਗੋਲ ਆਕਾਰ ਵਿਚ ਮੋੜ ਕੇ ਗੂੰਦ ਦੇ ਨਾਲ ਚਿਪਕਾਉਂਦੇ ਜਾਓ ਅਤੇ ਪਲੇਟ ਦਾ ਆਕਾਰ ਦਿਓ। ਅਪਣੇ ਜ਼ਰੂਰਤ ਦੇ ਮੁਤਾਬਕ ਤੁਸੀਂ ਇਸ ਦਾ ਸਾਈਜ਼ ਬਣਾ ਸਕਦੇ ਹੋ। ਜਦੋਂ ਪਲੇਟ ਬਣ ਜਾਵੇ ਤਾਂ ਇਸ ਦੇ ਉਤੇ ਡੈਕੋਰੇਟਿਵ ਪੇਪਰ ਲਗਾ ਦਿਓ। ਇਸ ਨੂੰ ਗਲਿਟਰ ਨਾਲ ਸਜਾਓ ਅਤੇ ਪੇਂਟ ਕਰੋ।

ਪਲੇਟਾਂ ਨੂੰ ਰੱਖਣ ਲਈ ਕਾਰਡਬੋਰਡ ਦਾ ਬਾਕਸ ਬਣਾਓ ਅਤੇ ਹਾਟ ਗਲੂ ਗਨ ਦੀ ਮਦਦ ਨਾਲ ਚਿਪਕਾਓ। ਇਸ ਤੋਂ ਬਾਅਦ ਇਸ ਡੱਬੇ ਨੂੰ ਬਰਾਬਰ ਕੱਟ ਲਵੋ ਤਾਕਿ ਇਸ ਵਿਚ ਪਲੇਟਾਂ ਰੱਖੀਆਂ ਜਾ ਸਕਣ। ਇਸ ਤੋਂ ਬਾਅਦ ਇਸ ਬਾਕਸ ਨੂੰ ਡੈਕੋਰੇਟਿਵ ਪੇਪਰ ਅਤੇ ਗਲਿਟਰ ਨਾਲ ਸਜਾ ਕੇ ਇਸਤੇਮਾਲ ਕਰੋ। ਇਸੇ ਤਰ੍ਹਾਂ ਤੁਸੀਂ ਘਰ ਵਿਚ ਹੋਰ ਵੀ ਸਜਾਉਣ ਲਈ ਸਮਾਨ ਬਣਾ ਸਕਦੇ ਹੋ ਜੋ ਤੁਹਾਡੇ ਘਰ ਵਿਚ ਆਮ ਹੀ ਜ਼ਰੂਰਤ  'ਚ ਆਉਂਦਾ ਹੈ। ਇਸ ਨਾਲ ਤੁਹਾਡੇ ਪੈਸੇ ਵੀ ਬਚਣਗੇ ਅਤੇ ਨਾਲ ਹੀ ਘਰ ਦੀ ਸਜਾਵਟ ਵਧ ਜਾਵੇਗੀ 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।