ਖ਼ਾਸ ਮੌਕੇ 'ਤੇ ਇਸ ਤਰ੍ਹਾਂ ਕਰੋ ਕੁਰਸੀਆਂ ਦੀ ਸਜਾਵਟ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਖ਼ਾਸ ਮੌਕਿਆਂ 'ਤੇ ਸਜਾਵਟ ਕਰਨ ਦੇ ਅਨੇਕਾਂ ਤਰੀਕੇ ਹਨ। ਜਿੰਨਾ ਲੋਕ ਇਸ ਦਿਨ ਆਪਣੇ ਡ੍ਰੈਸਿੰਗ ਸਟਾਈਲ 'ਤੇ ਧਿਆਨ ਦਿੰਦੇ ਹਨ ਉਸ ਤਰ੍ਹਾਂ ਡੈਕੋਰੇਸ਼ਨ ਦਾ ਵੀ ਧਿਆਨ ਰੱਖਦੇ ਹਨ।

Chair Decoration

ਵਿਆਹ ਦਾ ਦਿਨ ਲਾੜਾ-ਲਾੜੀ ਲਈ ਸਭ ਤੋਂ ਖਾਸ ਦਿਨ ਹੁੰਦਾ ਹੈ। ਹਰ ਕੋਈ ਚਾਹੁੰਦਾ ਹੈ ਕਿ ਇਸ ਮੌਕੇ 'ਤੇ ਹਰ ਚੀਜ਼ ਖਾਸ ਹੋਵੇ ਤਾਂ ਕਿ ਵਿਆਹ 'ਚ ਆਉਣ ਵਾਲੇ ਮਹਿਮਾਨ ਤਾਰੀਫ ਕੀਤੇ ਬਿਨਾ ਨਾ ਰਹਿ ਸਕਣ।

ਜਿੰਨਾ ਲੋਕ ਇਸ ਦਿਨ ਆਪਣੇ ਡ੍ਰੈਸਿੰਗ ਸਟਾਈਲ 'ਤੇ ਧਿਆਨ ਦਿੰਦੇ ਹਨ ਉਸ ਤਰ੍ਹਾਂ ਡੈਕੋਰੇਸ਼ਨ ਦਾ ਵੀ ਖਾਸ ਧਿਆਨ ਰੱਖਦੇ ਹਨ। ਅੱਜਕਲ ਥੀਮ ਵੈਡਿੰਗ ਦਾ ਵੀ ਲੋਕਾਂ 'ਚ ਕ੍ਰੇਜ ਦੇਖਣ ਨੂੰ ਮਿਲ ਰਿਹਾ ਹੈ। ਜਿਸ 'ਚ ਕਿਸੇ ਖਾਸ ਤਰ੍ਹਾਂ ਦਾ ਡ੍ਰੀਮ ਚੁਣਿਆ ਜਾਂਦਾ ਹੈ ਤਾਂ ਕਿ ਵਿਆਹ ਨੂੰ ਹੋਰ ਵੀ ਜ਼ਿਆਦਾ ਸਪੈਸ਼ਲ ਬਣਾਇਆ ਜਾ ਸਕੇ।

ਉੱਥੇ ਹੀ ਤੁਸੀਂ ਵਿਆਹ 'ਚ ਸੈਟਿੰਗ ਅਰੇਂਜਮੈਂਟਸ ਵੀ ਚੰਗੇ ਤਰੀਕਿਆਂ ਨਾਲ ਕੀਤਾ ਗਿਆ ਹੋਵੇ ਤਾਂ ਵੈਨਿਊ ਹੋਰ ਵੀ ਖੂਬਸੂਰਤ ਦਿਖਣ ਲੱਗਦਾ ਹੈ। ਤੁਸੀਂ ਵਿਆਹ 'ਚ ਕੁਰਸੀਆਂ ਦੀ ਸਜਾਵਟ ਵੀ ਵੱਖ-ਵੱਖ ਤਰੀਕਿਆਂ ਨਾਲ ਕਰ ਸਕਦੇ ਹੋ।

ਪਿੰਕ ਗੋਲਡਨ, ਬਲੈਕ,ਵਾਈਟ ਕਲਰ ਦੇ ਫ੍ਰਿਲ ਜਾਂ ਫਿਰ ਫੁੱਲਾਂ ਨਾਲ ਵੀ ਤੁਸੀਂ ਚੇਅਰ ਦੀ ਡੈਕੋਰੇਸ਼ਨ ਕਰ ਸਕਦੇ ਹੋ।