ਛੋਟੇ ਬੈਡਰੂਮ ਨੂੰ ਇੰਝ ਦਿਓ ਆਕਰਸ਼ਕ ਲੁਕ

ਏਜੰਸੀ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਬੈਡਰੂਮ ਛੋਟਾ ਹੈ ਤਾਂ ਨਾ ਹੋਵੋ ਨਿਰਾਸ਼

File

ਜੇਕਰ ਤੁਹਾਡਾ ਬੈਡਰੂਮ ਛੋਟਾ ਹੈ ਤਾਂ ਨਿਰਾਸ਼ ਨਾ ਹੋਵੋ। ਹਾਲਾਂਕਿ ਇਸ ਨੂੰ ਬਿਹਤਰ ਅਤੇ ਵੱਡਾ ਲੁਕ ਦੇਣਾ ਕਿਸੇ ਚੁਣੋਤੀ ਤੋਂ ਘੱਟ ਨਹੀਂ ਹੈ, ਫਿਰ ਵੀ ਤੁਸੀ ਕੁੱਝ ਪਲਾਨਿੰਗ ਅਤੇ ਬਦਲਾਅ ਲਿਆ ਕੇ ਇਸ ਨੂੰ ਆਕਰਸ਼ਕ ਅਤੇ ਵੱਡਾ ਦਿਖਣ ਲਾਇਕ ਬਣਾ ਸਕਦੇ ਹੋ। ਬਿਹਤਰ ਸਟੋਰੇਜ ਅਤੇ ਬਹੁਉਪਯੋਗੀ ਫਰਨੀਚਰ ਦੀ ਵਰਤੋਂ ਨਾਲ ਤੁਹਾਡਾ ਕੰਮ ਆਸਾਨ ਹੋ ਜਾਵੇਗਾ।  

ਜੇਕਰ ਕਿਸੇ ਫਰਨੀਚਰ ਦੀ ਬੈਡਰੂਮ ਵਿਚ ਕੋਈ ਲੋੜ ਨਾ ਹੋਵੇ ਤਾਂ ਉਸ ਨੂੰ ਜ਼ਰੂਰ ਹਟਾਓ। ਤੁਹਾਡਾ ਰੂਮ ਵੱਡਾ ਦਿਖਣ ਲੱਗੇਗਾ। ਜ਼ਿਆਦਾ ਸਮਾਨ ਰੱਖਣ ਨਾਲ ਕਮਰਾ ਭਰਿਆ ਭਰਿਆ ਦਿਸਦਾ ਹੈ। ਨਾਲ ਹੀ ਤੁਹਾਡੀ ਨਜ਼ਰਾਂ ਇਕ ਚੀਜ਼ ਤੋਂ ਦੂਜੀ ਉਤੇ ਘੁੰਮਦੀ ਰਹਿੰਦੀ ਹੈ। ਅਜਿਹੇ 'ਚ ਬਿਹਤਰ ਹੈ ਕੁੱਝ ਅਜਿਹਾ ਲੁਭਾਵਣਾ ਸਮਾਨ ਵਿਵਸਥਿਤ ਕਰ ਰੱਖੋ ਜਿਸ ਉਤੇ ਨਜ਼ਰਾਂ ਅਪਣੇ ਆਪ ਹੀ ਆਕਰਸ਼ਤ ਹੋਣ।

ਤੁਸੀ ਅਪਣੇ ਬੈਡ ਨੂੰ ਖਿਡ਼ਕੀ ਨਾਲ ਰੱਖ ਸਕਦੇ ਹੋ। ਇਸ ਨਾਲ ਤੁਹਾਡਾ ਕਮਰਾ ਵੱਡਾ ਦਿਖੇਗਾ ਅਤੇ ਕੁੱਝ ਫਾਲਤੂ ਖਾਲੀ ਥਾਂ ਮਿਲੇਗੀ। ਬੈਡ ਕਮਰੇ ਦੇ ਵਿਚਕਾਰ ਰੱਖਣ ਨਾਲ ਉਸ ਦੇ ਆਲੇ ਦੁਆਲੇ ਦੀ ਕੁੱਝ ਜਗ੍ਹਾ ਬੇਕਾਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਸਵੇਰੇ ਤੁਹਾਨੂੰ ਸਮਰੱਥ ਰੋਸ਼ਨੀ ਵੀ ਮਿਲੇਗੀ। ਤੁਸੀਂ ਖਿਡ਼ਕੀ ਵਿਚ ਬਲਾਇੰਡਸ, ਲੇਸ ਜਾਂ ਵੌਇਲ ਦੇ ਪਰਦੇ ਲਗਾ ਕੇ ਜਦੋਂ ਚਾਹੋ ਰੋਸ਼ਨੀ ਘੱਟ ਜਾਂ ਬੰਦ ਕਰ ਸਕਦੇ ਹੋ।

ਸਟੈਂਡਰਡ ਫਰਨੀਚਰ ਦੀ ਜਗ੍ਹਾ ਤੁਸੀ ਅਪਣੇ ਕਮਰੇ ਦੇ ਸਾਈਜ਼ ਦੇ ਮੁਤਾਬਕ ਬੈਡ ਅਤੇ ਹੋਰ ਫਰਨੀਚਰ ਬਣਵਾਓ। ਮਾਸਟਰ ਬੈਡ ਦੇ ਹੇਠਾਂ ਇਕ ਪੁਲਓਵਰ ਬੈਡ ਬਣਾਇਆ ਜਾ ਸਕਦਾ ਹੈ। ਇਸ ਨੂੰ ਦਰਾਜ ਦੀ ਤਰ੍ਹਾਂ ਖਿੱਚਣ 'ਤੇ ਤੁਹਾਡੇ ਕੋਲ ਇਕ ਐਕਸਟਰਾ ਬੈਡ ਹੋ ਜਾਵੇਗਾ ਜਿਸ ਉਤੇ ਜ਼ਰੂਰਤ ਪੈਣ 'ਤੇ ਬੱਚੇ ਜਾਂ ਤੁਹਾਡੇ ਮਹਿਮਾਨ ਸੋ ਸਕਦੇ ਹਨ। 

ਇਸ ਤੋਂ ਇਲਾਵਾ ਵਾਲ ਮਾਉਂਟਿਡ ਬੈਡਸਾਈਡ ਟੇਬਲ ਬਣਵਾ ਕੇ ਤੁਸੀ 1 - 1 ਇੰਚ ਕਾਰਪੈਟ ਏਰੀਆ ਦਾ ਫ਼ਾਇਦਾ ਚੁਕ ਸਕਦੇ ਹੋ ਜਾਂ ਫਿਰ ਬੱਚਿਆਂ ਲਈ ਬੰਕ ਬੈਡ ਬਣਵਾ ਸਕਦੇ ਹੋ। ਛੋਟੇ ਕਮਰੇ ਦੀ ਕੰਧ ਉਤੇ ਮਿਰਰ ਦਾ ਇਸਤੇਮਾਲ ਕਰਨ ਨਾਲ ਵੇਖਣ ਵਾਲਿਆਂ ਨੂੰ ਕਮਰਾ ਦੁੱਗਣਾ ਵੱਡਾ ਦਿਸਦਾ ਹੈ।