ਇੰਝ ਕਰੋ ਘਰ ਦੀ ਸਜਾਵਟ

ਏਜੰਸੀ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਇਹਨਾਂ ਰੰਗਾਂ ਨਾਲ ਵਧਾਓ ਘਰ ਦੀ ਸੁੰਦਰਤਾ 

File

ਮੌਸਮ ਕੋਈ ਵੀ ਹੋਵੇ, ਘਰ ਦੀ ਸਜਾਵਟ ਵਿਚ ਉਤਸ਼ਾਹ, ਉਮੰਗ, ਮੌਜ - ਮਸਤੀ ਲਿਆਉਂਦਾ ਹੈ ਉਥੇ ਹੀ ਇਹ ਚਾਹਤ ਵੀ ਜਗਾਉਂਦਾ ਹੈ ਕਿ ਇਸ ਵਾਰ ਤੁਸੀਂ ਅਪਣੇ ਘਰ ਨੂੰ ਕੁੱਝ ਇੰਝ ਸਜਾਓ ਕਿ ਸਾਰੇ ਦੇਖਦੇ ਰਹਿ ਜਾਣ। ਜੇਕਰ ਤੁਸੀਂ ਘਰ ਨੂੰ ਇਕ ਵੱਖਰਾ ਲੁੱਕ ਵਿਚ ਸਜਾਉਣਾ ਚਾਹੁੰਦੀ ਹੋ ਤਾਂ ਆਓ ਜੀ ਇਸ ਦੇ ਲਈ ਕੁੱਝ ਟਿਪਸ ਦੱਸਦੇ ਹਾਂ।

ਡੀਪ ਨੀਲੇ ਰੰਗ ਨਾਲ ਘਰ ਨੂੰ ਸਜਾਓ। ਨੀਲਾ ਰੰਗ ਹਰ ਮੌਸਮ ਦੀ ਸ਼ਾਨ ਹੈ। ਇਹ ਬਹੁਤ ਹੀ ਪਿਆਰਾ ਰੰਗ ਕੰਧਾਂ ਉਤੇ ਲਗਾਉਣ ਨਾਲ ਘਰ ਵਿਚ ਚਮਕ ਭਰ ਜਾਂਦੀ ਹੈ। ਚਾਹੇ ਇਹ ਚਮਕਦਾਰ ਰੰਗ ਦਾ ਹੋਵੇ ਜਾਂ ਫਿਰ ਫਿੱਕੇ ਰੰਗ ਦਾ, ਇਹ ਹਰ ਮੌਸਮ ਵਿਚ ਪਸੰਦ ਕੀਤਾ ਜਾਂਦਾ ਹੈ।

ਖੂਬਸੂਰਤ ਰੰਗ ਜਿੱਥੇ ਘਰਾਂ ਦੇ ਕਮਰਿਆਂ ਦੀ ਰੌਣਕ ਵਧਾਉਣ ਦਾ ਕੰਮ ਕਰਦੇ ਹਨ ਉਥੇ ਹੀ ਅਪਣੇ ਮਨ ਵਿਚ ਖੁਸ਼ੀ ਅਤੇ ਸ਼ਾਂਤੀ ਦਾ ਅਹਿਸਾਸ ਵੀ ਦਿਵਾਉਂਦੇ ਹਨ।

ਜੇਕਰ ਕੰਧਾਂ 'ਤੇ ਫ਼ਿੱਕੇ ਰੰਗਾਂ ਦਾ ਇਸਤੇਮਾਲ ਕਰਦੀ ਹੋ ਤਾਂ ਤੁਸੀਂ ਬਲੂ ਕਲਰਸ ਦੇ ਛੋਟੇ ਅਤੇ ਵੱਡੇ ਜਾਰ ਨੂੰ ਰੱਖ ਸਕਦੀ ਹੋ। ਅਜ ਕੱਲ ਹੋਮ ਡੈਕੋਰੇਸ਼ਨ ਵਿਚ ਕੰਧ ਉਤੇ ਕੱਚ ਦੀ ਪਲੇਟਸ ਨਾਲ ਸਜਾਉਣ ਦਾ ਖੂਬ ਚਲਨ ਹੈ ਅਤੇ ਇਹ ਖੂਬਸੂਰਤ ਵੀ ਲਗਦੀਆਂ ਹਨ।  ਬੈਡ ਰੂਮ ਵਿਚ ਬਲੂ ਬੈਡਸ਼ੀਟ ਦੀ ਵਰਤੋਂ ਵੀ ਬੈਸਟ ਰਹਿੰਦੀ ਹੈ।