ਬਟਨ ਆਰਟ ਨਾਲ ਸਜਾਓ ਘਰ ਦੀ ਦੀਵਾਰਾਂ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਘਰ ਨੂੰ ਸਜਾਉਣ ਲਈ ਜੇ ਆਪਣੇ ਹੱਥਾਂ ਨਾਲ ਸ਼ੋਅਪੀਸ ਬਣਾ ਕੇ ਲਗਾਏ ਜਾਣ ਤਾਂ ਹੋਰ ਵੀ ਜ਼ਿਆਦਾ ਖੁਸ਼ੀ ਹੁੰਦੀ ਹੈ। ਡੈਕੋਰੇਸ਼ਨ ਲਈ ਜੇ ਤੁਹਾਡੇ ਬੱਚੇ ਆਪਣੇ ਹੱਥਾਂ ਨਾਲ ....

Button Art

ਘਰ ਨੂੰ ਸਜਾਉਣ ਲਈ ਜੇ ਆਪਣੇ ਹੱਥਾਂ ਨਾਲ ਸ਼ੋਅਪੀਸ ਬਣਾ ਕੇ ਲਗਾਏ ਜਾਣ ਤਾਂ ਹੋਰ ਵੀ ਜ਼ਿਆਦਾ ਖੁਸ਼ੀ ਹੁੰਦੀ ਹੈ। ਡੈਕੋਰੇਸ਼ਨ ਲਈ ਜੇ ਤੁਹਾਡੇ ਬੱਚੇ ਆਪਣੇ ਹੱਥਾਂ ਨਾਲ ਕੁਝ ਬਣਾਉਣ ਤਾਂ ਇਸ ਨੂੰ ਦੇਖਣ ‘ਚ ਬਹੁਤ ਮਜ਼ਾ ਆਉਂਦਾ ਹੈ। ਨਾਲ ਹੀ ਬੱਚੇ ਵੀ ਕੁਝ ਦੇਰ ਮੋਬਾਈਲ ਨੂੰ ਛੱਡ ਕੇ ਇੰਜੁਆਏ ਕਰਦੇ ਹਨ।

ਜੇ ਤੁਸੀਂ ਇਹ ਸੋਚ ਰਹੇ ਹੋ ਕਿ ਅਜਿਹੀ ਕਿਹੜੀ ਚੀਜ਼ ਹੈ ਜੋ ਬੱਚਿਆਂ ਤੋਂ ਬਣਵਾਈ ਜਾਵੇ ਅਤੇ ਮੈਟੀਰੀਅਲ ਵੀ ਖਰਾਬ ਨਾ ਹੋਵੇ ਤਾਂ ਘਰ ‘ਤੇ ਪਏ ਰੰਗ-ਬਿਰੰਗੇ ਬਟਨਾਂ ਨਾਲ ਖੂਬਸੂਰਤ ਰੁੱਖ ਦੀ ਚਾਟ ਬਣਾ ਕੇ ਘਰ ਦੀਆਂ ਦੀਵਾਰਾਂ ਨੂੰ ਡੈਕੋਰੇਟ ਕਰ ਸਕਦੇ ਹੋ।

ਜ਼ਰੂਰੀ ਸਾਮਾਨ - ਰੰਗ-ਬਿਰੰਗੇ ਬਟਨ, ਕਲਰਫੁੱਲ ਕਾਰਟ ਜਾਂ ਚਾਟ, ਗਲੂ(ਚਿਪਕਾਉਣ ਲਈ), ਹਰੇ ਰੰਗ ਦੀ ਫੋਮ, ਕੈਂਚੀ

ਇਸ ਤਰ੍ਹਾਂ ਬਣਾਓ ਬਟਨ ਆਰਟ। ਸਭ ਤੋਂ ਪਹਿਲਾਂ ਕਲਰਫੁੱਲ ਸ਼ੀਟ ਨੂੰ ਚੋਰਸ ਆਕਾਰ 'ਚ ਕੱਟ ਲਓ। ਇਸ ਤੋਂ ਬਾਅਦ ਹਰੇ ਰੰਗ ਦੀ ਫੋਮ ਨੂੰ ਰੁੱਖ ਦੀ ਡੰਡੀ ਦੀ ਤਰ੍ਹਾਂ ਕੱਟ ਕੇ ਚਾਟ ‘ਤੇ ਚਿਪਕਾ ਦਿਓ।

ਫਿਰ ਉਸ ਰੁੱਖ ਦੀ ਟਾਹਿਣੀ ਦੇ ਉੱਪਰ ਵੱਡਾ ਬਟਨ ਅਤੇ ਆਲੇ-ਦੁਆਲੇ ਛੋਟੇ-ਛੋਟੇ ਰੰਗ-ਬਿਰੰਗੇ ਬਟਨ ਲਗਾਓ ਅਤੇ ਰੁੱਖ ਦਾ ਆਕਾਰ ਦਿਓ। ਇਸ ਤਰ੍ਹਾਂ ਇਕ ਰੁੱਖ ਦੇ ਦੋਹਾਂ ਪਾਸੇ ਇਕ-ਇਕ ਹੋਰ ਰੁੱਖ ਬਣਾ ਦਿਓ। ਇਸ ਨੂੰ ਬਣਾਉਂਦੇ ਸਮੇਂ ਬੱਚੇ ਖੂਬ ਇੰਜੁਆਏ ਕਰਦੇ ਹਨ। ਬਟਨ ਨਾਲ ਤੁਸੀਂ ਹੋਰ ਵੀ ਕਈ ਤਰ੍ਹਾਂ ਦੇ ਕ੍ਰਾਫਟ ਬਣਾ ਸਕਦੇ ਹੋ।