1970 ਵਿਆਂ ਵਿਚ, ਇੱਕ ਵਾਰ ਗੁਰਸ਼ਰਨ ਸਿੰਘ ਪੇਸ਼ਕਾਰੀ ਪੰਜਾਬ ਦੇ ਇਕ ਪਿੰਡ ਗਏ, ਪਰ ਪ੍ਰਬੰਧਕ ਇਸਦਾ ਪ੍ਰਬੰਧ ਕਰਨ ਵਿਚ ਅਸਫਲ ਰਹੇ। ਗੁਰਸ਼ਰਨ ਸਿੰਘ ਨੇ ਸੱਥ ਵਿੱਚ ਬੈਠੇ ਇੱਕ ਬਜ਼ੁਰਗ ਨੂੰ ਕਿਹਾ "ਕੀ ਅਸੀਂ ਇੱਥੇ ਇੱਕ ਜਾਂ ਦੋ ਛੋਟੇ ਨਾਟਕ ਕਰ ਲਈਏ ? ਉਸ ਬਜ਼ੁਰਗ ਨੇ ਅਜਿਹਾ ਜਵਾਬ ਦਿੱਤਾ ਜਿਸਨੇ ਇੰਜੀਨੀਅਰ ਤੋਂ ਥੀਏਟਰ ਨਿਰਦੇਸ਼ਕ ਬਣੇ ਗੁਰਸ਼ਰਨ ਸਿੰਘ ਨੂੰ ਹੈਰਾਨ ਕਰ ਦਿੱਤਾ।
ਉਸ ਬਜ਼ੁਰਗ ਨੇ ਕਿਹਾ " ਸਰਦਾਰਾ ਤੂੰ ਕੰਜਰਖਾਨਾ ਈ ਕਰਨਾ, ਜਿਥੇ ਮਰਜ਼ੀ ਕਰ ਲੈ" ਉਸ ਬਜ਼ੁਰਗ ਨੇ ਇਹ ਜਵਾਬ ਇੱਕ ਐਸੇ ਵਿਅਕਤੀ ਨੂੰ ਦਿੱਤਾ ਸੀ ਜੋ ਅੰਮ੍ਰਿਤਸਰ ਦੇ ਸਭ ਤੋਂ ਸੰਪੰਨ ਪਰਿਵਾਰਾਂ ਵਿੱਚੋਂ ਇੱਕ ਸੀ।
ਉਸ ਦਿਨ ਗੁਰਸ਼ਰਨ ਸਿੰਘ ਨੂੰ ਸਮਝ ਆ ਗਈ ਕਿ ਸਿਰਫ਼ ਨਾਟਕ ਖੇਡਣਾ ਹੀ ਕਾਫੀ ਨਹੀਂ, ਹੋਰ ਬਹੁਤ ਕੁਝ ਕਰਨਾ ਪਵੇਗਾ ਅਤੇ ਉਸ ਦਿਨ ਤੋਂ ਹੀ ਉਹਨਾਂ ਨੇ 'ਕ੍ਰਾਂਤੀਕਾਰੀ ਥੀਏਟਰ'ਨੂੰ ਜ਼ਿੰਦਗੀ ਦਾ ਮਕਸਦ ਬਣਾ ਲਿਆ।
ਗੁਰਸ਼ਰਨ ਸਿੰਘ ਦੇ ਕ੍ਰਾਂਤੀਕਾਰੀ ਸੱਭਿਆਚਾਰ ਨੂੰ ਨੂੰ ਸਾਂਭਣ ਲਈ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਸਨੂੰ ਉਹਨਾਂ ਦੀਆਂ ਬੇਟੀਆਂ ਚਲਾ ਰਹੀਆਂ ਹਨ। ਗੁਰਸ਼ਰਨ ਸਿੰਘ ਦੀ ਛੋਟੀ ਬੇਟੀ ਡਾ.ਅਰੀਤ ਕੌਰ ਅੱਖਾਂ ਦੀ ਮਾਹਿਰ ਸਰਜਨ ਹੈ ਅਤੇ ਵੱਡੀ ਬੇਟੀ ਨਵਸ਼ਰਨ ਕੌਰ ਕੈਨੇਡਾ ਦੇ ਅੰਤਰਰਾਸ਼ਟਰੀ ਖੋਜ ਨਾਲ ਅਰਥ ਸ਼ਾਸਤਰੀ ਵਜੋਂ ਜੁੜੇ ਹੋਏ ਹਨ।
ਆਨਲਾਈਨ ਰਿਕਾਰਡ ਦੇ ਨਾਲ ਨਾਲ ਇਸ ਮੁਹਿੰਮ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਚੰਡੀਗੜ੍ਹ ਦਾ ਉਹ ਘਰ ਜਿੱਥੇ ਗੁਰਸ਼ਰਨ ਸਿੰਘ ਨੇ ਆਪਣੀ ਜ਼ਿੰਦਗੀ ਦੇ 25 ਸਾਲ ਬਿਤਾਏ, ਉਸ ਘਰ ਨੂੰ ਵੀ ਪੰਜਾਬ ਦੇ ਕ੍ਰਾਂਤੀਕਾਰੀ ਸੱਭਿਆਚਾਰ ਦਾ ਇਕ ਅਜਾਇਬਘਰ ਬਣ ਜਾਵੇਗਾ ਜੋ ਕਿ 'ਇਪਟਾ' ਭਾਵ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਨਾਲ ਜੁੜੇ ਹੋਣ ਦਾ ਪ੍ਰਤੀਕ ਬਣੇਗਾ।
ਨਵਸ਼ਰਨ ਕੌਰ ਅਨੁਸਾਰ ਸ਼ੁਰੂਆਤ ਵਿੱਚ ਦੋ ਕਮਰੇ ਖੋਲ੍ਹੇ ਜਾਣਗੇ ਅਤੇ ਬਾਅਦ ਵਿੱਚ ਸਾਰੇ ਘਰ ਨੂੰ ਅਜਾਇਬਘਰ ਵਿੱਚ ਬਦਲ ਦਿੱਤਾ ਜਾਵੇਗਾ। ਇਸ ਵਿੱਚ ਫੋਟੋ ਪ੍ਰਦਰਸ਼ਨੀ ਤੋਂ ਇਲਾਵਾ ਗੁਰਸ਼ਰਨ ਸਿੰਘ ਦੇ 200 ਲੰਮੇ ਅਤੇ ਛੋਟੇ ਨਾਟਕ, ਦਸਤਾਵੇਜ਼ੀ ਫ਼ਿਲਮਾਂ ਅਤੇ ਸਮਤਾ ਮੈਗਜ਼ੀਨ ਦੀਆਂ ਕਾਪੀਆਂ ਵੀ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ ਜਿਸਦੀ ਸੰਪਾਦਨਾ ਗੁਰਸ਼ਰਨ ਸਿੰਘ ਕਰਦੇ ਰਹੇ ਹਨ।
ਆਨਲਾਈਨ ਰਿਕਾਰਡ ਬਣਨ ਦਾ ਕੰਮ ਹਾਲ ਹੀ ਵਿੱਚ ਸ਼ੁਰੂ ਹੋਇਆ ਹੈ। ਨਵਸ਼ਰਨ ਕੌਰ ਅਨੁਸਾਰ ਇਹ ਰਿਕਾਰਡ ਵਿਦਿਆਰਥੀਆਂ, ਸੱਭਿਆਚਾਰਕ ਕਾਮਿਆਂ ਅਤੇ ਹੋਰਾਂ ਲੋਕਾਂ ਨੂੰ ਕਰਾਂਤੀਕਾਰੀ ਸੱਭਿਆਚਾਰ ਨੂੰ ਸਮਝਣ ਅਤੇ ਵਿਕਸਤ ਕਰਨ ਲਈ ਇੱਕ ਆਧਾਰ ਪ੍ਰਦਾਨ ਕਰੇਗਾ।