ਇਨ੍ਹਾਂ ਤਰੀਕਿਆਂ ਨਾਲ ਹਟਾਓ ਚਿਹਰੇ ਤੋਂ ਤਿਲ

ਏਜੰਸੀ

ਜੀਵਨ ਜਾਚ, ਫ਼ੈਸ਼ਨ

ਕੁੜੀਆਂ ਆਪਣੇ ਚਿਹਰੇ ਦੀ ਖੂਬਸੂਰਤੀ ਨੂੰ ਬਣਾਈ ਰੱਖਣ ਦੇ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੀਆਂ ਹਨ

File

ਕੁੜੀਆਂ ਆਪਣੇ ਚਿਹਰੇ ਦੀ ਖੂਬਸੂਰਤੀ ਨੂੰ ਬਣਾਈ ਰੱਖਣ ਦੇ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੀਆਂ ਹਨ। ਚਿਹਰੇ 'ਤੇ ਮੌਜੂਦ ਛੋਟਾ ਜਿਹਾ ਤਿਲ ਤਾਂ ਖੂਬਸੂਰਤੀ ਵਧਾ ਦਿੰਦਾ ਹੈ ਪਰ ਜੇਕਰ ਇਹ ਤਿਲ ਚਮੜੀ 'ਤੇ ਜ਼ਿਆਦਾ ਹੋਣ ਤਾਂ ਚਿਹਰੇ ਦੀ ਸੁੰਦਰਤਾ ਖਰਾਬ ਹੋ ਜਾਂਦੀ ਹੈ। ਤਿਲ ਕਈ ਰੰਗਾਂ ਅਤੇ ਆਕਾਰ 'ਚ ਹੁੰਦੇ ਹਨ। ਇਸ ਲਈ ਕੁੜੀਆਂ ਤਿਲ ਨੂੰ ਹਟਾਉਣ ਦੇ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੀਆਂ ਹਨ ਪਰ ਇਨ੍ਹਾਂ ਨਾਲ ਕਈ ਤਰ੍ਹਾਂ ਦੇ ਨੁਕਸਾਨ ਵੀ ਹੁੰਦੇ ਹਨ। ਇਸ ਲਈ ਤੁਸੀਂ ਕੁਝ ਘਰੇਲੂ ਤਰੀਕੇ ਵਰਤ ਕੇ ਵੀ ਚਿਹਰੇ ਦੇ ਤਿਲ ਹਟਾ ਸਕਦੇ ਹੋ।

ਫੁੱਲ ਗੋਭੀ - ਫੁੱਲ ਗੋਭੀ ਨਾ ਸਿਰਫ ਖਾਣ 'ਚ ਬਲਕਿ ਤਿਲ ਨੂੰ ਸਾਫ ਕਰਨ 'ਚ ਵੀ ਬਹੁਤ ਫਾਇਦੇਮੰਦ ਹੈ । ਇਸ ਦਾ ਰਸ ਕੱਢ ਕੇ ਰੋਜ਼ਾਨਾ ਤਿਲ ਵਾਲੀ ਜਗ੍ਹਾਂ 'ਤੇ ਲਗਾਓ। ਕੁਝ ਹੀ ਦਿਨ੍ਹਾਂ 'ਚ ਅਸਰ ਦਿਖਾਈ ਦੇਣ ਲੱਗੇਗਾ।
ਹਰਾ ਧਨੀਆ - ਧਨੀਏ ਦੀਆਂ ਪੱਤੀਆ ਦਾ ਪੇਸਟ ਬਣਾ ਕੇ ਤਿਲ 'ਤੇ ਲਗਾਓ। ਤਿਲ ਹਮੇਸ਼ਾ ਦੇ ਲਈ ਗਾਇਬ ਹੋ ਜਾਵੇਗਾ।

ਲਸਣ - ਲਸਣ ਦਾ ਪੇਸਟ ਬਣਾ ਕੇ ਰੋਜ਼ ਰਾਤ ਨੂੰ ਤਿਲ 'ਤੇ ਲਗਾਓ। ਇਸ ਦੇ ਉੱਪਰ ਬੈਂਡੇਜ ਲਗਾ ਕੇ ਛੱਡ ਦਿਓ। ਫਿਰ ਸਵੇਰੇ ਉੱਠ ਕੇ ਚਮੜੀ ਨੂੰ ਗਰਮ ਪਾਣੀ ਨਾਲ ਧੋ ਲਓ।
ਕਸਟਰ ਤੇਲ - ਘਰ 'ਚ ਕਸਟਰ ਤੇਲ ਨਾਲ ਮਸਾਜ ਕਰਨ ਨਾਲ ਵੀ ਤਿਲ ਨੂੰ ਮਿਟਾਉਣ ਦੇ ਲਈ ਬਹੁਤ ਫਾਇਦੇਮੰਦ ਹੈ। ਇਸ ਨਾਲ ਤਿਲ ਹਮੇਸ਼ਾ ਦੇ ਲਈ ਗਾਇਬ ਹੋ ਜਾਂਦਾ ਹੈ।

ਸਿਰਕਾ - ਚਮੜੀ ਨੂੰ ਗਰਮ ਪਾਣੀ ਨਾਲ ਧੋ ਕੇ ਰੂੰ ਦੀ ਮਦਦ ਨਾਲ ਸਿਰਕੇ ਨੂੰ ਤਿਲ ਵਾਲੀ ਜਗ੍ਹਾ 'ਤੇ ਲਗਾਓ। ਫਿਰ 10 ਮਿੰਟ ਬਾਅਦ ਚਮੜੀ ਨੂੰ ਗਰਮ ਪਾਣੀ ਨਾਲ ਧੋ ਲਓ। 
ਸ਼ਹਿਦ ਅਤੇ ਸੂਰਜਮੁੱਖੀ ਦੇ ਬੀਜਾਂ ਦਾ ਤੇਲ - ਸ਼ਹਿਦ ਅਤੇ ਸੂਰਜਮੁੱਖੀ ਦੇ ਬੀਜਾਂ ਦੇ ਤੇਲ ਨੂੰ ਮਿਕਸ ਕਰਕੇ ਰੋਜ਼ 5 ਮਿੰਟ ਦੇ ਲਈ ਤਿਲ 'ਤੇ ਲਗਾ ਕੇ ਰਗੜੋ। ਇਸ ਨਾਲ ਨਾ ਸਿਰਫ ਚਮੜੀ ਚਮਕ ਉਠੇਗੀ ਬਲਕਿ ਤਿਲ ਵੀ ਗਾਇਬ ਹੋ ਜਾਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।