ਕੁੜੀਆਂ ਗੋਲ-ਮਟੋਲ ਗੱਲ੍ਹਾਂ ਲਈ ਅਪਣਾਉਣ ਇਹ ਤਰੀਕੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਸੁੰਦਰ ਅੱਖਾਂ ਅਤੇ ਬੁਲ੍ਹਾਂ ਦੀ ਤਰ੍ਹਾਂ ਹੀ ਗੋਲ-ਮਟੋਲ ਗੱਲ੍ਹਾਂ ਵੀ ਬਹੁਤ ਮਹੱਤਵਪੂਰਣ ਭੂਮਿਕਾ ਨਿਭਾਉਂਦੀਆਂ ਹਨ।

Girls adopt these methods for chubby cheeks

ਸੁੰਦਰ ਅੱਖਾਂ ਅਤੇ ਬੁਲ੍ਹਾਂ ਦੀ ਤਰ੍ਹਾਂ ਹੀ ਗੋਲ-ਮਟੋਲ ਗੱਲ੍ਹਾਂ ਵੀ ਬਹੁਤ ਮਹੱਤਵਪੂਰਣ ਭੂਮਿਕਾ ਨਿਭਾਉਂਦੀਆਂ ਹਨ। ਇਸ ਲਈ ਹਰ ਕੁੜੀ ਸੋਹਣੀਆਂ ਗੱਲ੍ਹਾਂ ਚਾਹੁੰਦੀ ਹੈ ਪਰ ਤਣਾਅ ਅਤੇ ਚਿਹਰੇ ਦੀ ਠੀਕ ਤਰ੍ਹਾਂ ਧਿਆਨ ਨਾ ਕਰਨ ਕਾਰਨ ਗੱਲ੍ਹ ਪਿਚਕਣ ਲਗਦੇ ਹਨ। ਪਿਚਕੇ ਹੋਏ ਗੱਲਾਂ ਉਤੇ ਮੈਕਅੱਪ ਵੀ ਚੰਗਾ ਨਹੀਂ ਲਗਦਾ। ਅਜਿਹੇ ਵਿਚ ਚਿਹਰੇ ਨੂੰ ਭਰਿਆ ਹੋਇਆ ਵਿਖਾਉਣ ਲਈ ਅਤੇ ਗੋਲ-ਮਟੋਲ ਗੱਲ੍ਹਾਂ ਪਾਉਣ ਲਈ ਲੋਕ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ ਪਰ ਉਸ ਨਾਲ ਵੀ ਕੋਈ ਫ਼ਾਇਦਾ ਨਹੀਂ ਹੁੰਦਾ। ਅਜਿਹੇ ਵਿਚ ਤੁਸੀ ਕੁੱਝ ਘਰੇਲੂ ਨੁਸਖ਼ਿਆਂ ਨੂੰ ਅਪਣਾ ਕੇ ਗੋਲ- ਮਟੋਲ ਗੱਲ੍ਹਾ ਪਾ ਸਕਦੇ ਹੋ। 

ਐਲੋਵੀਰਾ ਜੈੱਲ ਹਰ ਤਰ੍ਹਾਂ ਦੀ ਚਮੜੀ ਲਈ ਚੰਗਾ ਹੁੰਦਾ ਹੈ। ਇਸ ਨੂੰ ਲਗਾਉਣ ਨਾਲ ਜਾਂ ਪੀਣ ਨਾਲ ਚਮੜੀ ਅਤੇ ਸਰੀਰਕ ਕਮੀ ਦੂਰ ਹੁੰਦੀ ਹੈ। ਚਿਪਕੇ ਗੱਲਾਂ ਨੂੰ ਗੋਲ-ਮਟੋਲ ਬਣਾਉਣ ਲਈ ਐਲੋਵੀਰਾ ਜੈੱਲ ਨੂੰ ਚਿਹਰੇ ਉਤੇ ਲਗਾ ਕੇ 20 ਤੋਂ 30 ਮਿੰਟ ਤਕ ਮਸਾਜ ਕਰੋ। ਰੋਜ਼ਾਨਾ ਕਰਨ ਨਾਲ ਚਿਹਰਾ ਉਭਰਿਆ ਹੋਇਆ ਨਜ਼ਰ ਆਉਣ ਲਗੇਗਾ।  

ਸੇਬ ਵਿਚ ਮਿਲਣ ਵਾਲੇ ਨੈਚੁਰਲ ਗੁਣ ਗੱਲ੍ਹਾਂ ਨੂੰ ਹਫ਼ਤੇ ਭਰ ਵਿਚ ਗੋਲ ਅਤੇ ਫੂਲਾ ਹੋਇਆ ਬਣਾ ਦਿੰਦਾ ਹੈ। ਪੇਸਟ ਬਣਾਉਣ ਲਈ ਸੱਭ ਤੋਂ ਪਹਿਲਾਂ ਸੇਬ ਨੂੰ ਬਰੀਕ ਪੀਸ ਲਉ ਫਿਰ ਇਸ ਨੂੰ 20 ਤੋਂ 30 ਮਿੰਟ ਤਕ ਗੱਲਾਂ ਉਤੇ ਲਗਾ ਕੇ ਰੱਖੋ। ਇਸ ਤੋਂ ਬਾਅਦ ਚਿਹਰੇ ਨੂੰ ਠੰਢੇ ਪਾਣੀ ਨਾਲ ਧੋ ਲਉ। ਰੋਜ਼ਾਨਾ ਇਸ ਪੇਸਟ ਨੂੰ ਲਗਾਉਣ ਨਾਲ ਤੁਹਾਨੂੰ ਫ਼ਰਕ ਵਿਖਾਈ ਦੇਣ ਲਗੇਗਾ।  

ਮੇਥੀ ਦਾਣੇ ਵਿਚ ਐਂਟੀ ਆਕਸੀਡੈਂਟ ਅਤੇ ਜ਼ਰੂਰੀ ਵਿਟਾਮਿਨ ਹੁੰਦੇ ਹਨ ਜੋ ਚਿਹਰੇ ਉਤੇ ਪਈ ਬਰੀਕ ਲਾਈਨਾਂ ਨੂੰ ਗ਼ਾਇਬ ਕਰਨ ਦੇ ਨਾਲ ਹੀ ਚਮੜੀ ਵਿਚ ਕਸਾਵ ਲਿਆਂਦਾ ਹੈ। ਮੇਥੀ ਦਾ ਪੇਸਟ ਬਣਾਉਣ ਲਈ ਇਸ ਨੂੰ ਰਾਤ ਨੂੰ ਭਿਉਂ ਲਈ ਰੱਖ ਦਿਉ ਅਤੇ ਫਿਰ ਇਸ ਨੂੰ ਗੱਲ੍ਹਾ ਉਤੇ ਗਾੜ੍ਹਾ ਕਰ ਕੇ ਲਗਾਉ।  

ਗੁਲਾਬ ਜਲ ਸਿਰਫ਼ ਫਟੀ ਏੜੀਆਂ ਅਤੇ ਬੁੱਲਾਂ ਨੂੰ ਕੋਮਲ ਬਣਾਉਣ ਲਈ ਹੀ ਨਹੀਂ ਸਗੋਂ ਗੱਲ੍ਹਾ ਨੂੰ ਗੋਲ-ਮਟੋਲ ਬਣਾਉਣ ਦਾ ਵੀ ਕੰਮ ਕਰਦਾ ਹੈ। ਇਸ ਨੂੰ ਚਿਹਰੇ ਉੱਤੇ ਲਗਾਉਣ ਨਾਲ ਕਸਾਵਟ ਆਉਂਦੀ ਹੈ। ਗੁਲਾਬ ਜਲ ਅਤੇ ਗਲਿਸਰੀਨ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਚਿਹਰੇ ਉੱਤੇ ਲਗਾ ਕੇ 1 ਘੰਟੇ ਤਕ ਇਸੇ ਤਰ੍ਹਾਂ ਹੀ ਛੱਡ ਦਿਉ। ਫਿਰ ਚਿਹਰੇ ਤੋਂ ਇਸ ਪੇਸਟ ਨੂੰ ਸਾਫ਼ ਕਰ ਕੇ ਕੋਸੇ ਪਾਣੀ ਨਾਲ ਮੂੰ ਧੋ ਲਉ।