ਕਿੱਲਾਂ ਤੋਂ ਛੁਟਕਾਰਾ ਪਾਉਣ ਦਾ ਅਸਾਨ ਤਰੀਕਾ
ਕੀ ਤੁਸੀਂ ਜਾਣਦੇ ਹੋ ਕਿ ਟੂਥਪੇਸਟ ਤੁਹਾਡੀ ਸੁੰਦਰਤਾ ਨੂੰ ਵਧਾਉਣ ਵਿਚ ਵੀ ਬਹੁਤ ਕਾਰਗਰ ਹੈ, ਇਹ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ।
ਕੀ ਤੁਸੀਂ ਜਾਣਦੇ ਹੋ ਕਿ ਟੂਥਪੇਸਟ ਤੁਹਾਡੀ ਸੁੰਦਰਤਾ ਨੂੰ ਵਧਾਉਣ ਵਿਚ ਵੀ ਬਹੁਤ ਕਾਰਗਰ ਹੈ, ਇਹ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ।
ਕਿੱਲ: ਟੂਥਪੇਸਟ ਵਿਚ ਟ੍ਰਿਕੋਜ਼ੋਨ ਨਾਮਕ ਚੀਜ਼ ਹੁੰਦੀ ਹੈ, ਜਿਸ ਵਿਚ ਕੀਟਾਣੂਨਾਸ਼ਕ ਤੱਤ ਪਾਏ ਜਾਂਦੇ ਹਨ। ਜੇਕਰ ਤੁਹਾਡੇ ਮੂੰਹ 'ਤੇ ਕਿੱਲ ਆ ਗਏ ਹਨ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਅਪਣੇ ਚਿਹਰੇ 'ਤੇ ਕਿੱਲਾਂ ਵਾਲੀ ਥਾਂ ਤੇ ਪੇਸਟ ਲਾ ਲਵੋ। ਤੁਸੀਂ ਪਾਉਗੇ ਕਿ ਕੁੱਝ ਹੀ ਦਿਨਾਂ ਵਿਚ ਤੁਹਾਡੇ ਚਿਹਰੇ ਤੋਂ ਉਹ ਕਿੱਲ ਗ਼ਾਇਬ ਹੋ ਜਾਣਗੇ।
ਦਾਗ਼-ਧੱਬੇ: ਟੂਥਪੇਸਟ ਨਾਲ ਕਿੱਲਾਂ ਦੇ ਦਾਗ-ਧੱਬੇ ਵੀ ਜਲਦ ਹੀ ਠੀਕ ਹੋ ਜਾਂਦੇ ਹਨ।
ਇਸ ਨੂੰ ਅਪਣੇ ਚਿਹਰੇ ਉਤੇ ਕੁੱਝ ਘੰਟਿਆਂ ਲਈ ਲਾ ਕੇ ਛੱਡ ਦਿਉ ਅਤੇ ਠੰਢੇ ਪਾਣੀ ਨਾਲ ਮੂੰਹ ਧੋ ਲਵੋ। ਟੂਥਪੇਸਟ ਵਿਚ ਐਂਟੀਬੈਕਟੀਰੀਅਲ ਤੱਤਾਂ ਕਰ ਕੇ ਚਮੜੀ ਜਲਦੀ ਠੀਕ ਹੋ ਜਾਂਦੀ ਹੈ।
ਨਹੁੰ: ਨੇਲਪਾਲਿਸ਼ ਦੀ ਨਿੱਤ ਵਰਤੋਂ ਨਾਲ ਨਹੁੰ ਖ਼ਰਾਬ ਹੋ ਜਾਂਦੇ ਹਨ ਇਸ ਲਈ ਜੇਕਰ ਤੁਹਾਨੂੰ ਸਿਹਤਮੰਦ ਨਹੁੰ ਚਾਹੀਦੇ ਹਨ ਤਾਂ ਟੂਥਪੇਸਟ ਲਾਉ। ਜਿਸ ਤਰ੍ਹਾਂ ਟੂਥਪੇਸਟ ਦੰਦਾਂ ਦੇ ਇਨੇਮਲ ਦੀ ਸੁਰੱਖਿਆ ਕਰਦਾ ਹੈ, ਠੀਕ ਉਸੀ ਤਰ੍ਹਾਂ ਉਹ ਨਹੁੰਆਂ ਲਈ ਵੀ ਕੰਮ ਕਰਦਾ ਹੈ। ਨੇਲ ਪਾਲਿਸ਼ ਨੂੰ ਕੱਢਣ ਤੋਂ ਬਾਅਦ ਅਪਣੇ ਨਹੁੰਆਂ ਉਤੇ ਟੂਥਪੇਸਟ ਲਾ ਲਵੋ, ਜਿਸ ਨਾਲ ਉਹ ਚਮਕਦਾਰ ਅਤੇ ਸਿਹਤਮੰਦ ਬਣੇ ਰਹਿਣ।