ਕਮਜ਼ੋਰ ਵਾਲਾਂ ਨੂੰ ਮਜ਼ਬੂਤ ਬਣਾਉਣ ਲਈ ਵਰਤੋ ਲੱਕੜ ਦੀ ਕੰਘੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਨਾਲ ਹੀ ਵਾਲਾਂ ਦਾ ਝੜਨਾ ਬੰਦ ਹੋ ਕੇ ਇਹ ਸੰਘਣੇ ਅਤੇ ਚਮਕਦਾਰ ਨਜ਼ਰ ਆਉਂਦੇ ਹਨ।  

wooden comb

ਸੰਘਣੇ ਅਤੇ ਮਜ਼ਬੂਤ ਵਾਲ ਹਰ ਕੁੜੀ ਚਾਹੁੰਦੀ ਹੈ ਪਰ ਵਧਦੇ ਪ੍ਰਦੂਸ਼ਣ ਅਤੇ ਵਾਲਾਂ ਦਾ ਸਹੀ ਖ਼ਿਆਲ ਨਾ ਰੱਖਣ ਕਾਰਨ ਵਾਲ ਜੜ੍ਹ ਤੋਂ ਕਮਜ਼ੋਰ ਹੋ ਕੇ ਝੜਨ ਲਗਦੇ ਹਨ। ਅਜਿਹੇ ’ਚ ਕਈ ਔਰਤਾਂ ਇਸ ਤੋਂ ਨਿਜਾਤ ਪਾਉਣ ਅਤੇ ਵਾਲਾਂ ਨੂੰ ਮਜ਼ਬੂਤ ਬਣਾਉਣ ਲਈ ਵੱਖ-ਵੱਖ ਤਰੀਕੇ ਅਪਣਾਉਂਦੀਆਂ ਹਨ। ਬਹੁਤ ਸਾਰੀਆਂ ਕੁੜੀਆਂ ਪਾਰਲਰ ’ਚ ਪੈਸੇ ਵੀ ਖ਼ਰਚ ਕਰਦੀਆਂ ਹਨ। ਗੱਲ ਵਾਲਾਂ ਨੂੰ ਸੁਲਝਾਉਣ ਦੀ ਕਰੀਏ ਤਾਂ ਹਰ ਕੋਈ ਪਲਾਸਟਿਕ ਦੀ ਕੰਘੀ ਦੀ ਵਰਤੋਂ ਕਰਦਾ ਹੈ ਪਰ ਇਹ ਸਕੈਲਪ ਦੀ ਸਿਹਤ ਨੂੰ ਖ਼ਰਾਬ ਕਰਨ ਦਾ ਕੰਮ ਕਰਦੀ ਹੈ। ਅਜਿਹੇ ’ਚ ਜੇਕਰ ਤੁਸੀਂ ਖ਼ੂਬਸੂਰਤ ਅਤੇ ਸੰਘਣੇ ਵਾਲ ਚਾਹੁੰਦੇ ਹੋ ਤਾਂ ਪਲਾਸਟਿਕ ਦੀ ਥਾਂ ਲੱਕੜ ਦੀ ਕੰਘੀ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਵਾਲਾਂ ਨੂੰ ਜੜ੍ਹਾਂ ਤੋਂ ਪੋਸ਼ਣ ਮਿਲਣ ਨਾਲ ਹੋਰ ਵੀ ਕਈ ਫ਼ਾਇਦੇ ਮਿਲਣਗੇ।

ਆਉ ਜਾਣਦੇ ਹਾਂ ਲੱਕੜ ਦੀ ਕੰਘੀ ਦੀ ਵਰਤੋਂ ਕਰਨ ਦੇ ਫ਼ਾਇਦੇ:
-ਪਲਾਸਟਿਕ ਦੀ ਥਾਂ ਲੱਕੜ ਦੀ ਕੰਘੀ ਦੀ ਵਰਤੋਂ ਕਰਨ ਨਾਲ ਇਸ ਨਾਲ ਵਾਲ ਜੜ੍ਹਾਂ ਤੋਂ ਮਜ਼ਬੂਤ ਹੁੰਦੇ ਹਨ। ਅਜਿਹੇ ’ਚ ਇਨ੍ਹਾਂ ਨੂੰ ਸੁਲਝਾਉਣ ’ਚ ਵੀ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਨਾਲ ਹੀ ਵਾਲਾਂ ਦਾ ਝੜਨਾ ਬੰਦ ਹੋ ਕੇ ਇਹ ਸੰਘਣੇ ਅਤੇ ਚਮਕਦਾਰ ਨਜ਼ਰ ਆਉਂਦੇ ਹਨ।  

-ਸਿਰ ’ਤੇ ਤੇਲ ਲਗਾਉਣ ਤੋਂ ਬਾਅਦ ਲੱਕੜ ਦੀ ਕੰਘੀ ਵਰਤੋਂ ਕਰਨੀ ਲਾਭਦਾਇਕ ਹੁੰਦੀ ਹੈ। ਇਸ ਨਾਲ ਤੇਲ ਖੋਪੜੀ ’ਤੇ ਬਰਾਬਰ ਮਾਤਰਾ ’ਚ ਪਹੁੰਚਦਾ ਹੈ। ਇਸ ਤੋਂ ਇਲਾਵਾ ਪਲਾਸਟਿਕ ਦੀ ਕੰਘੀ ਦੀ ਵਰਤੋਂ ਕਰਨ ਨਾਲ ਇਸ ’ਤੇ ਜੰਮੀ ਗੰਦਗੀ ਵਾਲਾਂ ਤਕ ਪਹੁੰਚ ਜਾਂਦੀ ਹੈ ਜਿਸ ਨਾਲ ਇੰਫ਼ੈਕਸ਼ਨ ਹੋਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ’ਚ ਖ਼ਾਸ ਤੌਰ ’ਤੇ ਸੁੱਕੇ ਵਾਲਾਂ ’ਤੇ ਲੱਕੜੀ ਦੀ ਕੰਘੀ ਦੀ ਵਰਤੋਂ ਕਰਨੀ ਚਾਹੀਦੀ।

ਵਾਲਾਂ ’ਚ ਕੰਘੀ ਕਰਨ ਨਾਲ ਇਹ ਸਿਰ ਨੂੰ ਦਬਾਉਂਦੀ ਹੈ। ਅਜਿਹੇ ’ਚ ਸਕੈਲਪ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਹੁੰਦੀ ਹੈ ਜਿਸ ਨਾਲ ਬਲੱਡ ਸਰਕੂਲੇਸ਼ਨ ਵਧਣ ’ਚ ਮਦਦ ਮਿਲਦੀ ਹੈ। ਇਸ ਤਰ੍ਹਾਂ ਦਿਮਾਗ਼ ਸ਼ਾਂਤ ਹੋ ਕੇ ਵਾਲ ਵੀ ਜੜ੍ਹਾਂ ਤੋਂ ਮਜ਼ਬੂਤ ਹੁੰਦੇ ਹਨ।