ਨਹਾਉਣ ਵੇਲੇ ਸਾਬਣ ਦੀ ਥਾਂ ਵਰਤੋ ਇਹ ਚੀਜ਼ਾਂ, ਨਹੀਂ ਹੋਵੇਗਾ ਰੁੱਖਾਪਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਜੇਕਰ ਤੁਹਾਡੀ ਚਮੜੀ ’ਤੇ ਉਕਤ ਚੀਜ਼ਾਂ ਨਾਲ ਐਲਰਜੀ ਹੁੰਦੀ ਹੈ ਤਾਂ ਤੁਸੀਂ ਕੱਚੇ ਦੁੱਧ ਨਾਲ ਨਹਾਉ।

skin care

ਨਹਾਉਣ ਵੇਲੇ ਸਾਬਣ ਦੀਸਰਦੀਆਂ ਵਿਚ ਸਾਬਣ ਨਾਲ ਨਹਾਉਣ ਕਾਰਨ ਸਰੀਰ ਰੁੱਖਾ ਤਾਂ ਹੁੰਦਾ ਹੀ ਹੈ, ਨਾਲ ਹੀ ਇਸ ’ਤੇ ਖ਼ਾਰਸ਼ ਵੀ ਹੋਣ ਲਗਦੀ ਹੈ। ਇਸ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਉਂਜ ਤੁਸੀਂ ਪੂਰੇ ਸਰੀਰ ’ਤੇ ਕਰੀਮ ਦੀ ਵਰਤੋਂ ਨਹੀਂ ਕਰ ਸਕਦੇ ਪਰ ਜੇਕਰ ਤੁਹਾਨੂੰ ਵੀ ਸਰਦੀਆਂ ਵਿਚ ਸਾਬਣ ਕਾਰਨ ਰੁੱਖਾਪਨ ਹੋ ਰਿਹਾ ਹੈ ਤਾਂ ਤੁਸੀਂ ਸਾਬਣ ਦੀ ਥਾਂ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰੋ। 

ਜੇਕਰ ਤੁਹਾਨੂੰ ਸਾਬਣ ਲਗਾਉਣ ਨਾਲ ਰੁੱਖੇਪਨ ਦੀ ਸਮੱਸਿਆ ਹੋ ਰਹੀ ਹੈ ਤਾਂ ਤੁਸੀਂ ਇਸ ਦੀ ਥਾਂ ਉਬਟਨ ਦੀ ਵਰਤੋਂ ਕਰ ਸਕਦੇ ਹੋ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ। ਨਾਲ ਹੀ ਇਸ ਦੀ ਵਰਤੋਂ ਨਾਲ ਪੈਸਿਆਂ ਦੀ ਬੱਚਤ ਹੋਵੇਗੀ ਅਤੇ ਰੁੱਖੇਪਨ ਦੀ ਸਮੱਸਿਆ ਵੀ ਨਹੀਂ ਰਹੇਗੀ।

ਇਸ ਤੋਂ ਇਲਾਵਾ ਤੁਸੀਂ ਸ਼ਾਵਰ ਜੈੱਲ ਦੀ ਵਰਤੋਂ ਵੀ ਕਰ ਸਕਦੇ ਹੋ। ਬਾਜ਼ਾਰ ਵਿਚ ਤੁਹਾਨੂੰ ਬਹੁਤ ਸਾਰੇ ਸ਼ਾਵਰ ਜੈੱਲ ਵੀ ਮਿਲ ਜਾਣਗੇ ਜਿਸ ਵਿਚ ਕ੍ਰੀਮ ਦੀ ਵਰਤੋ ਕੀਤੀ ਹੁੰਦੀ ਹੈ। ਤੁਸੀਂ ਇਸ ਨਾਲ ਨਹਾਉ। ਇਸ ਨਾਲ ਸਰੀਰ ਨੂੰ ਪੂਰੇ ਪੋਸ਼ਕ ਤੱਤ ਮਿਲਦੇ ਹਨ ਅਤੇ ਰੁੱਖੇਪਨ ਦੀ ਸਮੱਸਿਆ ਵੀ ਘੱਟ ਹੁੰਦੀ ਹੈ। ਜੇਕਰ ਤੁਹਾਡੀ ਚਮੜੀ ’ਤੇ ਉਕਤ ਚੀਜ਼ਾਂ ਨਾਲ ਐਲਰਜੀ ਹੁੰਦੀ ਹੈ ਤਾਂ ਤੁਸੀਂ ਕੱਚੇ ਦੁੱਧ ਨਾਲ ਨਹਾਉ। ਇਸ ਨਾਲ ਤੁਹਾਡੀ ਪ੍ਰੇਸ਼ਾਨੀ ਵੀ ਦੂਰ ਹੋਵੇਗੀ ਅਤੇ ਨਾਲ ਹੀ ਤੁਹਾਡੇ ਪੈਸੇ ਵੀ ਬਚਣਗੇ। 

milk for skin

ਤੁਸੀਂ ਨਾਰੀਅਲ ਦਾ ਤੇਲ, ਜੈਤੂਨ ਦੇ ਤੇਲ ਜਾਂ ਕੋਈ ਵੀ ਤੇਲ ਵਰਤ ਸਕਦੇ ਹੋ। ਇਸ ਨਾਲ ਤੁਸੀ ਸਰੀਰ ਦੀ ਮਾਲਸ਼ ਕਰਨੀ ਹੈ। ਇੰਜ ਕਰਨ ਨਾਲ ਤੁਹਾਡੀ ਸਰੀਰ ਵਿਚ ਚਮਕ ਆਵੇਗੀ।

coconut oil

ਜੇਕਰ ਤੁਹਾਡੀ ਚਮੜੀ ਜ਼ਿਆਦਾ ਨਾਜ਼ੁਕ ਹੈ ਅਤੇ ਤੁਹਾਨੂੰ ਹਮੇਸ਼ਾ ਰੀਐਕਸ਼ਨ ਦਾ ਡਰ ਰਹਿੰਦਾ ਹੈ ਤਾਂ ਤੁਸੀਂ ਨਿੰਮ ਦੇ ਪੱਤਿਆਂ ਦੀ ਵਰਤੋਂ ਕਰੋ। ਇਸ ਲਈ ਨਿੰਮ ਦੇ 15 ਤੋਂ 20 ਪੱਤੇ ਲਉ ਅਤੇ ਇਨ੍ਹਾਂ ਨੂੰ ਪਾਣੀ ਵਿਚ ਉਬਾਲ ਲਵੋ। ਇਨ੍ਹਾਂ ਦੇ ਠੰਢੇ ਹੋਣ ’ਤੇ ਇਸ ਨਾਲ ਨਹਾਉ ਅਤੇ ਫਿਰ ਦੇਖੋ ਕਿ ਇਸ ਨਾਲ ਚਮੜੀ ਦਾ ਰੁੱਖਾਪਨ ਵੀ ਦੂਰ ਹੋਵੇਗਾ ਅਤੇ ਤੁਹਾਡੀ ਚਮੜੀ ਵੀ ਕੋਮਲ ਬਣੇਗੀ।   

Skin Care