ਮਾਨਸੂਨ ਵਿਚ ਝੜਦੇ ਵਾਲਾਂ ਲਈ ਘਰੇਲੂ ਨੁਸਖ਼ੇ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਮੀਂਹ ਵਿਚ ਵਾਲਾਂ ਦਾ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਇਸ ਮੌਸਮ ਵਿਚ ਆਮ ਦਿਨਾਂ ਦੇ ਮੁਕਾਬਲੇ ਵਾਲਾਂ ਦੇ ਟੁੱਟਣ - ਝੜਣ ਦੀ ਸਮੱਸਿਆ ਬਹੁਤ ਵੱਧ....

Hairfall

ਮੀਂਹ ਵਿਚ ਵਾਲਾਂ ਦਾ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਇਸ ਮੌਸਮ ਵਿਚ ਆਮ ਦਿਨਾਂ ਦੇ ਮੁਕਾਬਲੇ ਵਾਲਾਂ ਦੇ ਟੁੱਟਣ - ਝੜਣ ਦੀ ਸਮੱਸਿਆ ਬਹੁਤ ਵੱਧ ਜਾਂਦੀ ਹੈ।  ਮੀਂਹ ਦੇ ਪਾਣੀ ਨਾਲ ਇੰਫੈਕਸ਼ਨ ਅਤੇ ਵਾਲਾਂ ਦੀ ਜੜਾਂ ਕਮਜ਼ੋਰ ਹੋ ਜਾਂਦੀਆਂ ਹਨ। ਜਿਸ ਦੇ ਨਾਲ ਵਾਲ ਟੁੱਟ ਕੇ ਝੜਨ ਲੱਗ ਜਾਂਦੇ ਹਨ। ਜੇਕਰ ਤੁਸੀਂ ਵੀ ਵਾਲਾਂ ਦੇ ਝੜਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਕੁੱਝ ਘੇਰਲੂ ਉਪਾਅ ਦੱਸਾਂਗੇ। ਜਿਸ ਨੂੰ ਇਸਤੇਮਾਲ ਕਰਕੇ ਤੁਸੀਂ ਵਾਲਾਂ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ।

ਪਿਆਜ਼ ਦਾ ਰਸ : ਪਿਆਜ਼ ਵਿਚ ਸਲਫ਼ਰ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਇਸ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ। ਇਸ ਉਪਾਅ ਨੂੰ ਕਰਨ ਲਈ ਪਿਆਜ਼ ਦੇ ਟੁਕੜਿਆਂ ਨੂੰ ਲੈ ਕੇ ਉਸ ਨੂੰ ਬਲੇਂਡ ਕਰ ਕੇ ਉਸ ਦਾ ਰਸ ਕੱਢ ਲਵੋ ਅਤੇ ਇਸ ਵਿਚ ਥੋੜ੍ਹਾ ਜਿਹਾ ਨਾਰੀਅਲ ਦਾ ਤੇਲ ਮਿਲਾ ਲਵੋ। ਇਸ ਮਿਸ਼ਰਣ ਨੂੰ ਵਾਲਾਂ ਦੀਆਂ ਜੜਾਂ ਅਤੇ ਖੋਪੜੀ ਦੀ ਉਸ ਜਗ੍ਹਾ ਉੱਤੇ ਲਾਓ,ਜਿਥੋਂ ਵਾਲ ਝੜ ਰਹੇ ਹੋਣ। ਫਿਰ 30 ਮਿੰਟ ਬਾਅਦ ਵਾਲਾਂ ਨੂੰ ਧੋ ਲਵੋ।

ਉੜਦ ਦੀ ਦਾਲ : ਉੜਦ ਦੀ ਦਾਲ ਨਾਲ ਵਾਲਾਂ ਨੂੰ ਪ੍ਰੋਟੀਨ ਅਤੇ ਮਿਨਰਲਸ ਭਰਪੂਰ ਮਾਤਰਾ ਵਿਚ ਮਿਲਦਾ ਹੈ। ਇਸ ਤੋਂ ਨਵੇਂ ਵਾਲ ਆਉਂਦੇ ਹਨ। ਇਸਤੇਮਾਲ ਕਰਣ ਲਈ ਦਾਲ ਨੂੰ ਉਬਾਲਣ ਤੋਂ ਬਾਅਦ ਪੀਸ ਕੇ ਪੇਸਟ ਤਿਆਰ ਕਰ ਲਵੋ। ਇਹ ਪੇਸਟ ਰਾਤ ਨੂੰ ਸੋਣ ਤੋਂ ਪਹਿਲਾਂ ਸਿਰ ਉੱਤੇ ਲਾਓ ਤੇ ਸਵੇਰੇ ਸਿਰ ਨੂੰ ਧੋ ਲਵੋ। ਇਸ ਤੋਂ ਗੰਜਾਪਨ ਖਤਮ ਹੋ ਜਾਵੇਗਾ।

ਮੇਥੀ ਦੇ ਬੀਜ਼ : ਮੇਥੀ ਦੇ ਬੀਜ਼ ਵਿਚ ਨਿਕੋਟਿਨਿਕ ਐਸਿਡ ਅਤੇ ਪ੍ਰੋਟੀਨ ਆਦਿ ਤੱਤ ਪਾਏ ਜਾਂਦੇ ਹਨ। ਜੋ ਵਾਲਾਂ ਦੀਆਂ ਜੜਾਂ ਨੂੰ ਪੋਸ਼ਣ ਦਿੰਦੇ ਹਨ ਅਤੇ ਇਸ ਦੇ ਵਿਕਾਸ ਨੂੰ ਵਧਾਉਂਦੇ ਹਨ। ਇਸ ਦਾ ਪ੍ਰਯੋਗ ਕਰਨ ਲਈ ਮੇਥੀ ਨੂੰ ਪਾਣੀ ਵਿਚ ਪਾ ਕੇ ਰਾਤ ਭਰ ਲਈ ਰੱਖ ਦਿਓ ਅਤੇ ਸਵੇਰੇ ਉਸ ਨੂੰ ਪੀਸ ਕੇ ਦਹੀਂ ਵਿਚ ਮਿਲਾਓ। ਫਿਰ ਇਸ ਨੂੰ ਵਾਲਾਂ ਦੀਆਂ ਜੜਾਂ ਵਿਚ ਲਾਓ। ਕੁੱਝ ਦੇਰ ਬਾਅਦ ਵਾਲਾਂ ਨੂੰ ਧੋ ਲਵੋ। ਇਸ ਨੂੰ ਕਰਨ ਨਾਲ ਸਿਕਰੀ ਤੋਂ ਵੀ ਰਾਹਤ ਮਿਲੇਗੀ।

ਨੀਂਬੂ :ਵਾਲਾਂ ਨੂੰ ਝੜਨ ਤੋਂ ਰੋਕਣ ਲਈ ਨੀਂਬੂ ਵੀ ਕਾਫ਼ੀ ਫਾਇਦੇਮੰਦ ਹੈ। ਇਸ ਦਾ ਪੇਸਟ ਬਣਾਉਣ ਲਈ ਪੰਜ ਚਮਚ ਦਹੀਂ ਵਿਚ ਇਕ ਚਮਚ ਨੀਂਬੂ ਦਾ ਰਸ, ਦੋ ਚਮਚ ਕੱਚੇ ਛੌਲਿਆਂ ਦਾ ਪਾਊਡਰ ਮਿਲਾ ਕੇ ਪੇਸਟ ਤਿਆਰ ਕਰ ਲਵੋ। ਫਿਰ ਵਾਲਾਂ ਦੀਆਂ ਜੜਾਂ ਵਿਚ ਲਗਾ ਕੇ ਇਕ ਘੰਟੇ ਬਾਅਦ ਇਸ ਨੂੰ ਧੋ ਲਵੋ।

ਕੜ੍ਹੀ ਪੱਤਾ : ਵਾਲਾਂ ਨੂੰ ਝੜਨ ਅਤੇ ਮਜ਼ਬੂਤ ਕਰਨ ਵਿਚ ਕੜ੍ਹੀ ਪੱਤਾ ਬਹੁਤ ਕਾਰਗਾਰ ਉਪਾਅ ਹੈ। ਇਸ ਨੂੰ ਇਸਤੇਮਾਲ ਕਰਣ ਨਾਲ ਵਾਲ ਬਹੁਤ ਮੁਲਾਇਮ ਅਤੇ ਚਮਕਦਾਰ ਵੀ ਹੁੰਦੇ ਹਨ। ਇਸ ਲਈ ਕੜ੍ਹੀ ਪੱਤੀਆਂ ਨੂੰ ਨਾਰੀਅਲ ਤੇਲ ਵਿਚ ਪਾ ਕੇ ਓਦੋ ਤੱਕ ਉਬਾਲੋ ਜਦੋਂ ਤੱਕ ਇਹ ਕਾਲੇ ਨਹੀਂ ਹੋ ਜਾਂਦੇ। ਫਿਰ ਇਸ ਨੂੰ ਵਾਲਾਂ ਦੀਆਂ ਜੜਾਂ ਵਿਚ ਲਗਾ ਕੇ ਮਾਲਿਸ਼ ਕਰੋ।