ਸੁੰਦਰਤਾ ਵਧਾਉਂਦੇ ਹਨ ਨਹੁੰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਨਹੁੰ ਜਿਥੇ ਹੱਥਾਂ ਦੀ ਸੁੰਦਰਤਾ ਵਧਾਉਂਦੇ ਹਨ, ਉਥੇ ਲਾਪ੍ਰਵਾਹੀ ਵਰਤਣ ਨਾਲ ਸਿਹਤ ਤੇ ਮਾੜਾ ਪ੍ਰਭਾਵ ਵੀ ਪਾਉਂਦੇ ਹਨ। ਗੁਲਾਬੀ ਸਾਫ਼-ਸੁਥਰੇ ਨਹੁੰ ਸਾਰਿਆਂ ਦਾ ਮਨ ਮੋਹ ...

Nails

ਨਹੁੰ ਜਿਥੇ ਹੱਥਾਂ ਦੀ ਸੁੰਦਰਤਾ ਵਧਾਉਂਦੇ ਹਨ, ਉਥੇ ਲਾਪ੍ਰਵਾਹੀ ਵਰਤਣ ਨਾਲ ਸਿਹਤ ਤੇ ਮਾੜਾ ਪ੍ਰਭਾਵ ਵੀ ਪਾਉਂਦੇ ਹਨ। ਗੁਲਾਬੀ ਸਾਫ਼-ਸੁਥਰੇ ਨਹੁੰ ਸਾਰਿਆਂ ਦਾ ਮਨ ਮੋਹ ਲੈਂਦੇ ਹਨ। ਨਹੁੰਆਂ ਦੀ ਸਹੀ ਦੇਖਭਾਲ ਇਨਸਾਨ ਦੇ ਸਲੀਕੇ ਨੂੰ ਦਰਸਾਉਂਦੀ ਹੈ। ਤੁਸੀ ਵੀ ਨਹੁੰਆਂ ਦੀ ਸਹੀ ਦੇਖਭਾਲ ਕਰ ਕੇ ਤੰਦਰੁਸਤ ਬਣ ਸਕਦੇ ਹੋ।
ਜੇਕਰ ਤੁਹਾਨੂੰ ਲੰਮੇ ਨਹੁੰਆਂ ਦਾ ਸ਼ੌਕ ਹੈ ਤਾਂ ਉਨ੍ਹਾਂ ਨੂੰ ਹਮੇਸ਼ਾ ਸਹੀ ਆਕਾਰ ਵਿਚ ਕੱਟ ਕੇ ਰੱਖੋ ਅਤੇ ਉਨ੍ਹਾਂ ਵਿਚ ਮੈਲ ਜਮ੍ਹਾਂ ਨਾ ਹੋਣ ਦਿਉ। ਜੇਕਰ ਤੁਸੀ ਲੰਮੇ ਨਹੁੰ ਨਹੀਂ ਪਸੰਦ ਕਰਦੇ ਤਾਂ ਉਨ੍ਹਾਂ ਨੂੰ ਚਾਰ ਪੰਜ ਦਿਨਾਂ ਦੇ ਫ਼ਰਕ 'ਤੇ ਕਟਦੇ ਰਹੋ ਤਾਕਿ ਉਨ੍ਹਾਂ ਵਿਚ ਗੰਦ ਇਕੱਠਾ ਨਾ ਹੋ ਸਕੇ। 

ਨਹੁੰਆਂ ਦੇ ਆਲੇ-ਦੁਆਲੇ ਦੀ ਵਧੀ ਹੋਈ ਚਮੜੀ ਨੂੰ ਖਿੱਚ ਕੇ ਨਾ ਪੁੱਟੋ। ਇਸ ਨਾਲ ਇਨਫ਼ੈਕਸ਼ਨ ਦਾ ਖ਼ਤਰਾ ਵੱਧ ਸਕਦਾ ਹੈ। ਸੋਜ ਅਤੇ ਦਰਦ ਵੀ ਹੋ ਸਕਦਾ ਹੈ। ਵਧੀ ਹੋਈ ਚਮੜੀ ਨੂੰ ਉਤਾਰਨ ਲਈ ਕੋਸੇ ਪਾਣੀ ਵਿਚ ਥੋੜਾ ਜਿਹਾ ਸ਼ੈਂਪੂ ਪਾ ਕੇ ਹੱਥਾਂ ਨੂੰ ਗਿੱਲੇ ਕਰ ਲਵੋ। ਇਸ ਨਾਲ ਹੌਲੀ ਜਹੇ ਅਪਣੇ ਆਪ ਹੀ ਚਮੜੀ ਉਤਰ ਜਾਵੇਗੀ। ਗੰਦੇ ਨਹੁੰਆਂ ਨਾਲ ਇਨਫ਼ੈਕਸ਼ਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਖਾਣਾ ਖਾਣ ਸਮੇਂ ਨਹੁੰਆਂ ਵਿਚ ਫਸੀ ਗੰਦਗੀ ਪੇਟ ਖ਼ਰਾਬ ਕਰ ਸਕਦੀ ਹੈ ਅਤੇ ਪੇਟ ਵਿਚ ਕੀੜੇ ਹੋ ਸਕਦੇ ਹਨ। ਖਾਣਾ ਖਾਣ ਤੋਂ ਪਹਿਲਾਂ ਅਪਣੇ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋ ਲਵੋ। 

ਨਹੁੰਆਂ ਨੂੰ ਕਦੇ ਵੀ ਮੂੰਹ ਨਾਲ ਕੁਤਰਨਾ ਨਹੀਂ ਚਾਹੀਦਾ। ਨਹੁੰ ਜਲਦੀ ਟੁੱਟਣ ਦੀ ਸੂਰਤ ਵਿਚ ਵਿਟਾਮਿਨ ਬੀ-12 ਅਤੇ ਕੈਲਸ਼ੀਅਮ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ। ਨਹੁੰਆਂ ਦੀ ਚਮਕ ਕਾਇਮ ਰੱਖਣ ਲਈ ਨਹੁੰਆਂ ਉਤੇ ਨਿੰਬੂਆਂ ਦੇ ਛਿਲਕੇ ਨੂੰ ਰਗੜਨਾ ਚਾਹੀਦਾ ਹੈ ਤੇ ਫਿਰ ਕਿਸੇ ਵਧੀਆ ਕੰਪਨੀ ਦੀ ਕਰੀਮ ਨਾਲ ਹੱਥਾਂ ਦੀ ਹਲਕੀ ਹਲਕੀ ਮਾਲਸ਼ ਕਰਨੀ ਚਾਹੀਦੀ ਹੈ। ਜ਼ਿਆਦਾ ਗਰਮ ਪਾਣੀ ਤੋਂ ਨਹੁੰਆਂ ਨੂੰ ਬਚਾ ਕੇ ਰੱਖੋ। ਇਸ ਨਾਲ ਨਹੁੰ ਜਲਦੀ ਟੁਟਦੇ ਹਨ। ਉਪਰੋਕਤ ਸਾਰੀਆਂ ਗੱਲਾਂ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਪੌਸ਼ਟਿਕ ਤੱਤਾਂ ਨਾਲ ਭਰਪੂਰ ਖ਼ੁਰਾਕ ਹੀ ਖਾਧੀ ਜਾਵੇ।