ਵਿਆਹ ਦੌਰਾਨ ਲਹਿੰਗੇ ਦੀ ਖ਼ਰੀਦਦਾਰੀ ਕਰਨ ਜਾ ਰਹੇ ਹੋ ਤੇ ਧਿਆਨ 'ਚ ਰੱਖਣ ਯੋਗ ਗੱਲਾਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਕਿਸੇ ਦੀ ਜ਼ਿੰਦਗੀ ਵਿਚ ਇਹ ਖ਼ੂਬਸੂਰਤ ਦਿਨ ਸਿਰਫ਼ ਇਕ ਵਾਰ ਆਉਂਦਾ ਹੈ, ਜੋ ਫਿਰ ਹਮੇਸ਼ਾ ਲਈ ਯਾਦ ਬਣ ਕੇ ਰਹਿ ਜਾਂਦਾ ਹੈ।

bridal

ਜਿਸ ਕੁੜੀ ਦਾ ਵਿਆਹ ਹੋਣ ਵਾਲਾ ਹੁੰਦਾ ਹੈ ਉਸ ਕੋਲ ਉਂਜ ਤਾਂ ਬਹੁਤ ਸਾਰੇ ਕੰਮ ਹੁੰਦੇ ਹਨ ਪਰ ਜਿਸ ਚੀਜ਼ ਦੀ ਲੋੜ ਉਸ ਨੂੰ ਸੱਭ ਤੋਂ ਜ਼ਿਆਦਾ ਸਤਾਉਂਦੀ ਹੈ ਉਹ ਹੈ ਉਸ ਦਾ ਵਿਆਹ ਦਾ ਜੋੜਾ। ਹਰ ਕੋਈ ਚਾਹੁੰਦਾ ਹੈ ਕਿ ਅਪਣੇ ਵਿਆਹ ਵਾਲੇ ਦਿਨ ਉਹ ਬਿਹਤਰੀਨ ਦਿਸੇ। ਅਜਿਹਾ ਹੋਣਾ ਲਾਜ਼ਮੀ ਵੀ ਹੈ ਕਿਉਂਕਿ ਹਰ ਕਿਸੇ ਦੀ ਜ਼ਿੰਦਗੀ ਵਿਚ ਇਹ ਖ਼ੂਬਸੂਰਤ ਦਿਨ ਸਿਰਫ਼ ਇਕ ਵਾਰ ਆਉਂਦਾ ਹੈ, ਜੋ ਫਿਰ ਹਮੇਸ਼ਾ ਲਈ ਯਾਦ ਬਣ ਕੇ ਰਹਿ ਜਾਂਦਾ ਹੈ।

ਲਹਿੰਗਾ ਖ਼ਰੀਦਣ ਸਮੇਂ ਸੱਭ ਤੋਂ ਪਹਿਲਾਂ ਤੁਸੀਂ ਇਹ ਤੈਅ ਕਰੋ ਕਿ ਤੁਹਾਡਾ ਬਜਟ ਕਿੰਨਾ ਹੈ। ਅਜਿਹਾ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਜਾ ਕੇ ਲਹਿੰਗਾ ਵੇਖਣ ਲੱਗੋ ਅਤੇ ਜੋ ਲਹਿੰਗਾ ਤੁਹਾਨੂੰ ਪਸੰਦ ਆਏ ਉਹ ਬਜਟ ਤੋਂ ਬਾਹਰ ਹੋਏ। ਇਸ ਨਾਲ ਤੁਹਾਡਾ ਮਨ ਉਸੇ ਵਿਚ ਅਟਕ ਜਾਵੇਗਾ ਅਤੇ ਜੇਕਰ ਤੁਸੀਂ ਕਿਸੇ ਤਰ੍ਹਾਂ ਉਸ ਨੂੰ ਖ਼ਰੀਦ ਵੀ ਲਵੋਗੇ ਤਾਂ ਤੁਹਾਨੂੰ ਦੂਜੇ ਖ਼ਰਚਿਆਂ ਵਿਚ ਕਟੌਤੀ ਕਰਨੀ ਪਵੇਗੀ।

ਲਹਿੰਗਾ ਲੈਂਦੇ ਸਮੇਂ ਤੁਹਾਨੂੰ ਅਪਣੇ ਰੀਤੀ-ਰਿਵਾਜਾਂ ਦਾ ਵੀ ਧਿਆਨ ਰਖਣਾ ਚਾਹੀਦਾ ਹੈ। ਅਜਿਹਾ ਨਹੀਂ ਕਿ ਤੁਸੀਂ ਸਿਰਫ਼ ਫ਼ੈਸ਼ਨ ਨੂੰ ਵੇਖ ਕੇ ਇਸ ਨੂੰ ਖ਼ਰੀਦ ਲਵੋ। ਤੁਸੀਂ ਵੇਖਿਆ ਕਿ ਬੈਕਲੈੱਸ ਬਲਾਊਜ਼ ਦਾ ਰਿਵਾਜ ਹੈ ਤਾਂ ਇਹ ਲੈ ਲਉ। ਅਜਿਹਾ ਹੋ ਸਕਦਾ ਹੈ ਇਸ ਨਾਲ ਤੁਹਾਡੇ ਪ੍ਰਵਾਰ ਦੇ ਲੋਕਾਂ ਨੂੰ ਪ੍ਰੇਸ਼ਾਨੀ ਹੋਵੇ। ਤਾਂ ਲਹਿੰਗਾ ਲੈਂਦੇ ਸਮੇਂ ਅਪਣੇ ਪ੍ਰਵਾਰ ਦੀ ਪਰੰਪਰਾ ਨੂੰ ਧਿਆਨ ਵਿਚ ਰੱਖੋ।

ਲਹਿੰਗੇ ਨੂੰ ਖ਼ਰੀਦਦੇ ਸਮੇਂ ਠੀਕ ਤਰ੍ਹਾਂ ਰੰਗ ਦੀ ਚੋਣ ਕਰੋ। ਇਹ ਜ਼ਰੂਰ ਵੇਖੋ ਕਿ ਜੋ ਰੰਗ ਤੁਸੀਂ ਖ਼ਰੀਦ ਰਹੇ ਹੋ ਉਹ ਤੁਹਾਡੇ ਚਮੜੀ ਦੇ ਰੰਗ ਨਾਲ ਮੇਲ ਕਰ ਰਿਹਾ ਹੈ ਜਾਂ ਨਹੀਂ। ਇਸ ਤੋਂ ਇਲਾਵਾ ਜਿਸ ਵੀ ਮੌਸਮ ਵਿਚ ਵਿਆਹ ਹੈ ਉਸ ਦੇ ਮੁਤਾਬਕ ਰੰਗ ਅਤੇ ਕਪੜੇ ਦੀ ਚੋਣ ਕਰੋ।