ਕਾਜੋਲ ਦੇ ਰਵਾਇਤੀ ਅੰਦਾਜ਼ ਨੇ ਮਚਾਇਆ ਕਹਿਰ, ਦੇਖੋ ਤਸਵੀਰਾਂ
ਬਾਲੀਵੁੱਡ ਅਦਾਕਾਰਾ ਕਾਜੋਲ ਇਹਨੀਂ ਦਿਨੀਂ ਅਪਣੀ ਆਉਣ ਵਾਲੀ ਫਿਲਮ ਤਨਹਾਜੀ ਦੀ ਪ੍ਰਮੋਸ਼ਨ ਵਿਚ ਕਾਫੀ ਵਿਅਸਥ ਹੈ।
ਨਵੀਂ ਦਿੱਲ਼ੀ: ਬਾਲੀਵੁੱਡ ਅਦਾਕਾਰਾ ਕਾਜੋਲ ਇਹਨੀਂ ਦਿਨੀਂ ਅਪਣੀ ਆਉਣ ਵਾਲੀ ਫਿਲਮ ਤਨਹਾਜੀ ਦੀ ਪ੍ਰਮੋਸ਼ਨ ਵਿਚ ਕਾਫੀ ਵਿਅਸਥ ਹੈ। ਇਸ ਫਿਲਮ ਵਿਚ ਕਾਜੋਲ ਅਪਣੇ ਪਤੀ ਅਤੇ ਬਾਲੀਵੁੱਡ ਅਦਾਕਾਰ ਅਜੈ ਦੇਵਗਨ ਨਾਲ ਨਜ਼ਰ ਆਉਣ ਵਾਲੀ ਹੈ।
ਇਸ ਫਿਲਮ ਦੀ ਪ੍ਰਮੋਸ਼ਨ ਦੌਰਾਨ ਕਾਜੋਲ ਕਈ ਖ਼ਾਸ ਪਹਿਰਾਵਿਆਂ ਵਿਚ ਨਜ਼ਰ ਆ ਰਹੀ ਹੈ। ਕਿਸੇ ਸ਼ੋਅ ਵਿਚ ਕਾਜੋਲ ਲਾਲ ਰੰਗ ਦੀ ਸਾੜੀ ਵਿਚ ਦਿਖ ਰਹੀ ਹੈ ਤਾਂ ਕਿਸੇ ਵਿਚ ਕਲਾਸਿਕਲ ਸੂਟ ਵਿਚ ਨਜ਼ਰ ਆ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਫਿਲਮ ਦੀ ਪ੍ਰਮੋਸ਼ਨ ਲਈ ਕਾਜੋਲ ਜਿੱਥੇ ਵੀ ਪਹੁੰਚੀ ਹੈ, ਖ਼ਾਸ ਤਰ੍ਹਾਂ ਦੇ ਰਵਾਇਤੀ ਪਹਿਰਾਵਿਆਂ ਵਿਚ ਨਜ਼ਰ ਆ ਰਹੀ ਹੈ।
ਕਾਜੋਲ ਦੇ ਇਸ ਅੰਦਾਜ਼ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਜੇਕਰ ਤੁਸੀਂ ਵੀ ਇਸ ਵੈਡਿੰਗ ਸੀਜ਼ਨ ਵਿਚ ਕਿਸੇ ਵਿਆਹ ਦੀ ਪਲਾਨਿੰਗ ਕਰ ਰਹੇ ਹੋ ਤਾਂ ਕਾਜੋਲ ਦੀ ਤਰ੍ਹਾਂ ਹੀ ਰਵਾਇਤੀ ਅੰਦਾਜ਼ ਟਰਾਈ ਕਰ ਸਕਦੇ ਹੋ।
ਕੁਝ ਦਿਨ ਪਹਿਲਾਂ ਕਾਜੋਲ ਪ੍ਰਿੰਟਡ ਨੀਲੇ ਰੰਗ ਦੀ ਸਾੜੀ ਵਿਚ ਨਜ਼ਰ ਆਈ ਸੀ। ਕਾਜੋਲ ਦੀ ਇਹ ਲਾੜੀ ਕਿਸੇ ਵੀ ਫੰਕਸ਼ਨ ਲਈ ਬੈਸਟ ਹੈ।
ਇਸ ਦੇ ਨਾਲ ਲਾਈਟ ਵੈਟ ਇਅਰਿੰਗ ਅਤੇ ਹਾਈ ਹੀਲਜ਼ ਨੂੰ ਟਰਾਈ ਕੀਤਾ ਦਾ ਸਕਦਾ ਹੈ। ਇਸ ਦੇ ਨਾਲ ਹੀ ਪ੍ਰਮੋਸ਼ਨ ਦੌਰਾਨ ਕਾਜੋਲ ਸੂਟ ਵਿਚ ਵੀ ਨਜ਼ਰ ਆਈ ਸੀ।