ਵਾਲਾਂ ਲਈ ਕੰਡੀਸ਼ਨਿੰਗ ਦਾ ਕੰਮ ਕਰਦਾ ਹੈ ਆਂਡਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਜੇਕਰ ਵਾਲ ਝੜ ਰਹੇ ਹੋਣ ਜਾਂ ਫਿਰ ਉਨ੍ਹਾਂ ਦੀ ਗਰੋਥ ਠੀਕ ਨਾ ਹੋਵੇ ਤਾਂ ਅਰੰਡੀ ਦੇ ਤੇਲ ਵਿਚ ਆਂਡਾ ਮਿਲਾ ਕੇ ਵਾਲਾਂ ਦੀ ਚੰਗੀ ਤਰ੍ਹਾਂ ਮਾਲਸ਼ ਕਰੋ।

Egg works as a conditioner for hair

 

 ਚੰਡੀਗੜ੍ਹ: ਆਂਡੇ ਵਿਚ ਸਮਰੱਥ ਮਾਤਰਾ ਵਿਚ ਪ੍ਰੋਟੀਨ ਮਿਲ ਜਾਣ ਕਾਰਨ ਇਹ ਸਿਹਤ ਬਣਾਉਣ ਦੇ ਨਾਲ-ਨਾਲ ਵਾਲਾਂ ਦੀ ਸਿਹਤ ਲਈ ਵੀ ਕਾਫ਼ੀ ਫ਼ਾਇਦੇਮੰਦ ਹੈ। ਇਹ ਵਾਲਾਂ ਲਈ ਕੰਡੀਸ਼ਨਿੰਗ ਦਾ ਕੰਮ ਕਰਦਾ ਹੈ। ਇਸ ਦੇ ਇਸਤੇਮਾਲ ਨਾਲ ਵਾਲਾਂ ਦੀਆਂ ਕਈ ਸਮਸਿਆਵਾਂ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ। ਜੇਕਰ ਵਾਲ ਝੜ ਰਹੇ ਹੋਣ ਜਾਂ ਫਿਰ ਉਨ੍ਹਾਂ ਦੀ ਗਰੋਥ ਠੀਕ ਨਾ ਹੋਵੇ ਤਾਂ ਅਰੰਡੀ ਦੇ ਤੇਲ ਵਿਚ ਆਂਡਾ ਮਿਲਾ ਕੇ ਵਾਲਾਂ ਦੀ ਚੰਗੀ ਤਰ੍ਹਾਂ ਮਾਲਸ਼ ਕਰੋ। ਅੱਧੇ ਘੰਟੇ ਬਾਅਦ ਸਿਰ ਨੂੰ ਧੋ ਲਉ। ਕੁੱਝ ਦਿਨ ਅਜਿਹਾ ਕਰਨ ਨਾਲ ਵਾਲ ਝੜਨੇ ਬੰਦ ਹੋ ਜਾਣਗੇ ਅਤੇ ਉਹ ਲੰਮੇ, ਸੰਘਣੇ ਅਤੇ ਚਮਕਦਾਰ ਬਣ ਜਾਣਗੇ।

 

 

ਚਿੱਟੇ ਵਾਲਾਂ ਨੂੰ ਲਕਾਉਣ ਲਈ ਮਹਿੰਦੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਪਰ ਉਸ ਦੀ ਠੰਢੀ ਤਾਸੀਰ ਤੁਹਾਨੂੰ ਰਾਸ ਨਹੀਂ ਆਉਂਦੀ ਤਾਂ ਇਸ ਸਮੱਸਿਆ ਨੂੰ ਦੂਰ ਕਰਨ ਦਾ ਸੱਭ ਵਲੋਂ ਵਧੀਆ ਤਰੀਕਾ ਇਹ ਹੈ ਕਿ ਤੁਸੀ ਮਹਿੰਦੀ ਨੂੰ ਪਾਣੀ ਦੀ ਬਜਾਏ ਆਂਡੇ ਦੇ ਘੋਲ ਵਿਚ ਤਿਆਰ ਕਰੋ ਅਤੇ ਫਿਰ ਵਾਲਾਂ ਵਿਚ ਲਗਾਉ। ਇਸ ਨਾਲ ਤੁਹਾਨੂੰ ਡਬਲ ਫ਼ਾਇਦਾ ਮਿਲੇਗਾ ਯਾਨੀ ਵਾਲਾਂ ਦੀ ਸਫੇਦੀ ਵੀ ਲੁਕ ਜਾਵੇਗੀ ਅਤੇ ਨਾਲ ਹੀ ਸਰੀਰ ਵਿਚ ਮਹਿੰਦੀ ਦੀ ਤਾਸੀਰ ਵੀ ਨਹੀਂ ਪਹੁੰਚੇਗੀ। 

 

 

ਵਾਲਾਂ ਨੂੰ ਧੋਣ ਤੋਂ ਅੱਧਾ ਘੰਟਾ ਪਹਿਲਾਂ ਉਨ੍ਹਾਂ ਦੀ ਤੇਲ ਨਾਲ ਮਾਲਸ਼ ਕਰਨ ਦੀ ਬਜਾਏ ਆਂਡੇ ਦੇ ਘੋਲ ਨਾਲ ਮਾਲਸ਼ ਕਰੋ ਅਤੇ ਫਿਰ ਵਾਲਾਂ ਦੇ ਸੁੱਕਣ ਉਤੇ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਉ। ਇਸ ਤੋਂ ਬਾਅਦ ਵਾਲਾਂ ਵਿਚ ਸ਼ੈਂਪੂ ਕਰੋ। ਅਜਿਹਾ ਕੁੱਝ ਹਫ਼ਤਿਆਂ ਤਕ ਕਰਨ ਨਾਲ ਤੁਹਾਡੇ ਵਾਲ ਰੇਸ਼ਮੀ ਹੋ ਜਾਣਗੇ। ਜਦ ਤੁਹਾਡੇ ਵਾਲ ਦੇਖਣ ਵਿਚ ਕਾਫ਼ੀ ਰੁੱਖੇ ਲਗਦੇ ਹੋਣ ਤਾਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਬੇਬੀ ਤੇਲ ਦੇ ਨਾਲ ਆਂਡੇ ਦੇ ਪੀਲੇ ਹਿੱਸੇ ਨੂੰ ਹਲਕੇ ਪਾਣੀ ਵਿਚ ਮਿਲਾ ਕੇ ਉਸ ਨਾਲ ਵਾਲ ਧੋਵੋ।

 

 

ਉਸ ਤੋਂ ਬਾਅਦ ਸ਼ੈਂਪੂ ਕਰੋ। ਇਸ ਨਾਲ ਵਾਲਾਂ ਵਿਚ ਨਵੀਂ ਜਾਨ ਆ ਜਾਵੇਗੀ। ਸਿਕਰੀ ਕਾਰਨ ਵਾਲ ਖ਼ਰਾਬ ਹੋ ਗਏ ਹੋਣ ਤਾਂ ਇਸ ਲਈ ਦਹੀਂ ਅਤੇ ਨਿੰਬੂ  ਦੇ ਮਿਸ਼ਰਣ ਵਿਚ ਆਂਡੇ ਦਾ ਘੋਲ ਮਿਲਾ ਕੇ ਵਾਲਾਂ ਵਿਚ ਲਗਾਉ। ਅੱਧੇ ਘੰਟੇ ਬਾਅਦ ਧੋ ਲਉ। ਫਿਰ ਸ਼ੈਂਪੂ ਕਰੋ। ਕੁੱਝ ਦਿਨ ਅਜਿਹਾ ਕਰਨ ਨਾਲ ਵਾਲਾਂ ਦੀ ਰੰਗਤ ਬਦਲ ਜਾਵੇਗੀ।

 

 

ਘਰ ਵਿਚ ਕੰਡੀਸ਼ਨਰ ਖ਼ਤਮ ਹੋ ਗਿਆ ਹੋਵੇ ਅਤੇ ਤੁਸੀ ਕਿਸੇ ਪਾਰਟੀ ਵਿਚ ਜਾਣਾ ਹੋਵੇ ਤਾਂ ਇਸ ਲਈ ਤੁਸੀ ਘਰ ਵਿਚ ਮੌਜੂਦ ਆਂਡੇ ਨੂੰ ਨਿੰਬੂ ਨਾਲ ਮਿਲਾ ਕੇ ਇਸਤੇਮਾਲ ਵਿਚ ਲਿਆਉ। ਇਹ ਇਕ ਚੰਗੇ ਹਰਬਲ ਕੰਡੀਸ਼ਨਰ ਦਾ ਕੰਮ ਕਰੇਗਾ। ਵਾਲਾਂ ਨੂੰ ਸਿਲਕੀ ਬਣਾਉਣ ਲਈ ਆਂਡੇ ਦੇ ਪੀਲੇ ਹਿੱਸੇ ਵਿਚ ਸ਼ਹਿਦ, ਨਿੰਬੂ,  ਦਹੀਂ ਅਤੇ ਬਦਾਮ ਦਾ ਤੇਲ ਮਿਲਾ ਕੇ ਪੇਸਟ ਬਣਾ ਲਉ। ਫਿਰ ਇਸ ਨੂੰ ਵਾਲਾਂ ਵਿਚ ਲਗਾ ਕੇ ਅੱਧੇ ਘੰਟੇ ਤੋਂ ਬਾਅਦ ਵਾਲਾਂ ਨੂੰ ਧੋ ਲਉ।