ਵੱਖ-ਵੱਖ ਮੌਕਿਆਂ 'ਤੇ ਜਚਦੇ ਹਨ ਵੱਖ-ਵੱਖ ਕਿਸਮ ਦੇ ਪਰਸ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਦੁਲਹਨ ਨੂੰ ਚਾਹੀਦਾ ਹੈ ਕਿ ਉਸ ਰਸਮਾਂ-ਰਿਵਾਜ਼ਾਂ ਦੇ ਹਿਸਾਬ ਨਾਲ ਹੀ ਡਰੈੱਸ ਅਤੇ ਆਪਣੇ ਪਰਸ ਦੀ ਚੋਣ ਕਰੇ, ਜੋ ਤੁਹਾਨੂੰ ਸੁੰਦਰ ਦਿੱਸਣ ਦੇ ਨਾਲ-ਨਾਲ ਗਲੈਮਰਸ ਲੁੱਕ ਦੇਵੇ।

Hand bags

ਵਿਆਹ ਤੋਂ ਬਾਅਦ ਨਵੀਂ-ਵਿਆਹੀ ਦੁਲਹਨ ਸਭ ਨੂੰ ਆਕਰਸ਼ਿਤ ਕਰਦੀ ਹੈ। ਸਾਰਿਆਂ ਦੀ ਨਜ਼ਰ ਉਸ ਦੇ ਕੱਪੜੇ, ਗਹਿਣਿਆਂ ਤੋਂ ਲੈ ਕੇ ਪਰਸ ਤੱਕ ਹੁੰਦੀ ਹੈ। ਅਜਿਹੇ 'ਚ ਜੇਕਰ ਦੁਲਹਨ ਦਾ ਪਰਸ ਡਿਜ਼ਾਈਨਰ ਹੋਵੇ ਤਾਂ ਬਹੁਤ ਵਧੀਆ ਹੋਵੇ। ਦੁਲਹਨ ਨੂੰ ਚਾਹੀਦਾ ਹੈ ਕਿ ਉਸ ਰਸਮਾਂ-ਰਿਵਾਜ਼ਾਂ ਦੇ ਹਿਸਾਬ ਨਾਲ ਹੀ ਡਰੈੱਸ ਅਤੇ ਆਪਣੇ ਪਰਸ ਦੀ ਚੋਣ ਕਰੇ, ਜੋ ਤੁਹਾਨੂੰ ਸੁੰਦਰ ਦਿੱਸਣ ਦੇ ਨਾਲ-ਨਾਲ ਗਲੈਮਰਸ ਲੁੱਕ ਦੇਵੇ।

ਕੁੜਮਾਈ ਸਮੇਂ ਕਲਚ ਬੈਗ- ਜੇਕਰ ਤੁਸੀ ਆਪਣੀ ਕੁੜਮਾਈ ਦੀ ਰਸਮ 'ਚ ਭਾਰੀ ਸਾੜੀ ਜਾਂ ਲਹਿੰਗਾ ਪਾਉਣ ਦੀ ਸੋਚ ਰਹੇ ਹੋ ਤਾਂ ਉਸ ਨਾਲ ਮੈਚ ਕਰਦਾ ਬੈਗ ਹੀ ਲਵੋ। ਇਸ ਸਮੇਂ ਤੁਹਾਡੇ ਹੱਥ 'ਚ ਕਲਚ ਬੈਗ ਬਹੁਤ ਹੀ ਸੁੰਦਰ ਲੱਗੇਗਾ।


ਕਾਕਟੇਲ ਪਾਰਟੀ ਲਈ ਇੰਡੋ-ਵਾਸਟਰਨ ਲੁੱਕ ਵਾਲਾ ਬੈਗ- ਜੇਕਰ ਤੁਸੀ ਆਪਣੀ ਕਾਕਟੇਲ ਪਾਰਟੀ 'ਚ ਗਲੈਮਰਸ ਵਿਖਾਈ ਦੇਣਾ ਚਾਹੁੰਦੇ ਹੋ ਤਾਂ ਲਿਪਟੀ ਸ਼ਿਫਾਨ ਦੀ ਬਲੈਕ ਜਾਂ ਲਾਲ ਰੰਗ ਦੀ ਡਿਜ਼ਾਈਨਰ ਚੋਲੀ ਵਾਲੀ ਸਾੜੀ ਨਾਲ ਇੰਡੋ-ਵੈਸਟਰਨ ਲੁੱਕ ਦਾ ਬੈਗ ਲਵੋ। 


ਵਿਆਹ ਵਾਲੇ ਦਿਨ ਲਈ ਬਟੂਆ ਜਾਂ ਫ੍ਰਿ ਪੋਟਲੀਨੁਮਾ ਪਰਸ- ਤੁਸੀ ਆਪਣੇ ਵਿਆਹ ਵਾਲੇ ਦਿਨ ਲਹਿੰਗੇ ਨਾਲ ਬਟੂਆ ਜਾਂ ਫਿਰ ਪੋਟਲੀਨੁਮਾ ਪਰਸ ਲੈ ਸਕਦੇ ਹੋ। ਇਸ ਨੂੰ ਫੜ੍ਹਨਾ ਤੁਹਾਡੇ ਲਈ ਆਸਾਨ ਹੋਵੇਗਾ।


ਰਿਸ਼ੈਪਸ਼ਨ ਪਾਰਟੀ ਲਈ ਬੈਗ- ਵਿਆਹ ਤੋਂ ਬਾਅਦ ਰਿਸ਼ੈਪਸ਼ਨ ਪਾਰਟੀ ਲਈ ਜਰਦੋਜੀ ਜਾਂ ਫਿਰ ਬੀਡਸ ਲਈ ਟੋਟ ਬੈਗ ਹੀ ਲਵੋ। ਇਸ ਨਾਲ ਤੁਸੀ ਪਾਰਟੀ 'ਚ ਥੋੜ੍ਹਾ ਜਿਹਾ ਗਲੈਮਰਸ ਦਿਖੋਗੇ। ਇਸ ਤਰ੍ਹਾਂ ਦੇ ਬੈਗ ਤੁਸੀ ਸਾੜ੍ਹੀ ਨਾਲ ਵੀ ਲੈ ਸਕਦੇ ਹੋ।