ਫ਼ੈਸ਼ਨ ਦਾ ਪਾਗਲਪਣ : ਗਰਮੀ ਵਿਚ ਵੀ ਕਾਲੇ ਕਪੜੇ ਪਾਉਣ ਦਾ ਚਾਅ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਗਰਮੀਆਂ ਵਿਚ ਆਲ ਬਲੈਕ ਆਊਟਫ਼ਿਟ ਕੈਰੀ ਕਰਨ ਦੇ ਬਾਰੇ ਸੋਚ ਕੇ ਸ਼ਾਇਦ ਤੁਹਾਨੂੰ ਅਜੀਬ ਲੱਗੇ ਪਰ ਜੇਕਰ ਹਾਲੀਵੁਡ ਜਾਂ ਬਾਲੀਵੁਡ ਪਾਰਟੀਆਂ ਵਿਚ ਸਿਤਾਰਿਆਂ ਦੇ ਆਊਟਫ਼ਿਟ 'ਤੇ...

Black Outfit

ਗਰਮੀਆਂ ਵਿਚ ਆਲ ਬਲੈਕ ਆਊਟਫ਼ਿਟ ਕੈਰੀ ਕਰਨ ਦੇ ਬਾਰੇ ਸੋਚ ਕੇ ਸ਼ਾਇਦ ਤੁਹਾਨੂੰ ਅਜੀਬ ਲੱਗੇ ਪਰ ਜੇਕਰ ਹਾਲੀਵੁਡ ਜਾਂ ਬਾਲੀਵੁਡ ਪਾਰਟੀਆਂ ਵਿਚ ਸਿਤਾਰਿਆਂ ਦੇ ਆਊਟਫ਼ਿਟ 'ਤੇ ਨਜ਼ਰ ਪਾਓ ਤਾਂ ਬਲੈਕ ਕਲਰ ਹਮੇਸ਼ਾ ਟਾਪ 'ਤੇ ਹੈ। ਜੇਕਰ ਇਸ ਨੂੰ ਤੁਸੀਂ ਸਟਾਇਲ ਅਤੇ ਟਸ਼ਨ ਦੇ ਨਾਲ ਕੈਰੀ ਕਰੋਗੇ ਤਾਂ ਇਹ ਕਲਾਸੀ ਲੁੱਕ ਦਿੰਦਾ ਹੈ।

ਕਾਲੇ ਰੰਗ ਦੇ ਆਉਟਫਿਟਸ ਦੀ ਭਰਮਾਰ ਨਾ ਸਿਰਫ਼ ਮੁੰਡਿਆਂ ਦੇ ਵਾਰਡਰੋਬ ਵਿਚ ਸਗੋਂ ਕਾਲਜ ਜਾਣ ਵਾਲੀਆਂ ਕੁੜੀਆਂ ਦਾ ਵੀ ਇਹ ਫੇਵਰੇਟ ਰੰਗ ਹੈ। ਕਾਲੇ ਰੰਗ ਦਾ ਗਾਉਨ ਦਾ ਟਸ਼ਨ ਹਰ ਪਾਰਟੀ ਵਿਚ ਛਾਇਆ ਰਹਿੰਦਾ ਹੈ। ਇਹ ਹਰ ਰੰਗ ਦੇ ਨਾਲ ਫ਼ਬਦਾ ਹੈ। ਜੇਕਰ ਇਸ ਰੰਗ ਨੂੰ ਸਟਾਇਲ ਦੇ ਨਾਲ ਪਾਇਆ ਜਾਵੇ ਤਾਂ ਕਾਫ਼ੀ ਅਰਾਮਦਾਇਕ ਵੀ ਮਹਸੂਸ ਕਰਦਾ ਹੈ। ਬਲੈਕ ਇਕ ਅਜਿਹਾ ਕਲਰ ਹੈ ਜਿਸ ਨੂੰ ਦਿਨ ਰਾਤ, ਸਰਦੀ ਹੋਵੇ ਜਾਂ ਗਰਮੀ, ਕਦੇ ਵੀ ਪਾ ਸਕਦੇ ਹਨ।

ਜਿਥੇ ਪੀਲਾ, ਹਰਾ ਅਤੇ ਸੰਤਰੀ ਰੰਗ ਗਰਮੀਆਂ ਵਿਚ ਚੰਗੇ ਲਗਦੇ ਹਨ, ਉਥੇ ਹੀ ਸਰਦੀਆਂ ਵਿਚ ਗੂੜੇ ਰੰਗ ਪਰ ਬਲੈਕ ਦਾ ਕੋਈ ਮੌਸਮ ਨਹੀਂ ਹੈ, ਇਹ ਹਰ ਸੀਜ਼ਨ ਲਈ ਪਰਫੈਕਟ ਹੈ। ਜੇਕਰ ਤੁਹਾਨੂੰ ਲਗਦਾ ਹੈ ਕਿ ਕਾਲਾ ਰੰਗ ਸਿਰਫ਼ ਇਕ ਰੰਗ ਹੈ ਤਾਂ ਤੁਸੀਂ ਗਲਤ ਹੋ। ਇਹ ਰੰਗ ਤੁਹਾਡੇ ਸਟਾਇਲ ਬਾਰੇ ਵਿਚ ਵੀ ਦਸਦਾ ਹੈ।ਕਾਲੇ ਰੰਗ ਨੂੰ ਕਲਰਜ਼ ਆਫ਼ ਕਿੰਗ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਕਾਲੇ ਰੰਗ ਦੇ ਅੱਗੇ ਕੋਈ ਦੂਜਾ ਰੰਗ ਨਹੀਂ ਟਿਕਦਾ।

ਕਾਲੇ ਰੰਗ ਕਿਸੇ ਵੀ ਮੌਸਮ ਵਿਚ ਪਾਇਆ ਜਾ ਸਕਦਾ ਹੈ। ਇਸ ਰੰਗ ਦੀ ਖਾਸੀਅਤ ਇਹ ਹੈ ਕਿ ਇਸ ਦਾ ਫ਼ੈਸ਼ਨ ਕਦੇ ਆਉਟ ਨਹੀਂ ਹੁੰਦਾ ਅਤੇ ਇਸ ਨੂੰ ਕਦੇ ਕਿਸੇ ਦੂਜੇ ਕਲਰ ਰੰਗ ਨਾਲ ਮੈਚ ਕੀਤਾ ਜਾ ਸਕਦਾ ਹੈ। ਜੇਕਰ ਤੁਹਾਨੂੰ ਮਿਕਸ ਐਂਡ ਮੈਚ ਵਾਲੇ ਆਉਟਫਿਟਸ ਪਸੰਦ ਹਨ ਤਾਂ ਬਲੈਕ ਤੁਹਾਡੇ ਲਈ ਪਰਫੈਕਟ ਰੰਗ ਹੈ। ਜੇਕਰ ਤੁਸੀਂ ਫ਼ੈਸ਼ਨ ਵਿਚ ਬਿਲਕੁੱਲ ਅਨਾੜੀ ਹਨ ਤਾਂ ਰੰਗ ਤੁਹਾਡੇ ਲਈ ਸੱਭ ਤੋਂ ਵਧੀਆ ਵਿਕਲਪ ਹੈ। ਕੋਈ ਵੀ ਕਲਰ ਦਾ ਟੋਪ ਹੋਵੇ, ਕਾਲੇ ਰੰਗ ਦੀ ਡੈਨਿਮ ਜਾਂ ਕਾਲੀ ਸ਼ੌਰਟ ਸਕਰਟ ਨਾਲ ਅਪਣੀ ਮੈਚਿੰਗ ਦੀ ਸਮੱਸਿਆ ਦਾ ਤੁਰਤ ਸਮਾਧਾਨ ਕਰ ਸਕਦੇ ਹੋ।