ਗਾਜਰ ਫੇਸ ਪੈਕ ਨਾਲ ਪਾਓ ਚਮਕਦਾਰ ਚਿਹਰਾ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਸਰਦੀਆਂ ਦਾ ਮੌਸਮ ਆਉਂਦੇ ਹੀ ਠੰਡੀਆਂ ਹਵਾਵਾਂ ਸਾਡੀ ਚਮੜੀ 'ਤੇ ਅਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ। ਇਹ ਚਮੜੀ ਨੂੰ ਸੁਕਾ ਕੇ ਬੇਜਾਨ ਬਣਾ ਦਿੰਦੀ ਹੈ ਪਰ ਇਸ ...

Carrot Face Pack

ਸਰਦੀਆਂ ਦਾ ਮੌਸਮ ਆਉਂਦੇ ਹੀ ਠੰਡੀਆਂ ਹਵਾਵਾਂ ਸਾਡੀ ਚਮੜੀ 'ਤੇ ਅਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ। ਇਹ ਚਮੜੀ ਨੂੰ ਸੁਕਾ ਕੇ ਬੇਜਾਨ ਬਣਾ ਦਿੰਦੀ ਹੈ ਪਰ ਇਸ ਮੌਸਮ ਵਿਚ ਵੀ ਤੁਸੀਂ ਗਾਜਰ ਦੀ ਮਦਦ ਨਾਲ ਇਨ੍ਹਾਂ ਸਾਰੀਆਂ ਪਰੇਸ਼ਾਨੀਆਂ ਤੋਂ ਬਚ ਸਕਦੇ ਹੋ। ਸਰਦੀਆਂ ਵਿਚ ਗਾਜਰ ਖਾਣ ਦੇ ਫਾਇਦੇ ਤਾਂ ਤੁਸੀਂ ਜਾਂਣਦੇ ਹੋਵੋਗੇ ਪਰ ਅੱਜ ਅਸੀਂ ਤੁਹਾਨੂੰ ਗਾਜਰ ਦੇ ਫੇਸ ਪੈਕ ਤੋਂ ਮਿਲਣ ਵਾਲੇ ਫਾਇਦਾਂ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ। 

ਇਸ ਵਿਚ ਵਿਟਾਮਿਨ ‘ਏ’ ਤੋਂ ਇਲਾਵਾ ਹੋਰ ਵੀ ਕਈ ਸਾਰੇ ਦੂਜੇ ਵਿਟਾਮਿਨ ਅਤੇ ਮਿਨਰਲ ਪਾਏ ਜਾਂਦੇ ਹਨ ਜੋ ਚਮੜੀ ਨੂੰ ਕਿਸੇ ਵੀ ਤਰ੍ਹਾਂ ਦੇ ਡੈਮੇਜ ਤੋਂ ਬਚਾਉਂਦੇ ਹਨ। ਇਹ ਸੂਰਜ ਦੀਆਂ ਕਿਰਨਾਂ ਤੋਂ ਪ੍ਰਭਾਵਿਤ ਹੋਈ ਚਮੜੀ ਨੂੰ ਠੀਕ ਕਰਣ ਵਿਚ ਮਦਦ ਕਰਦਾ ਹੈ। ਇਹ ਤੁਹਾਡੀ ਚਮੜੀ ਨੂੰ ਨਮੀ ਪ੍ਰਦਾਨ ਕਰਦਾ ਹੈ ਜਿਸ ਦੇ ਨਾਲ ਫਟੀ ਸਕਿਨ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਗਾਜਰ ਤੋਂ ਬਣਾਏ ਫੇਸ ਪੈਕ ਦੀ ਮਦਦ ਨਾਲ ਚਮੜੀ 'ਤੇ ਨਜ਼ਰ ਆਉਣ ਵਾਲੇ ਏਜਿੰਗ ਦੇ ਲੱਛਣਾਂ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਬਲੱਡ ਸਰਕੁਲੇਸ਼ਨ ਨੂੰ ਵਧਾ ਕੇ ਇਹ ਚਿਹਰੇ ਨੂੰ ਗਲੋਇੰਗ ਵੀ ਬਣਾਉਂਦਾ ਹੈ।  

ਗਾਜਰ ਅਤੇ ਸ਼ਹਿਦ ਦਾ ਫੇਸ ਪੈਕ - ਇਸ ਦੇ ਲਈ ਤੁਸੀਂ ਸੱਭ ਤੋਂ ਪਹਿਲਾਂ ਦੋ ਚਮਚ ਗਾਜਰ ਦਾ ਜੂਸ ਲਓ ਅਤੇ ਉਸ ਨੂੰ ਇਕ ਚੱਮਚ ਸ਼ਹਿਦ ਦੇ ਨਾਲ ਮਿਲਾਓ। ਹੁਣ ਇਸ ਮਿਸ਼ਰਣ ਨੂੰ ਲਗਭੱਗ 20 ਮਿੰਟ ਲਈ ਅਪਣੇ ਚਿਹਰੇ ਉੱਤੇ ਲਗਾ ਕੇ ਰੱਖੋ। ਸਮਾਂ ਪੂਰਾ ਹੋ ਜਾਣ 'ਤੇ ਤੁਸੀਂ ਹਲਕੇ ਗੁਨਗੁਨੇ ਪਾਣੀ ਨਾਲ ਇਸ ਨੂੰ ਧੋ ਲਓ। ਇਸ ਫੇਸ ਪੈਕ ਦਾ ਇਸਤੇਮਾਲ ਹਫਤੇ ਵਿਚ ਇਕ ਵਾਰ ਕਰ ਸਕਦੇ ਹੋ।  

ਗਾਜਰ, ਮਲਾਈ ਅਤੇ ਅੰਡੇ ਦਾ ਫੇਸ ਪੈਕ - ਤੁਸੀਂ ਗਾਜਰ ਘਸਾ ਲਓ ਅਤੇ ਇਕ ਚਮਚ ਗਾਜਰ ਵਿਚ ਇਕ ਚਮਚ ਮਲਾਈ ਅਤੇ ਅੰਡੇ ਦਾ ਸਫੇਦ ਹਿੱਸਾ ਪਾਓ। ਇਨ੍ਹਾਂ ਤਿੰਨਾਂ ਚੀਜਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ ਅਤੇ ਅਪਣੇ ਚਿਹਰੇ 'ਤੇ ਲਗਾਓ। 15 ਮਿੰਟ ਤੱਕ ਇਸ ਨੂੰ ਲਗਾ ਰਹਿਣ ਦਿਓ ਅਤੇ ਫਿਰ ਅਪਣਾ ਚਿਹਰਾ ਧੋ ਲਓ। ਇਹ ਫੇਸ ਪੈਕ ਡਰਾਈ ਸਕਿਨ ਵਾਲਿਆਂ ਲਈ ਵਧੀਆ ਹੈ।  

ਗਾਜਰ, ਸੇਬ ਅਤੇ ਓਟਸ ਦਾ ਪੈਕ - ਤੁਸੀਂ ਇਕ ਚਮਚ ਗਾਜਰ ਵਿਚ ਇਕ ਚਮਚ ਓਟਸ ਅਤੇ ਇਕ ਚਮਚ ਕੱਦੂਕਸ ਕੀਤਾ ਹੋਇਆ ਸੇਬ ਮਿਲਾਓ। ਇਸ ਸੱਭ ਨੂੰ ਮਿਕਸ ਕਰਕੇ ਪੇਸਟ ਬਣਾ ਲਓ। ਇਸ ਨੂੰ ਫੇਸ 'ਤੇ ਲਗਾਓ ਅਤੇ 10 ਮਿੰਟ ਤੱਕ ਸੁੱਕਣ ਦਿਓ ਫਿਰ ਹਲਕੇ ਹੱਥਾਂ ਨਾਲ ਰਗੜ ਕੇ ਸਾਫ਼ ਕਰੋ। ਇਹ ਪੈਕ ਚਮਕਦਾਰ ਚਮੜੀ ਪਾਉਣ ਵਿਚ ਮਦਦ ਕਰੇਗਾ।  

ਗਾਜਰ ਅਤੇ ਐਪਲ ਸਾਈਡਰ ਵਿਨੈਗਰ ਫੇਸ ਪੈਕ - ਇਹ ਫੇਸ ਪੈਕ ਤੇਲੀ ਚਮੜੀ ਲਈ ਬਹੁਤ ਲਾਭਦਾਇਕ ਹੈ। ਸੱਭ ਤੋਂ ਪਹਿਲਾਂ ਇਕ ਚਮਚ ਗਾਜਰ ਦਾ ਜੂਸ ਲਓ ਅਤੇ ਉਸ ਵਿਚ ਇਕ ਚਮਚ ਸੇਬ ਦਾ ਸਿਰਕਾ ਮਿਲਾਓ। ਇਸ ਮਿਸ਼ਰਣ ਨੂੰ ਰੂੰ ਦੀ ਮਦਦ ਨਾਲ ਅਪਣੇ ਚਿਹਰੇ 'ਤੇ ਲਗਾਓ। ਇਸ ਨੂੰ ਅਪਣੇ ਫੇਸ 'ਤੇ 10 ਮਿੰਟ ਤੱਕ ਲਗਾ ਰਹਿਣ ਦਿਓ ਅਤੇ ਫਿਰ ਚਿਹਰਾ ਧੋ ਲਓ। ਅਜਿਹਾ ਤੁਸੀਂ ਸਵੇਰੇ ਅਤੇ ਸ਼ਾਮ ਕਰ ਸਕਦੇ ਹੋ।