Liquid lipstick ਲਗਾਉਂਦੇ ਸਮੇਂ ਇਨ੍ਹਾਂ ਜ਼ਰੂਰੀ ਗੱਲਾਂ ਦਾ ਰੱਖੋ ਧਿਆਨ

ਏਜੰਸੀ

ਜੀਵਨ ਜਾਚ, ਫ਼ੈਸ਼ਨ

ਇਸ ਸਮੇਂ ਲੜਕੀਆਂ ਦੇ ਵਿਚ Liquid lipstick ਕਾਫ਼ੀ ਪਸੰਦ ਕੀਤੀ ਜਾ ਰਹੀ ਹੈ ਅਤੇ ਇਹ ਸਭ ਤੋਂ ਜ਼ਿਆਦਾ ਵਰਤੇ ਜਾਣ ਵਾਲੇ ਬਿਊਟੀ ਪ੍ਰੋਡਕਟਸ ਵਿਚੋਂ ਇਕ ਬਣ ਗਈ ਹੈ...

Lipstick

ਇਸ ਸਮੇਂ ਲੜਕੀਆਂ ਦੇ ਵਿਚ Liquid lipstick ਕਾਫ਼ੀ ਪਸੰਦ ਕੀਤੀ ਜਾ ਰਹੀ ਹੈ ਅਤੇ ਇਹ ਸਭ ਤੋਂ ਜ਼ਿਆਦਾ ਵਰਤੇ ਜਾਣ ਵਾਲੇ ਬਿਊਟੀ ਪ੍ਰੋਡਕਟਸ ਵਿਚੋਂ ਇਕ ਬਣ ਗਈ ਹੈ। ਜਿਨ੍ਹਾਂ ਨੂੰ ਵੀ ਮੇਕਅਪ ਦਾ ਸ਼ੌਕ ਹੈ, ਉਨ੍ਹਾਂ ਦੇ ਬੈਗ ਵਿਚ ਘੱਟ ਤੋਂ ਘੱਟ ਇਕ Liquid lipstick ਜ਼ਰੂਰ ਮਿਲ ਜਾਵੇਗੀ। ਹੋਰ ਲਿਪਸਟਿਕ ਨਾਲੋਂ ਇਹ ਜ਼ਿਆਦਾ ਸਮਾਂ ਤੱਕ ਟਿਕਦੀ ਹੈ ਅਤੇ ਇਸਦਾ ਕਲਰ ਵੀ ਕਾਫ਼ੀ ਇੰਟੇਸ ਹੁੰਦਾ ਹੈ। ਇਸਦਾ ਇਕ ਕੋਡ ਹੀ ਤੁਹਾਡੇ ਲਿਪਸ ਨੂੰ ਬੇਹੱਦ ਖੂਬਸੂਰਤ ਕਲਰ ਦਿੰਦਾ ਹੈ। ਜੇਕਰ ਤੁਸੀ ਵੀ Liquid lipstick ਦੇ ਸ਼ੌਕੀਨ ਹੋ ਤਾਂ ਇਸ 5 ਗੱਲਾਂ ਨੂੰ ਜ਼ਰੂਰ ਫੋਲੋ ਕਰੋ...

 ਲਿਪਸਟਿਕਸ ਦੀ ਤਰ੍ਹਾਂ ਇਸਨੂੰ ਝਟਪਟ ਨਹੀਂ ਲਗਾਇਆ ਜਾ ਸਕਦਾ। Liquid lipstick ਲਗਾਉਂਦੇ ਸਮਾਂ ਤੁਹਾਨੂੰ ਸਬਰ ਰੱਖਣ ਦੀ ਜ਼ਰੂਰਤ ਹੁੰਦੀ ਹੈ। ਇਸ ਨੂੰ ਤੁਸੀ ਜਲਦਬਾਜੀ ਵਿਚ ਕਦੇ ਨਾ ਲਗਾਓ। ਇਸਨੂੰ ਲਗਾਉਂਦੇ ਵਕਤ ਸਮਾਂ ਲਵੋ ਤਾਂਕਿ ਸਹੀ ਤਰੀਕੇ ਨਾਲ  ਆਉਟਲਾਈਨ ਅਤੇ ਫਿਨਿਸ਼ਿੰਗ ਦੇ ਸਕੀਏ।  
Liquid lipstick ਕਾਫ਼ੀ ਪਿਗਮੈਂਟੇਡ ਹੁੰਦੀ ਹੈ, ਇਸ ਲਈ ਇਸਨੂੰ ਲਗਾਉਣ ਦੇ ਨਾਲ - ਨਾਲ ਮੇਕਅਪ ਕਰਨਾ ਵੀ ਜ਼ਰੂਰੀ ਹੋ ਜਾਂਦਾ ਹੈ।  ਮੇਕਅਪ ਬੇਸ ਦੇ ਤੌਰ ਉਤੇ ਫਾਉਂਡੇਸ਼ਨ ਲਗਾਓ ਅਤੇ ਚੰਗੀ ਤਰ੍ਹਾਂ ਨਾਲ ਮੇਕਅਪ ਕਰੋ ਤਾਂਕਿ ਦੇਖਣ ਵਿਚ ਅਜੀਬ ਨਾ ਲੱਗੇ।

ਤੁਸੀ ਲਿਪਸਟਿਕ ਦੀ ਮੈਚਿੰਗ ਦਾ ਬਲਸ਼ ਵੀ ਵਰਤ ਸਕਦੇ ਹੋ। Liquid lipstick ਦਾ ਇਕ ਕੋਡ ਕਾਫ਼ੀ ਹੁੰਦਾ ਹੈ। ਐਕਸਟਰਾ ਪਿਗਮੈਂਟੇਸ਼ਨ ਤੋਂ ਬਚਨ ਲਈ ਲਿਪਸਟਿਕ ਲਗਾਉਣ ਤੋਂ ਪਹਿਲਾਂ ਐਕਸਟਰਾ ਲਿਪਸਟਿਕ ਸਟਿਕ ਨਾਲ ਹਟਾ ਦਿਓ। ਇਸ ਨਾਲ ਤੁਹਾਡੇ ਲਿਪਸ ਨੂੰ ਟੇਕਸਚਰ ਵੀ ਮਿਲੇਗਾ ਅਤੇ ਐਕਸਟਰਾ ਲਿਪਸਟਿਕ ਉਤੇ ਕੰਟਰੋਲ ਵੀ ਰਹੇਗਾ। ਡਰਮੈਟਿਕ ਲੁਕ ਲਈ ਤੁਸੀ ਲਿਪਸਟਿਕ ਦੀ ਐਕਸਟਰਾ ਕੋਡਸ ਲਗਾ ਸਕਦੇ ਹੋ। 

ਜੇਕਰ ਤੁਹਾਡੇ ਲਿਪਸ ਅਕਸਰ ਸੁੱਕੇ ਅਤੇ ਫਟੇ ਰਹਿੰਦੇ ਹਨ ਤਾਂ ਲਿਪਸਟਿਕ ਲਗਾਉਣ ਤੋਂ ਪਹਿਲਾਂ ਲਿਪਸ ਨੂੰ ਮਾਇਸ਼ਚਰਾਇਜ਼ ਜ਼ਰੂਰ ਕਰੋ । ਇਸ ਨਾਲ ਤੁਹਾਡੇ ਲਿਪਸ ਹਾਈਡਰੇਟਡ ਰਹਿਣਗੇ। ਲਿਪਸਟਿਕ ਲਗਾਉਣ ਤੋਂ ਪਹਿਲਾਂ ਲਿਪਸ ਉਤੇ ਲਿਪ ਬਾਮ ਲਗਾਕੇ ਕੁੱਝ ਦੇਰ ਲਈ ਛੱਡ ਦਿਓ। ਇਸ ਤੋਂ ਬਾਅਦ ਹੀ Liquid lipstick ਲਗਾਓ।

 ਲਿਪਸਟਿਕ ਲਗਾਉਣ ਦਾ ਸਭ ਤੋਂ ਅਹਿਮ ਰੂਲ ਹੈ ਕਿ ਲਿਪਸਟਿਕ ਸਭ ਤੋਂ ਪਹਿਲਾਂ ਹੇਠਲੇ ਲਿਪਸ ਉਤੇ ਲਗਾਓ ਅਤੇ ਫਿਰ ਦੋਨੋਂ ਲਿਪਸ ਨੂੰ ਇੱਕਠਾ ਪ੍ਰੈਸ ਕਰੋ ਤਾਂ ਜੋ ਇਹ ਚੰਗੀ ਤਰ੍ਹਾਂ ਮਿਲ ਜਾਵੇ। ਲਿਪ ਬਰਸ਼ ਜਾਂ ਲਿਪ ਲਾਇਨਰ ਨਾਲ ਲਿਪਸ ਨੂੰ ਚੰਗੀ ਤਰ੍ਹਾਂ ਨਾਲ ਸ਼ੇਪ ਦਿਓ। ਇਹ ਧਿਆਨ ਰੱਖੋ ਕਿ ਲਿਪ ਲਾਇਨਰ ਦਾ ਕਲਰ ਲਿਪਸਟਿਕ ਤੋਂ ਇਕ ਸ਼ੇਡ ਡਾਰਕ ਹੋਣਾ ਚਾਹੀਦਾ ਹੈ।