ਓਂਬ੍ਰੇ ਮੇਕਅਪ ਬਿਊਟੀ ਦਾ ਨਵਾਂ ਟਰੈਂਡ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਸੱਭ ਤੋਂ ਪਹਿਲਾਂ ਡਰੈਸ ਕੀ ਪਹਿਨਣ ਵਾਲੀ ਹੋ, ਇਸ ਉਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ। ਡਰੈਸ ਨੂੰ ਕੌਂਪਲਿਮੈਂਟ ਕਰਨ ਵਾਲਾ ਰੰਗ ਤੁਸੀਂ ਲੈ ਸਕਦੀ ਹੋ। ਮਸਲਨ...

Ombre Makeup

ਸੱਭ ਤੋਂ ਪਹਿਲਾਂ ਡਰੈਸ ਕੀ ਪਹਿਨਣ ਵਾਲੀ ਹੋ, ਇਸ ਉਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ। ਡਰੈਸ ਨੂੰ ਕੌਂਪਲਿਮੈਂਟ ਕਰਨ ਵਾਲਾ ਰੰਗ ਤੁਸੀਂ ਲੈ ਸਕਦੀ ਹੋ। ਮਸਲਨ, ਜੇਕਰ ਤੁਸੀਂ ਲਾਲ ਰੰਗ ਦੀ ਡਰੈਸ ਪਹਿਨਣ ਵਾਲੀ ਹੋ ਤਾਂ ਰੈਡ ਦੇ ਨਾਲ ਮੈਰੂਨ ਅਤੇ ਪਿੰਕ ਨੂੰ ਵੀ ਲਿਆ ਜਾ ਸਕਦਾ ਹੈ। ਓਂਬ੍ਰੇ ਦਾ ਮਤਲਬ ਹੈ ਇਕ ਹੀ ਫੈਮਿਲੀ ਦੇ ਡਾਰਕ ਅਤੇ ਲਾਇਟ ਸ਼ੇਡ ਲੈਣਾ ਜਿਵੇਂ ਕਿ ਜੇਕਰ ਤੁਸੀਂ ਲਾਲ ਰੰਗ ਦੀ ਲਿਪਸਟਿਕ ਲਾਈ ਹੋਵੇ, ਤਾਂ ਉਸ ਨਾਲ ਮੈਚਿੰਗ ਰੰਗਾਂ ਦੀ ਚੋਣ ਕਰੋ। 

ਪਹਿਲਾਂ ਬੇਸ ਲਿਪਸਟਿਕ ਨਾਲ ਇਕ ਸ਼ੇਡ ਡਾਰਕ ਆਉਟਰ ਲਿਪ ਲਾਇਨਰ ਲਗਾਓ। ਲਾਇਨ ਨੂੰ ਥੋੜ੍ਹਾ ਥਿਕ ਰੱਖੋ। ਇਸ ਤੋਂ ਬਾਅਦ ਬੇਸ ਲਿਪਸਟਿਕ ਅਤੇ ਅੰਤ ਵਿਚ ਲਿਪਸ ਦੇ ਅੰਦਰ ਲਾਇਟ ਸ਼ੇਡ ਲਗਾਓ। ਇਸ ਦੇ ਉਤੇ ਲਿਪ ਗਲੌਸ ਲਗਾ ਕੇ ਉਸਨੂੰ ਫਾਇਨਲ ਟਚ ਦਿਓ। ਘਰ 'ਤੇ ਵੀ ਇਸ ਮੇਕਅਪ ਨੂੰ ਕਰ ਸਕਦੀ ਹੋ। ਇਸ ਲਈ ਤੁਸੀਂ ਅਪਣੇ ਨਿਜੀ ਮੇਕਅਪ ਆਰਟਿਸਟ ਜਾਂ ਸੈਲੂਨ ਤੋਂ ਮੇਕਅਪ ਦਾ ਸਮਾਨ ਖਰੀਦਦੇ ਸਮੇਂ ਉੱਥੇ ਦੀ ਐਕਸਪਰਟ ਤੋਂ ਇਸ ਨੂੰ ਕਰਨ ਦੀ ਤਕਨੀਕ ਜਾਣ ਲਵੋ। 

ਇਸ ਤੋਂ ਇਲਾਵਾ ਇਸ ਸਾਲ ਹੋਲੋਗ੍ਰਾਫੀ ਦਾ ਵੀ ਚਲਨ ਹੈ। ਇਸ ਵਿਚ ਚਿਹਰੇ ਦੇ ਕਿਸੇ ਇਕ ਹਿਸੇ ਨੂੰ ਹਾਈਲਾਇਟ ਕੀਤਾ ਜਾਂਦਾ ਹੈ। ਐਕਸਟਰਾ ਸ਼ਾਇਨਿੰਗ ਦੇ ਕਰ ਉਸ ਹਿਸੇ ਨੂੰ ਉਭਾਰਿਆ ਜਾਂਦਾ ਹੈ। ਇਸ ਵਿਚ ਗੋਲਡਨ ਜਾਂ ਸਿਲਵਰ ਕਲਰ ਜ਼ਿਆਦਾ ਪੌਪੁਲਰ ਹੈ। ਇਸ ਵਾਰ ਅੱਖਾਂ ਦੇ ਉਤੇ ਇਸ ਨੂੰ ਦੇਣ ਦਾ ਟਰੈਂਡ ਰਹੇਗਾ। ਬਰਾਇਡ ਵੀ ਇਸ ਨੂੰ ਲਗਾ ਕੇ ਵੱਖਰਾ ਲੁੱਕ ਪਾ ਸਕਦੀ ਹਨ। ਯੰਗ ਬਰਾਇਡ ਪੌਪ ਕਲਰ ਅਤੇ ਬਰਾਇਟ ਕਲਰ ਪਾ ਸਕਦੀਆਂ ਹਨ। ਉਸਦੇ ਮੁਤਾਬਕ ਓਂਬ੍ਰੇ ਮੇਕਅਪ ਕਰੋ। ਸਕਿਨ ਕਲਰ ਦੇ ਆਧਾਰ 'ਤੇ ਡਰੈਸ ਦੀ ਚੋਣ ਕਰੋ ਤਾਂਕਿ ਮੇਕਅਪ ਠੀਕ ਵਿਖੇ।