ਨਾਰੀਅਲ ਤੇਲ ਵਧਾਉਂਦੈ ਤੁਹਾਡੇ ਪੈਰਾਂ ਦੀ ਖ਼ੂਬਸੂਰਤੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਅਕਸਰ ਲੋਕ ਸਿਰਫ਼ ਚਿਹਰੇ ਅਤੇ ਵਾਲਾਂ ਦੀ ਦੇਖਭਾਲ ਕਰਦੇ ਹਨ ਅਤੇ ਪੈਰਾਂ ਦੀ ਦੇਖਭਾਲ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।

File Photo

ਅਕਸਰ ਲੋਕ ਸਿਰਫ਼ ਚਿਹਰੇ ਅਤੇ ਵਾਲਾਂ ਦੀ ਦੇਖਭਾਲ ਕਰਦੇ ਹਨ ਅਤੇ ਪੈਰਾਂ ਦੀ ਦੇਖਭਾਲ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।  ਜਿੰਨਾ ਜ਼ਰੂਰੀ ਚਿਹਰੇ ਅਤੇ ਵਾਲਾਂ ਦੀ ਦੇਖਭਾਲ ਕਰਨਾ ਹੈ ਓਨਾ ਹੀ ਜ਼ਰੂਰੀ ਪੈਰਾਂ ਦੀ ਦੇਖਭਾਲ ਕਰਨਾ ਵੀ ਹੁੰਦਾ ਹੈ। ਪੈਰਾਂ ਦੀ ਖ਼ੂਬਸੂਰਤੀ ਨੂੰ ਵਧਾਉਣ ਲਈ ਤੁਸੀਂ ਝਾਵਾਂ ਲੈ ਕੇ ਰਗੜ ਜਾਂ ਸਕਰੱਬ ਕਰ ਸਕਦੇ ਹੋ।  ਸਕਰੱਬ ਤੁਹਾਡੇ ਪੈਰਾਂ ਦੇ ਮ੍ਰਿਤਕ ਸੈੱਲਾਂ ਦੀ ਪਰਤ ਉਤਾਰਨ ਵਿਚ ਮਦਦ ਕਰਦਾ ਹੈ।

ਨਾਰੀਅਲ ਤੇਲ ਨਾਲ ਬਣਿਆ ਸਕਰੱਬ ਤੁਹਾਡੇ ਪੈਰਾਂ ਨੂੰ ਖ਼ੂਬਸੂਰਤ ਬਣਾਉਣ ਦੇ ਨਾਲ-ਨਾਲ ਪੈਰਾਂ ਦੀ ਚਮੜੀ ਨੂੰ ਤੰਦਰੁਸਤ ਰੱਖਣ ਵਿਚ ਵੀ ਮਦਦ ਕਰਦਾ ਹੈ। ਨਾਰੀਅਲ ਤੇਲ 'ਚ ਮੌਜੂਦ ਨਮੀ ਵਾਲੇ ਤੱਤ ਪੈਰਾਂ ਦੀ ਚਮੜੀ ਨੂੰ ਨਰਮ ਕਰਦੇ ਹਨ ਜਿਸ ਨਾਲ ਚਮੜੀ ਵਿਚ ਨਿਖਾਰ ਆਉਂਦਾ ਹੈ।

ਨਾਰੀਅਲ ਵਿਚ ਸਿਹਤਮੰਦ ਚਰਬੀ ਮੌਜੂਦ ਹੁੰਦੀ ਹੈ ਜੋ ਪੈਰਾਂ ਦੀ ਚਮੜੀ ਨੂੰ ਨਮ ਕਰਦੇ ਹਨ ਜਿਸ ਨਾਲ ਚਮੜੀ ਦਾ ਰੁੱਖਾਪਨ ਵੀ ਘੱਟ ਹੋ ਜਾਂਦਾ ਹੈ ਅਤੇ ਮਰੇ ਸੈੱਲਾਂ ਦੀ ਪਰਤ ਉਤਾਰਨ ਤੋਂ ਬਾਅਦ ਚਮੜੀ ਸੁੱਕੀ ਵੀ ਨਹੀਂ ਹੁੰਦੀ। ਨਾਰੀਅਲ ਤੇਲ ਨਾਲ ਪੈਰਾਂ ਦੀ ਗੰਦਗੀ ਵੀ ਖ਼ਤਮ ਹੋ ਜਾਂਦੀ ਹੈ ਅਤੇ ਚਮੜੀ 'ਤੇ ਨਿਖਾਰ ਆ ਜਾਂਦਾ ਹੈ। 

1 ਚਮਚ ਨਾਰੀਅਲ ਤੇਲ ਵਿਚ 1 ਚਮਚ ਸ਼ੀਆ-ਬਟਰ ਅਤੇ 1 ਚਮਚ ਖੰਡ ਮਿਲਾ ਕੇ ਇਸ ਨਾਲ ਪੈਰਾਂ ਦੀ ਚਮੜੀ ਨੂੰ ਸਕਰੱਬ ਕਰੋ। ਅਜਿਹਾ ਕਰਨ ਨਾਲ ਪੈਰਾਂ ਦੀ ਗੰਦਗੀ ਖ਼ਤਮ ਹੋ ਜਾਂਦੀ ਹੈ ਅਤੇ ਚਮੜੀ ਵਿਚ ਨਿਖਾਰ ਆ ਜਾਂਦਾ ਹੈ।

ਸੇਂਧਾ ਨਮਕ ਵੀ ਪੈਰਾਂ ਦੀ ਖ਼ੂਬਸੂਰਤੀ ਨੂੰ ਵਧਾਉਣ ਵਿਚ ਮਦਦ ਕਰਦਾ ਹੈ। 2 ਚਮਚ ਨਾਰੀਅਲ ਤੇਲ ਵਿਚ 3 ਚਮਚ ਸੇਂਧਾ ਲੂਣ ਮਿਲਾਉ ਅਤੇ ਉਸ ਨਾਲ ਪੈਰਾਂ ਨੂੰ ਰਗੜੋ ਜਾਂ ਸਕਰੱਬ ਕਰੋ। ਅਜਿਹਾ ਕਰਨਾ ਪੈਰਾਂ ਦੀ ਚਮੜੀ ਨੂੰ ਨਿਖਾਰਨ ਵਿਚ ਮਦਦ ਕਰਦਾ ਹੈ।

ਨਾਰੀਅਲ ਤੇਲ ਅਤੇ ਸੀ-ਸਾਲਟ ਪੈਰਾਂ ਦੇ ਮ੍ਰਿਤ ਸੈੱਲਾਂ ਨੂੰ ਖ਼ਤਮ ਕਰਦਾ ਹੈ ਅਤੇ ਪੈਰਾਂ ਦੀ ਖ਼ੂਬਸੂਰਤੀ ਨੂੰ ਵਧਾਉਣ ਵਿਚ ਮਦਦ ਕਰਦਾ ਹੈ। ਇਕ ਕਟੋਰੀ ਵਿਚ ਨਾਰੀਅਲ ਤੇਲ ਪਾਉ ਅਤੇ ਉਸ ਵਿਚ 2 ਚਮਚ ਸੀ-ਸਾਲਟ ਮਿਲਾਉ। ਇਸ ਮਿਸ਼ਰਣ ਨਾਲ ਪੈਰਾਂ ਨੂੰ ਸਕਰੱਬ ਕਰੋ। ਇਹ ਸਕਰੱਬ ਪੈਰਾਂ ਦੀ ਖ਼ੂਬਸੂਰਤੀ ਨੂੰ ਵਧਾਉਂਦਾ ਹੈ।