ਜੇਡ ਰੋਲਰ ਹੈ ਬੜੇ ਕੰਮ ਦੀ ਚੀਜ਼

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਜੇਡ ਰੋਲਰ ਚਿਹਰੇ ਦੀ ਸਕਿਨ ਨੂੰ ਫਰਮ ਅਤੇ ਟਾਈਟ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਹ ਖੂਨ ਦੇ ਵਹਾਅ ਨੂੰ ਨਿਯੰਤਰਿਤ ਕਰ ਚਮੜੀ ਵਿਚ ਆਕਰਸ਼ਕ ...

Jade Roller

ਜੇਡ ਰੋਲਰ ਚਿਹਰੇ ਦੀ ਸਕਿਨ ਨੂੰ ਫਰਮ ਅਤੇ ਟਾਈਟ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਹ ਖੂਨ ਦੇ ਵਹਾਅ ਨੂੰ ਨਿਯੰਤਰਿਤ ਕਰ ਚਮੜੀ ਵਿਚ ਆਕਰਸ਼ਕ ਚਮਕ ਦੇ ਨਾਲ ਨਾਲ ਅਨੌਖਾ ਨਿਖਾਰ ਵੀ ਲਿਆਂਦਾ ਹੈ। ਜੇਡ ਰੋਲਰ ਇਕ ਅਜਿਹੀ ਸੁੰਦਰਤਾ ਦੀ ਤਕਨੀਕ ਹੈ, ਜੋ ਚਮੜੀ ਦੀ ਸੋਜ ਨੂੰ ਵੀ ਘੱਟ ਕਰ ਦਿੰਦੀ ਹੈ।

ਜੇਡ ਰੋਲਰ ਦੇ ਬਹੁਤ ਸਾਰੇ ਫ਼ਾਇਦੇ ਹਨ : ਜੇਡ ਰੋਲਰ ਕੋਲੋਜਨ ਦੇ ਉਤਪਾਦਨ ਨੂੰ ਉਤੇਜਿਤ ਕਰਦਾ ਹੈ ਜੋ ਚਮੜੀ 'ਤੇ ਜਮੇ ਫੈਟ ਨੂੰ ਖਤਮ ਕਰਦਾ ਹੈ। ਇਹ ਚਿਹਰੇ ਦੀ ਫਾਲਤੂ ਚਰਬੀ ਨੂੰ ਵੀ ਘੱਟ ਕਰਦਾ ਹੈ। ਜੇਡ ਰੋਲਰ ਚਿਹਰੇ 'ਤੇ ਵਧੇ ਰੋਮਛੇਦ ਦੇ ਸਰੂਪ ਨੂੰ ਵੀ ਘੱਟ ਕਰਨ ਵਿਚ ਮਦਦ ਕਰਦਾ ਹੈ। ਇਹ ਚਿਹਰੇ 'ਤੇ ਹੋਈ ਫਾਇਨ ਲਾਇਨਸ ਨੂੰ ਵੀ ਹਟਾਉਂਦਾ ਹੈ। ਇਹਨਾਂ ਹੀ ਨਹੀਂ ਜੇਡ ਰੋਲਰ ਚੰੜੀ ਨੂੰ ਸਮੇਂ ਤੋਂ ਪਹਿਲਾਂ ਬੁੱਢਾ ਹੋਣ ਤੋਂ ਵੀ ਬਚਾਉਂਦਾ ਹੈ।

ਜੇਡ ਰੋਲਰ ਖੂਨ ਵਿਚ ਆਕਸੀਜਨ ਦੇ ਪੱਧਰ ਨੂੰ ਵਧਾਉਂਦਾ ਹੈ ਅਤੇ ਖੂਨ ਦੇ ਵਹਾਅ ਨੂੰ ਵੀ ਨਿਯੰਤਰਿਤ ਕਰਦਾ ਹੈ। ਜੇਡ ਰੋਲਰ ਚਮੜੀ 'ਤੇ ਪੈਦਾ ਜ਼ਹਿਰੀਲੇ ਪਦਾਰਥਾਂ ਦੇ ਨਾਲ ਨਾਲ ਚਿਹਰੇ ਤੋਂ ਵੀ ਸੋਜ ਨੂੰ ਵੀ ਹਟਾਉਂਦਾ ਹੈ। ਅੱਖਾਂ ਦੇ ਹੇਠਾਂ ਹੋਣ ਵਾਲੀ ਸੋਜ ਅਤੇ ਝੁਰੜੀਆਂ ਨੂੰ ਵੀ ਇਹ ਘੱਟ ਕਰਦਾ ਹੈ। ਜੇਡ ਰੋਲਰ ਚਮੜੀ ਦੀ ਗਹਿਰਾਈ ਤੱਕ ਸਫਾਈ ਕਰ ਉਸਨੂੰ ਖੂਬਸੂਰਤ ਬਣਾਉਂਦਾ ਹੈ।

ਕਿਵੇਂ ਕਰਦੇ ਹਨ ਇਸ ਦੀ ਵਰਤੋਂ : ਜੇਡ ਰੋਲਰ ਦੀ ਵਰਤੋਂ ਵੱਖ ਵੱਖ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਸਾਫ਼ ਚਮੜੀ 'ਤੇ ਅਪਣੇ ਸਕਿਨਕੇਅਰ ਉਤਪਾਦਾਂ ਦੇ ਪ੍ਰਯੋਗ ਕਰਨ ਤੋਂ ਪਹਿਲਾਂ ਇਸ ਦੀ ਵਰਤੋਂ ਕਰਨਾ ਸੱਭ ਤੋਂ ਵਧੀਆ ਰਹਿੰਦਾ ਹੈ। ਰਾਤ ਨੂੰ ਸੋਣ ਤੋਂ ਪਹਿਲਾਂ ਰੋਲਰ ਦਾ ਪ੍ਰਯੋਗ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਤੇਲ ਚਿਹਰੇ 'ਤੇ ਲਗਾ ਲਵੋ। ਚੰਗੇ ਨਤੀਜਿਆਂ ਲਈ ਰੋਲਰ ਨੂੰ ਹੇਠੋਂ ਉਤੇ ਦੇ ਵੱਲ ਲੈ ਕੇ ਜਾਓ ਅਤੇ ਚਿਹਰੇ ਦੇ ਅੰਦਰ ਤੋਂ ਕਿਨਾਰੇ ਦੇ ਵੱਲ ਮਸਾਜ ਕਰੋ। ਇਸ ਦਾ ਉਨ੍ਹਾਂ ਹਿੱਸਿਆਂ ਵਿਚ ਜ਼ਿਆਦਾ ਇਸਤੇਮਾਲ ਕਰੋ, ਜਿੱਥੇ ਫਾਈਨ ਲਾਇੰਸ ਆਦਿ ਜ਼ਿਆਦਾ ਹੋਣ। ਸਿਰਦਰਦ ਤੋਂ ਛੁਟਕਾਰਾ ਪਾਉਣ ਲਈ ਵੀ ਇਹ ਬਹੁਤ ਵਧੀਆ ਕੰਮ ਕਰਦਾ ਹੈ।