ਇਹ ਹਨ ਸਨਬਰਨ ਤੋਂ ਰਾਹਤ ਪਾਉਣ ਦੇ ਘਰੇਲੂ ਉਪਾਅ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਗਰਮੀਆਂ ਵਿਚ ਤੇਜ਼ ਧੁੱਪ ਚਮੜੀ ਲਈ ਬਹੁਤ ਨੁਕਸਾਨਦਾਇਕ ਹੁੰਦੀ ਹੈ। ਧੁੱਪ ਨਾਲ ਸਨਬਰਨ ਦੀ ਸਮੱਸਿਆ ਹੋ ਜਾਂਦੀ ਹੈ।

Sunburn Prevention

ਗਰਮੀਆਂ ਵਿਚ ਤੇਜ਼ ਧੁੱਪ ਚਮੜੀ ਲਈ ਬਹੁਤ ਨੁਕਸਾਨਦਾਇਕ ਹੁੰਦੀ ਹੈ। ਧੁੱਪ ਨਾਲ ਸਨਬਰਨ ਦੀ ਸਮੱਸਿਆ ਹੋ ਜਾਂਦੀ ਹੈ। ਸਕਿੱਨ ‘ਤੇ ਜਲਣ ਹੋਣਾ ਸਨਬਰਨ ਦੀ ਨਿਸ਼ਾਨੀ ਹੈ, ਜਿਸ ਨੂੰ ਦੂਰ ਕਰਨ ਲਈ ਕਈ ਘਰੇਲੂ ਨੁਸਖ਼ੇ ਹਨ। ਇਸ ਤੋਂ ਰਾਹਤ ਪਾਉਣ ਲਈ ਨਿੰਬੂ ਤੋਂ ਲੈ ਕੇ ਟਮਾਟਰ, ਬੇਕਿੰਗ ਸੋਡਾ, ਵਿਨੇਗਰ ਅਤੇ ਦੁੱਧ ਦਹੀਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਇਹਨਾਂ ਚੀਜਾਂ ਦੀ ਵਰਤੋਂ ਹੇਠ ਲਿਖੇ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ:

ਨਿੰਬੂ ਦਾ ਰਸ
ਨਿੰਬੂ ਦਾ ਬਲੀਚਿੰਗ ਤੱਤ ਸਨਬਰਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਸਭ ਤੋਂ ਵਧੀਆ ਹੁੰਦਾ ਹੈ। ਇਸ ਲਈ ਧੁੱਪ ‘ਚ ਜਾਣ ਤੋਂ ਪਹਿਲਾਂ ਇਸ ਨੂੰ ਸਕਿੱਨ ‘ਤੇ ਅਪਲਾਈ ਕਰਨਾ ਚਾਹੀਦਾ ਹੈ।

ਐਲੋਵੇਰਾ
ਐਲੋਵੇਰਾ ਵਿਚ ਮੌਜੂਦ ਜ਼ਿੰਕ ਗਰਮੀਆਂ ਵਿਚ ਨਾ ਸਿਰਫ਼ ਸਕਿੱਨ ਨੂੰ ਠੰਢਾ ਰੱਖਦਾ ਹੈ ਬਲਕਿ ਸਨਬਰਨ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ। ਸਨਬਰਨ ਤੋਂ ਤੁਰੰਤ ਰਾਹਤ ਪਾਉਣ ਲਈ ਐਲੋਵੇਰਾ ਜੈਲ ਨੂੰ ਫਰਿੱਜ ਵਿਚ ਆਈਸ ਕਿਊਬ ਦੀ ਤਰ੍ਹਾਂ ਜਮਾ ਲਓ। ਇਸ ਨੂੰ ਕਿਸੇ ਸਾਫ਼ ਕਪੜੇ ਵਿਚ ਲਪੇਟ ਕੇ ਸਨਬਰਨ ਵਾਲੀ ਜਗ੍ਹਾ ‘ਤੇ ਲਗਾਉਣ ਨਾਲ ਰਾਹਤ ਮਿਲਦੀ ਹੈ।

ਗਰੀਨ ਟੀ
ਗਰੀਨ ਟੀ ਦੇ ਐਂਟੀ-ਆਕਸੀਡੈਂਟਸ ਤੱਤ ਸਨਬਰਨ ਦੇ ਨਾਲ ਨਾਲ ਸਕਿੱਨ ਕੈਂਸਰ ਤੋਂ ਵੀ ਬਚਾਅ ਕਰਦੇ ਹਨ। ਇਸ ਨੂੰ ਪੀਣ ਦੇ ਨਾਲ ਨਾਲ ਸਕਿੱਨ ‘ਤੇ ਵੀ ਲਗਾਇਆ ਜਾ ਸਕਦਾ ਹੈ। ਗਰੀਨ ਟੀ ਵਿਚ ਪੁਦੀਨੇ ਦੀ ਚਾਹ ਮਿਕਸ ਕਰ ਕੇ ਲਗਾਉਣ ਨਾਲ ਸਨਬਰਨ ਤੋਂ ਜਲਦ ਰਾਹਤ ਮਿਲਦੀ ਹੈ।

ਟਮਾਟਰ ਅਤੇ ਨਿੰਬੂ ਦਾ ਰਸ
ਟਮਾਟਰ ਅਤੇ ਨਿੰਬੂ ਦੇ ਰਸ ਨੂੰ ਮਿਲਾ ਕੇ ਚੇਹਰੇ ਅਤੇ ਹੱਥਾਂ ‘ਤੇ ਲਗਾਉਣ ਨਾਲ ਸਨਬਰਨ ਤੋਂ ਰਾਹਤ ਮਿਲਦੀ ਹੈ।

ਖੀਰਾ
ਖੀਰਾ ਨੂੰ ਖਾਣ ਦੇ ਨਾਲ ਨਾਲ ਸਕਿੱਨ ਲਈ ਵੀ ਵਰਤਿਆ ਜਾ ਸਕਦਾ ਹੈ। ਇਸ ਨੂੰ ਅੱਖਾਂ ਤੋਂ ਲੈ ਕੇ ਸਕਿੱਨ ਤੱਕ ਹੋਣ ਵਾਲੀ ਜਲਣ ਲਈ ਵਰਤਿਆ ਜਾ ਸਕਦਾ ਹੈ।

ਦੁੱਧ
ਦੁੱਧ ਵਿਟਾਮਨ A ਅਤੇ D ਨਾਲ ਭਰਪੂਰ ਹੁੰਦਾ ਹੈ ਜੋ ਕਿ ਸਕਿੱਨ ਨੂੰ ਨਰਿਸ਼ ਕਰਨ ਦਾ ਕੰਮ ਕਰਦੇ ਹਨ। ਸਨਬਰਨ ਵਾਲੀ ਜਗ੍ਹਾ ‘ਤੇ ਗਾਂ ਅਤੇ ਬੱਕਰੀ ਦੇ ਦੁੱਧ ਦੀ ਵਰਤੋਂ ਕਰਕੇ ਰਾਹਤ ਪਾਈ ਜਾ ਸਕਦੀ ਹੈ।