ਵਾਲਾਂ ਨੂੰ ਕਦਰਤੀ ਕਾਲਾ ਰੱਖਣ ਲਈ ਵਰਤੋ ਮੁਲਤਾਨੀ ਮਿੱਟੀ

ਏਜੰਸੀ

ਜੀਵਨ ਜਾਚ, ਫ਼ੈਸ਼ਨ

ਚਿਹਰੇ ਦੀ ਖੂਬਸੁਰਤੀ ਲਈ ਮੁਲਤਾਨੀ ਮਿੱਟੀ ਆਮ ਵਰਤੀ ਜਾਂਦੀ ਹੈ

File

ਚਿਹਰੇ ਦੀ ਖੂਬਸੁਰਤੀ ਲਈ ਮੁਲਤਾਨੀ ਮਿੱਟੀ ਆਮ ਵਰਤੀ ਜਾਂਦੀ ਹੈ। ਮੁਲਤਾਨੀ ਮਿੱਟੀ ਦੀ ਵਰਤੋਂ ਸਾਲਾਂ ਤੋਂ ਖੂਬਸੂਰਤੀ ਨਿਖਾਰਨ ਅਤੇ ਬਲੀਚ ਦੇ ਤੌਰ 'ਤੇ ਕੀਤੀ ਜਾ ਰਹੀ ਹੈ। ਇਹ ਚਮੜੀ ਦੀ ਕਈ ਅਸ਼ੁੱਧੀਆਂ ਜਿਵੇਂ ਦਾਗ-ਧੱਬੇ, ਕੀਲ-ਮੁਹਾਸੇ, ਤੇਲਯੁਕਤ ਚਮੜੀ ਦੀ ਪਰੇਸ਼ਾਨੀ ਆਦਿ ਨੂੰ ਦੂਰ ਕਰਨ ਦੇ ਕੰਮ 'ਚ ਆਉਂਦੀ ਹੈ। ਇਹ ਇਕ ਕੁਦਰਤੀ ਕੰਡੀਸ਼ਨਰ ਹੈ ਅਤੇ ਬਹੁਤ ਹੀ ਆਸਾਨੀ ਨਾਲ ਹਰ ਕਿਤੇ ਉਪਲਬਧ ਹੋ ਜਾਂਦੀ ਹੈ। 

ਇਸ 'ਚ ਨੈਚੁਰਲੀ ਐਲੁਮਿਨਾ, ਸਿਲਿਕਾ, ਆਈਰਨ ਆਕਸਾਈਡਜ਼ ਵਰਗੇ ਤੱਤ ਹੁੰਦੇ ਹਨ ਜੋ ਅਸ਼ੁੱਧੀਆਂ ਸੁਕਾਉਣ ਦੀ ਤਾਕਤ ਰਖਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਚਮੜੀ ਦੇ ਨਾਲ ਨਾਲ ਮੁਲਤਾਨੀ ਮਿੱਟੀ ਤੁਹਾਡੇ ਵਾਲਾਂ ਲਈ ਵੀ ਬਹੁਤ ਹੀ ਲਾਭਦਾਇਕ ਸਾਬਤ ਹੁੰਦੀ ਹੈ। ਜੀ ਹਾਂ, ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਵੇਂ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਮੁਲਤਾਨੀ ਮਿੱਟੀ ਦੀ ਵਰਤੋਂ ਕਰ ਸਕਦੇ ਹੋ। 

ਜਿੱਥੇ ਕੈਮਿਕਲ ਬੇਸਡ ਸ਼ੈੰਪੂ ਵਾਲਾਂ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਹਨ ਉਥੇ ਹੀ ਮੁਲਤਾਨੀ ਮਿੱਟੀ ਇਕ ਸਾਫ਼ਟ ਕਲੀਂਜ਼ਰ ਦੀ ਤਰ੍ਹਾਂ ਕੰਮ ਕਰਦੀ ਹੈ। ਜੇਕਰ ਤੁਹਾਡੇ ਬਾਲ ਤੇਲ ਯੁਕਤ ਹਨ ਤਾਂ ਤੁਸੀਂ ਸ਼ੈੰਪੂ ਦੀ ਤਰ੍ਹਾਂ ਇਸ ਨੂੰ ਅਪਣੇ ਵਾਲਾਂ 'ਚ ਲਗਾ ਸਕਦੇ ਹੋ। ਇਹ ਤੁਹਾਡੇ ਤੇਲਯੁਕਤ ਸਕੈਲਪ ਨੂੰ ਬਿਨਾਂ ਡਰਾਈ ਕੀਤੇ ਹੀ ਧੋ ਦੇਵੇਗੀ ਅਤੇ ਕੁਦਰਤੀ ਤੇਲ ਬਰਕਰਾਰ ਰੱਖੇਗੀ। 

3 ਚੱਮਚ ਮੁਲਤਾਨੀ ਮਿੱਟੀ, 3 ਚੱਮਚ ਰੀਠਾ ਨੂੰ 1 ਕਪ ਪਾਣੀ 'ਚ ਮਿਲਾ ਕੇ ਦੋ ਘੰਟੇ ਤਕ ਰੱਖ ਦਿਉ। ਫਿਰ ਇਸ ਨੂੰ ਸਕੈਲਪ 'ਤੇ ਲਗਾ ਕੇ 20 ਮਿੰਟ ਲਈ ਛੱਡ ਦਿਉ ਅਤੇ ਫਿਰ ਗੁਨਸੁਨੇ ਪਾਣੀ ਨਾਲ ਧੋ ਲਵੋ। ਅਜਿਹਾ ਹਫ਼ਤੇ 'ਚ ਤਿੰਨ ਵਾਰ ਕਰੋ ਅਤੇ ਫ਼ਰਕ ਦੇਖੋ। ਮੁਲਤਾਨੀ ਮਿੱਟੀ ਨੂੰ ਪਾਣੀ 'ਚ ਭਿਉਂ ਕੇ ਕੁੱਝ ਦੇਰ ਰੱਖੋ ਅਤੇ ਫਿਰ ਇਸ ਨੂੰ ਸਕੈਲਪ 'ਤੇ ਲਗਾਉ। ਕੁੱਝ ਸਮੇਂ ਬਾਅਦ ਧੋ ਲਵੋ। ਇਸ ਨਾਲ ਖੂਨ ਸੰਚਾਰ ਬਿਹਤਰ ਹੁੰਦਾ ਹੈ ਅਤੇ ਜੜਾਂ ਤਕ ਪੋਸ਼ਣ ਪਹੁੰਚਦਾ ਹੈ ਅਤੇ ਬਾਲ ਸਿਹਤਮੰਦ ਹੁੰਦੇ ਹਨ। 

ਵਾਲਾਂ 'ਤੇ ਮੁਲਤਾਨੀ ਮਿੱਟੀ ਲਗਾਉਣ ਨਾਲ ਕੰਡੀਸ਼ਨਿੰਗ ਵੀ ਹੁੰਦੀ ਹੈ। ਇਸ ਨਾਲ ਬਾਲ ਰੇਸ਼ਮੀ ਬਣਦੇ ਹਨ। ਨਾਲ ਹੀ ਇਸ ਨਾਲ ਝੜਦੇ ਵਾਲਾਂ 'ਤੇ ਵੀ ਰੋਕ ਲਗਾਈ ਜਾ ਸਕਦੀ ਹੈ। ਮੁਲਤਾਨੀ ਮਿੱਟੀ ਨੂੰ ਹਫ਼ਤੇ 'ਚ ਦੋ - ਵਾਰ ਲਗਾਉਣ ਨਾਲ ਸਫੈਦ ਬਾਲ ਵੀ ਕਾਲੇ ਹੋਣ ਲਗਦੇ ਹਨ। ਲਗਾਤਾਰ ਘੱਟ ਤੋਂ ਘੱਟ ਤਿੰਨ ਮਹੀਨੇ ਅਜਿਹਾ ਕਰਨ ਨਾਲ ਤੁਹਾਨੂੰ ਅਪਣੇ ਆਪ ਫ਼ਰਕ ਦਿਖਾਈ ਦੇਣ ਲੱਗੇਗਾ।