ਬਦਲਦੇ ਜ਼ਮਾਨੇ ਦੇ ਨਾਲ ਟ੍ਰੈਂਡ 'ਚ ਹੈ ਕੈਪਸ਼ਨ ਵਾਲੇ ਗਹਿਣੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਬਦਲਦੇ ਜਮਾਨੇ ਦੇ ਨਾਲ ਹੀ ਨਾਲ ਫ਼ੈਸ਼ਨ ਦਾ ਦੌਰ ਵੀ ਬਦਲ ਰਿਹਾ ਹੈ। ਜਿਥੇ ਡਿਜ਼ਾਈਨਰ ਕਪੜੇ ਟ੍ਰੈਂਡ ਵਿਚ ਹਨ,  ਉਥੇ ਹੀ ਨਵੇਂ ਅੰਦਾਜ਼ ਦੇ ਗਹਿਣੇ ਦਾ ਵੀ ਕ੍ਰੇਜ਼ ਦਿਨਾਂ ਦਿਨ...

jewellery

ਬਦਲਦੇ ਜਮਾਨੇ ਦੇ ਨਾਲ ਹੀ ਨਾਲ ਫ਼ੈਸ਼ਨ ਦਾ ਦੌਰ ਵੀ ਬਦਲ ਰਿਹਾ ਹੈ। ਜਿਥੇ ਡਿਜ਼ਾਈਨਰ ਕਪੜੇ ਟ੍ਰੈਂਡ ਵਿਚ ਹਨ,  ਉਥੇ ਹੀ ਨਵੇਂ ਅੰਦਾਜ਼ ਦੇ ਗਹਿਣੇ ਦਾ ਵੀ ਕ੍ਰੇਜ਼ ਦਿਨਾਂ ਦਿਨ ਵਧਦਾ ਜਾ ਰਿਹਾ ਹੈ। ਫ਼ੈਸ਼ਨ ਅਤੇ ਸਟਾਈਲ ਦੇ ਨਾਮ 'ਤੇ ਲਡ਼ਕੀਆਂ ਅਕਸਰ ਹੀ ਨਵੇਂ - ਨਵੇਂ ਪ੍ਰਯੋਗ ਕਰਦੀਆਂ ਰਹਿੰਦੀਆਂ ਹਨ। ਆਏ ਦਿਨ ਨਵੀਂ - ਨਵੀਂ ਚੀਜ਼ਾਂ ਦਾ ਵੀ ਫ਼ੈਸ਼ਨ ਟ੍ਰੈਂਡ ਵਿਚ ਸ਼ਾਮਿਲ ਹੁੰਦਾ ਰਹਿੰਦਾ ਹੈ, ਇਹਨਾਂ ਵਿਚੋਂ ਇਕ ਹੈ ਕੈਪਸ਼ਨ ਵਾਲੀ ਜੂਲਰੀ। ਕੁੜੀਆਂ ਇਨੀਂ ਦਿਨੀਂ ਕੈਪਸ਼ਨ ਵਾਲੀ ਜੂਲਰੀਜ਼ ਜ਼ਿਆਦਾ ਪਸੰਦ ਕਰ ਰਹੀਆਂ ਹਨ। ਇਸ ਕੈਪਸ਼ਨ ਵਾਲੀ ਜੂਲਰੀ ਦੀ ਮੰਗ ਬਾਜ਼ਾਰ ਵਿਚ ਜ਼ੋਰਾਂ ਉਤੇ ਹੈ।

ਕੈਪਸ਼ਨ ਗਹਿਣੇ ਬਣਾਉਣਗੇ ਸਟਾਇਲਿਸ਼ : ਬਾਜ਼ਾਰ ਵਿਚ ਇਨੀਂ ਦਿਨੀਂ ਕੈਪਸ਼ਨ ਵਾਲੇ ਗਹਿਣੇ ਟ੍ਰੈਂਡ ਵਿਚ ਬਣੀ ਹੋਈ ਹੈ।  ਵੱਖ - ਵੱਖ ਕੈਪਸ਼ਨ ਨਾਲ ਸਜੇ ਇਹ ਗਹਿਣੇ ਲਡ਼ਕੀਆਂ ਨੂੰ ਕਾਫ਼ੀ ਸਟਾਇਲਿਸ਼ ਲੁੱਕ ਦੇ ਰਹੀ ਹੈ। ਬਾਜ਼ਾਰ ਵਿਚ ਆਰਟਿਫਿਸ਼ਲ ਗਹਿਣੇ ਸਟੋਰ ਜਾਣ 'ਤੇ ਤੁਹਾਨੂੰ ਐਂਕਲੇਟਸ, ਈਅਰਕਫ਼ ਅਤੇ ਰਿੰਗਸ ਆਦਿ ਮਿਲ ਜਾਣਗੇ। ਇਹਨਾਂ ਗਹਿਣਿਆਂ ਵਿਚ ਤੁਹਾਨੂੰ ‘ਨਖਰੇਵਾਲੀ’, ‘ਖਵਾਬੀਦਾ’, ‘ਮੁਸਾਫ਼ਰ’ ਅਤੇ ‘ਦੇਖੋ ਮਗਰ ਪਿਆਰ ਸੇ’ ਵਰਗੇ ਕਈ ਸਾਰੇ ਕੈਪਸ਼ਨ ਲਿਖੇ ਹੋਏ ਮਿਲ ਜਾਣਗੇ। 

ਬਾਜ਼ਾਰ ਵਿਚ ਇਹ ਸਾਰੇ ਗਹਿਣੇ ਮੈਟਲ ਦੇ ਬਣੇ ਹੋਏ ਮਿਲਣਗੇ। ਇਹਨਾਂ ਗਹਿਣੇ ਵਿਚ ਕੈਪਸ਼ਨ ਨੂੰ ਬੇਹੱਦ ਹੀ ਸਟਾਇਲਿਸ਼ ਅਤੇ ਡਿਜ਼ਈਨਰ ਲੁੱਕ ਦਿਤਾ ਜਾ ਰਿਹਾ ਹੈ। ਬਾਜ਼ਾਰ ਵਿਚ ਇਸ ਦੀ ਸ਼ੁਰੂਆਤੀ ਕਿਮਤ 450 ਰੁਪਏ ਹੈ। 

ਕੌਇਨ ਨੈਕਪੀਸ ਅਤੇ ਈਅਰਰਿੰਗ ਦਾ ਚਲਨ : ਪੁਰਾਣੇ ਪੈਸੇ ਭਲੇ ਹੀ ਅੱਜ ਚਲਨ ਤੋਂ ਬਾਹਰ ਹੋ ਗਏ ਹੋਣ ਪਰ ਗਹਿਣਿਆਂ ਨੇ ਇਹਨਾਂ ਸਿੱਕਿਆਂ ਨੂੰ ਫਿਰ ਤੋਂ ਟ੍ਰੈਂਡ ਵਿਚ ਲਿਆ ਦਿਤਾ ਹੈ। ਅਜੋਕੇ ਸਮੇਂ ਵਿਚ 5 ਪੈਸਾ, ਇਕ ਰੁਪਏ ਅਤੇ ਅੰਗਰੇਜਾਂ ਦੇ ਜਮਾਨੇ ਦੇ ਸਿੱਕਿਆਂ ਨਾਲ ਬਣੀ ਫ਼ੰਕੀ ਈਅਰਰਿੰਗਸ ਦੀ ਕਾਫ਼ੀ ਡਿਮਾਂਡ ਹੈ।

ਈਅਰਰਿੰਗ ਵਿਚ ਕਲਰਫੁਲ ਮੋਤੀ ਦੇ ਨਾਲ ਸਿੱਕਿਆਂ ਦਾ ਲੁੱਕ ਦਿਤਾ ਜਾ ਰਿਹਾ ਹੈ। ਉਥੇ ਹੀ ਨੈਕਪੀਸ ਦੇ ਡਿਜ਼ਾਈਨ ਵਿਚ ਵੀ ਖੂਬਸੂਰਤੀ ਨਾਲ ਸਿੱਕਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹਨਾਂ ਕਲੈਕਸ਼ਨ ਈਅਰਰਿੰਗਸ, ਨੈਕਪੀਸ,  ਬ੍ਰੇਸਲੇਟ ਤੋਂ ਇਲਾਵਾ ਅੰਗੂਠੀਆਂ ਵੀ ਸ਼ਾਮਿਲ ਹਨ। ਇਨ੍ਹਾਂ ਦੇ ਡਿਜ਼ਾਈਨ ਵਿਚ 10 ਪੈਸੇ ਦੇ ਸਿੱਕਿਆਂ ਦਾ ਬੋਲਬਾਲਾ ਹੈ। ਹਾਲਾਂਕਿ, ਇਸ ਤਰ੍ਹਾਂ ਦੇ ਗਹਿਣੇ ਪਹਿਲਾਂ ਵੀ ਫ਼ੈਸ਼ਨ ਵਿਚ ਰਹਿ ਚੁੱਕੇ ਹਨ। ਹੁਣ ਇਹ ਡਿਜ਼ਾਈਨਰ ਜੂਲਰੀਜ਼ ਨਵੇਂ ਅਵਤਾਰ ਵਿਚ ਬਾਜ਼ਾਰ 'ਚ ਵਾਪਸੀ ਕਰ ਰਹੇ ਹਨ।

ਫੈਂਗਸ਼ੁਈ ਗਹਿਣੇ ਦੇ ਰਹੀ ਯੂਨੀਕ ਲੁੱਕ : ਫੈਂਗਸ਼ੁਈ ਗਹਿਣੇ ਵੀ ਇਨੀਂ ਦਿਨੀਂ ਫ਼ੈਸ਼ਨ ਵਿਚ ਹੈ। ਫੈਂਗਸ਼ੁਈ ਗਹਿਣੇ ਸਟਾਈਲ ਦੇਣ ਦੇ ਨਾਲ ਕਾਫਿਡੈਂਟ ਮਹਿਸੂਸ ਵੀ ਕਰਵਾਉਂਦੀ ਹੈ। ਇਹਨਾਂ ਵਿਚ ਗੋਲਡ ਪਲੇਟਿਡ ਚੇਨ ਅਤੇ ਲਾਫਿੰਗ ਬੁੱਧਾ ਪੈਂਡੇਂਟ ਸਮੇਤ ਹੋਰ ਡਿਜ਼ਾਈਨ ਅਤੇ ਪੈਰਟਨ ਦੇ ਗਹਿਣੇ ਦੀ ਡਿਮਾਂਡ ਕਾਫ਼ੀ ਜ਼ੋਰਾਂ 'ਤੇ ਹੈ।