ਟਰਾਈ ਕਰੋ ਘੜੀਆਂ ਦੇ ਯੂਨੀਕ ਡਿਜ਼ਾਈਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਅੱਜਕਲ੍ਹ ਘੜੀਆਂ ਦਾ ਬਹੁਤ ਜ਼ਿਆਦਾ ਟ੍ਰੇਂਡ ਹੈ। ਲੋਕਾਂ ਦੇ ਕੋਲ ਟਾਈਮ ਦੇਖਣ ਲਈ ਮੋਬਾਇਲ ਹੈ ਪਰ ਲੋਕ ਆਪਣੇ ਆਪ ਨੂੰ ਅੱਛਾ ਵਿਖਾਉਣ ਲਈ ਘੜੀ ਪਹਿਨਦੇ ਹਨ ਅਤੇ ਕੋਈ ਵੀ ...

Watches

ਅੱਜਕਲ੍ਹ ਘੜੀਆਂ ਦਾ ਬਹੁਤ ਜ਼ਿਆਦਾ ਟ੍ਰੇਂਡ ਹੈ। ਲੋਕਾਂ ਦੇ ਕੋਲ ਟਾਈਮ ਦੇਖਣ ਲਈ ਮੋਬਾਇਲ ਹੈ ਪਰ ਲੋਕ ਆਪਣੇ ਆਪ ਨੂੰ ਅੱਛਾ ਵਿਖਾਉਣ ਲਈ ਘੜੀ ਪਹਿਨਦੇ ਹਨ ਅਤੇ ਕੋਈ ਵੀ ਡਰੈਸ ਦੇ ਨਾਲ ਇਕ ਚੰਗੀ ਘੜੀ ਹੋਵੇ ਤਾਂ ਉਸ ਦੀ ਵੱਖਰੀ ਹੀ ਪਹਿਚਾਣ ਹੁੰਦੀ ਹੈ।

ਮਾਰਕਿਟ 'ਚ ਸਸਤੀ ਤੋਂ ਸਸਤੀ ਅਤੇ ਮਹਿੰਗੀ ਤੋਂ ਮਹਿੰਗੀ ਘੜੀ ਮਿਲ ਜਾਵੇਗੀ। ਘੜੀ ਇਕ ਅਜਿਹੀ ਐਸੇਸਰੀਜ ਹੈ, ਜੋ ਟਾਈਮ ਦੱਸਣ ਦੇ ਨਾਲ - ਨਾਲ ਤੁਹਾਡੀ ਪਰਸਨੈਲਿਟੀ ਬਾਰੇ ਵੀ ਦਸਦੀ ਹੈ।

ਸਟਾਈਲਿਸ਼ ਲੁਕ ਲਈ ਘੜੀ ਜਰੂਰ ਪਹਿਨੋ। ਅੱਜ ਅਸੀਂ ਤੁਹਾਨੂੰ ਕੁੱਝ ਯੂਨਿਕ ਹੈਂਡਵਾਚ ਡਿਜਾਇਨ ਬਾਰੇ ਦਸਾਂਗੇ ਜੋ ਹਰ ਕੁੜੀ ਦੇ ਐਸੇਸਰਜੀ ਬਾਕਸ ਵਿਚ ਸ਼ਾਮਲ ਹੋਣੀ ਚਾਹੀਦੀ ਹੈ।

ਇਨ੍ਹਾਂ ਵਿਚ ਤੁਸੀਂ ਡੇਲੀ ਰੂਟੀਨ ਤੋਂ ਲੈ ਕੇ ਪਾਰਟੀਵਿਅਰ ਘੜੀ ਦੇ ਡਿਜਾਇਨ ਚੂਜ ਕਰ ਸਕਦੀਆਂ ਹੋ। ਅਲੱਗ ਲੁਕ ਲਈ ਕਾਲਜ ਵਾਲੀਆਂ ਕੁੜੀਆਂ ਬਰੇਸਲੇਟ ਘੜੀ ਪਹਿਨ ਸਕਦੀਆਂ ਹਨ।

ਲੈਦਰ ਬੇਲਟ ਵਾਲੀ ਵਾਚ ਪਰਸਨੈਲਿਟੀ ਨੂੰ ਡਿਸੇਂਟ ਲੁਕ ਦੇ ਸਕਦੀ ਹੈ। ਕੱਫ ਵਾਚ ਵੀ ਆਪਣੇ ਕਲੇਕਸ਼ਨ ਵਿਚ ਜਰੂਰ ਰੱਖੋ। ਇਹ ਵੇਸਟਰਨ ਵਿਅਰਸ ਦੇ ਨਾਲ ਖੂਬ ਜਚਦੀ ਹੈ। ਸਪੋਰਟੀ ਲੁਕ ਲਈ ਸਪੋਰਟਸ ਵਾਚ ਅੱਛਾ ਵਿਕਲਪ ਹੈ।

ਰੇਗੁਲਰ ਪਹਿਨਣ ਲਈ ਮੈਟਲ ਵਾਚ ਖਰੀਦੋ। ਪਾਰਟੀ ਅਤੇ ਫੰਕਸ਼ਨ ਦੇ ਮੌਕੇ ਉੱਤੇ ਜਿਊਲਡ ਘੜੀ ਪਹਿਨ ਸਕਦੇ ਹੋ।

ਆਉਟਫਿਟਸ ਨਾਲ ਮੈਚ ਕਰਦੀ ਕਲਰਫੁਲ ਘੜੀ ਵੀ ਫਰੈਸ਼ ਲੁਕ ਲਈ ਟਰਾਈ ਕਰ ਸਕਦੇ ਹੋ। ਕਾਲਜ ਜਾਂ ਦਫ਼ਤਰ ਜਾਣ ਵਾਲਿਆਂ ਲਈ ਰਿਬਨ ਸਟਾਈਲ ਘੜੀ ਵੀ ਟਰਾਈ ਕਰ ਸਕਦੇ ਹੋ। ਗਰਲਿਸ਼ ਲੁਕ ਲਈ ਫਲੋਰਲ ਪ੍ਰਿੰਟੇਡ ਘੜੀ ਕਾਫ਼ੀ ਸੂਟ ਕਰੇਗੀ।

ਔਰਤਾਂ ਲਈ ਡਿਜਾਈਨਰ ਘੜੀਆਂ ਆਮ ਤੌਰ 'ਤੇ ਗੋਲ, ਅੰਡਕਾਰ, ਤਿਕੋਣੀ ਅਤੇ ਵਰਗ ਦੀ ਤਰ੍ਹਾਂ ਵੱਖ ਵੱਖ ਰੂਪ ਵਿਚ ਮਿਲਦੀਆਂ ਹਨ। ਔਰਤਾਂ ਸਫੇਦ, ਗੁਲਾਬੀ, ਨੀਲੇ, ਹਰੇ, ਬੈਂਗਨੀ, ਲਾਲ ਰੰਗ ਦੀਆਂ ਘੜੀਆਂ ਚੁਣ ਸਕਦੀਆਂ ਹਨ।