ਸਰਦੀਆਂ ’ਚ ਵਾਲ ਝੜਨ ਤੇ ਸਿੱਕਰੀ ਤੋਂ ਹੋ ਪ੍ਰੇਸ਼ਾਨ ਤੇ ਇਹ ਘਰੇਲੂ ਚੀਜ਼ਾਂ ਹਨ THE BEST

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਵਾਲ ਝੜਨ ਕਾਰਨ ਤੁਹਾਡੇ ਚਿਹਰੇ ਦੀ ਰੌਣਕ ਤੇ ਚਮਕ ਖ਼ਤਮ ਹੋਣ ਲੱਗ ਜਾਂਦੀ ਹੈ।

dendruff

ਨਵੀਂ ਦਿੱਲੀ- ਸਰਦ ਰੁੱਤ ਹਰ ਕਿਸੇ ਨੂੰ ਨਵੀਂ ਤਾਜ਼ਗੀ ਦਾ ਅਹਿਸਾਸ ਦਿੰਦੀ ਹੈ ਪਰ ਇਹ ਸਮਾਂ ਸਾਡੀ ਚਮੜੀ ਲਈ ਬਹੁਤ ਵਧੀਆ ਨਹੀਂ ਹੁੰਦਾ। ਇਨ੍ਹਾਂ ਮਹੀਨਿਆਂ ਦੌਰਾਨ ਨਮੀ ਦੀ ਕਮੀ ਕਰ ਕੇ ਸਾਡੀ ਚਮੜੀ  ਰੁਖੀ ਸੁੱਖੀ ਅਤੇ ਖ਼ਾਰਿਸ਼ ਵਾਲੀ ਹੋ ਜਾਂਦੀ ਹੈ। ਡੈਂਡਰਫ਼ ਤੇ ਵਾਲ ਝੜਨ ਦੀ ਸਮਿੱਸਿਆ ਤਾਂ ਆਮ ਹੈ। ਡੈਂਡਰਫ਼ ਨੂੰ ਆਮ ਲੋਕਾਂ ਦੀ ਭਾਸ਼ਾ ਵਿੱਚ ‘ਸਿੱਕਰੀ’ ਜਾਂ ‘ਕਰ’ ਪੈਣਾ ਵੀ ਆਖਦੇ ਹਨ। ਆਉ ਵੇਖੀਏ ਪੇਸ਼ ਹਨ ਕੁਝ ਅਜਿਹੀਆਂ ਮਾਮੂਲੀ ਘਰੇਲੂ ਚੀਜ਼ਾਂ ਜਿਨ੍ਹਾਂ ਨਾਲ ਅਸੀ ਸਰਦੀਆਂ ’ਚ ਅਪਣੀ ਚਮੜੀ ਦੀ ਦੇਖਭਾਲ ਕਰ ਸਕਦੇ ਹਾਂ। 

ਵਾਲ ਝੜਨ ਕਾਰਨ ਤੁਹਾਡੇ ਚਿਹਰੇ ਦੀ ਰੌਣਕ ਤੇ ਚਮਕ ਖ਼ਤਮ ਹੋਣ ਲੱਗ ਜਾਂਦੀ ਹੈ। ਤੁਹਾਡਾ ਆਤਮ ਵਿਸ਼ਵਾਸ ਘਟ ਜਾਂਦਾ ਹੈ। ਅੱਜ ਅਸੀਂ ਵਾਲ ਝੜਨ ਦੇ ਕਾਰਨਾਂ ਤੇ ਉਸ ਦੇ ਉਪਾਵਾਂ ਬਾਰੇ ਜਾਣਦੇ ਹਾਂ।

1.ਪੋਸ਼ਕ ਤੱਤਾਂ ਨੂੰ ਜ਼ਰੂਰ ਕਰੋ ਸ਼ਾਮਲ
ਵਾਲਾਂ ਦੇ ਜਿਹੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਖਾਣ-ਪੀਣ ਵਿੱਚ ਜ਼ਿੰਕ, ਆਇਰਨ, ਬਾਇਓਟੀਨ, ਅਮੀਨੋ ਐਸਿਡ, ਵਿਟਾਮਿਨ ਏ ਜਿਹੇ ਪੋਸ਼ਕ ਤੱਤਾਂ ਨੂੰ ਜ਼ਰੂਰ ਸ਼ਾਮਲ ਕਰੋ।

2. ਪ੍ਰੋਟੀਨ ਦੀ ਮਾਤਰਾ
ਭੋਜਨ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਰੱਖੋ। ਓਮੇਗਾ 3 ਫ਼ੈਟੀ ਐਸਿਡ ਵਾਲੀਆਂ ਚੀਜ਼ਾਂ, ਸੋਇਆਬੀਨ, ਕੈਨੋਲਾ ਆਇਲ, ਫ਼ਲੈਕਸ ਸੀਡਜ਼ ਤੇ ਚੀਆ ਸੀਡਜ਼ ਜ਼ਰੂਰ ਖਾਓ।

ਕਿਉਂ ਝੜਦੇ ਹਨ ਵਾਲ ਜਾਣੋ ਕਾਰਨ 
ਵਾਲ ਝੜਨ ਜਾਂ ਕਮਜ਼ੋਰ ਹੋਣ ਦਾ ਮੁੱਖ ਕਾਰਨ 1,800 ਕੈਲੋਰੀ ਤੋਂ ਹੇਠਾਂ ਦੀ ਖ਼ੁਰਾਕ ਹੈ। ਇਸ ਤੋਂ ਇਲਾਵਾ ਡੇਂਗੂ, ਮਲੇਰੀਆ, ਚਿਕਨਗੁਨੀਆ, ਟਾਇਫ਼ਾਇਡ ਜਿਹੀਆਂ ਬੀਮਾਰੀਆਂ ਵੀ ਵਾਲਾਂ ਦੀ ਸਿਹਤ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ। ਇਸ ਦੇ ਨਾਲ ਹੀ ਆਇਰਨ, ਵਿਟਾਮਿਨ ਬੀ-12, ਵਿਟਾਮਿਨ ਡੀ ਤੇ ਫ਼ੈਰੀਟੀਨ ਦਾ ਘੱਟ ਹੋਣਾ ਵੀ ਵਾਲਾਂ ਦੇ ਝੜਨ ਲਈ ਜ਼ਿੰਮੇਵਾਰ ਹੈ।

ਜਾਣੋ ਕਿਵੇਂ ਕਰ ਸਕਦੇ ਹੋ ਚਿਹਰੇ ਦੀ ਦੇਖਭਾਲ 
ਨਿੰਬੂ ਅਤੇ ਸ਼ਹਿਦ ਦਾ ਮਿਸ਼ਰਣ:
ਸਮੱਗਰੀ: ਅੱਧਾ ਨਿੰਬੂ, 2 ਚਮਚੇ ਸ਼ਹਿਦ ਅਤੇ ਰੂੰ ਦਾ ਫੰਬਾ।
ਤਰੀਕਾ: ਅੱਧੇ ਨਿੰਬੂ ਵਿਚੋਂ ਰਸ ਕੱਢ ਲਉ ਅਤੇ ਇਸ 'ਚ ਸ਼ਹਿਦ ਮਿਲਾ ਦਿਉ। ਚੰਗੀ ਤਰ੍ਹਾਂ ਮਿਲਾ ਕੇ ਇਸ ਨੂੰ ਅਪਣੇ ਚਿਹਰੇ ਉਤੇ ਰੂੰ ਦੇ ਫੰਬੇ ਨਾਲ ਲਾਉ। 10 ਮਿੰਟਾਂ 'ਚ ਪਿਆ ਰਹਿਣ ਦਿਉ ਅਤੇ ਫਿਰ ਇਸ ਨੂੰ ਪਾਣੀ ਨਾਲ ਧੋ ਦਵੋ। ਨਿੰਬੂ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਜਦਕਿ ਸ਼ਹਿਦ 'ਚ ਜਲਣਨਾਸ਼ਕ ਤੱਤ ਹੁੰਦੇ ਹਨ ਅਤੇ ਇਹ ਚਮੜੀ ਨੂੰ ਸਰਦੀ ਦੇ ਮਹੀਨਿਆਂ 'ਚ ਨਰਮ ਅਤੇ ਮੁਲਾਇਮ ਰਖਦੇ ਹਨ। ਇਸ ਵਿਧੀ ਨੂੰ ਵਰਤਣ ਤੋਂ ਬਾਅਦ ਕੋਈ ਚੰਗੀ ਮੋਇਸ਼ਚੋਰਾਇਜ਼ਰ ਲਾਉਣਾ ਨਾ ਭੁੱਲੋ।
ਸੂਰਜਮੁਖੀ ਜਾਂ ਨਾਰੀਅਲ ਦਾ ਤੇਲ: ਸੂਰਜਮੁਖੀ ਜਾਂ ਨਾਰੀਅਲ ਦਾ ਤੇਲ ਅਪਣੇ ਚਿਹਰੇ ਉਤੇ ਲਾਉ ਅਤੇ ਅਪਣੀਆਂ ਉਂਗਲਾਂ ਨਾਲ ਹੌਲੀ ਹੌਲੀ ਰਗੜੋ।