ਫਿਸ਼ ਆਇਲ ਕੈਪਸੂਲ ਵੀ ਹਨ ਸੁੰਦਰਤਾ ਲਈ ਬੇਹੱਦ ਲਾਭਦਾਇਕ
ਫਿਸ਼ ਆਇਲ ਕੈਪਸੂਲ ਬਾਰੇ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ
ਫਿਸ਼ ਆਇਲ ਕੈਪਸੂਲ ਬਾਰੇ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ। ਇਸਦੇ ਕਈ ਸਾਰੇ ਫਾਇਦੇ ਹੁੰਦੇ ਹਨ। ਕਈ ਲੋਕ ਇਸ ਦੀ ਵਰਤੋਂ ਵੀ ਕਰਦੇ ਹਨ । ਦੱਸ ਦੇਈਏ ਕਿ ਓਮੇਗਾ 3 ਐਸਿਡ ਦਾ ਸਭ ਤੋਂ ਵਧੀਆ ਸੋਰਸ ਮੰਨਿਆ ਜਾਂਦਾ ਹੈ ਇਹ ਕਈ ਸਰੀਰ ਸਬੰਧੀ ਸਮੱਸਿਆਵਾਂ ਤੋਂ ਸਾਡੀ ਰੱਖਿਆ ਕਰਦਾ ਹੈ। ਹਾਰਟ ਤੇ ਹੱਡੀਆਂ ਸਬੰਧੀ ਪ੍ਰੇਸ਼ਾਨੀਆਂ ਨੂੰ ਠੀਕ ਕਰਦਾ ਹੈ। ਇਹ ਸਾਡੀ ਸਾਰਿਆਂ ਦੀ ਸੁੰਦਰਤਾ ਵੀ ਵਧਾਉਂਦਾ ਹੈ।
ਐਂਟੀ ਏਜਿੰਗ : ਫਿਸ਼ ਆਇਲ ਕੈਪਸੂਲ ਐਂਟੀ ਏਜਿੰਗ ਮੰਨਿਆ ਜਾਂਦਾ ਹੈ। ਇਸ ‘ਚ EPA ਐਂਟੀਆਕਸੀਡੈਂਟ ਦੇ ਗਨ ਹੁੰਦੇ ਹਨ। ਜੋ ਸਾਡੇ ਚਿਹਰੇ 'ਤੇ ਏਜਿੰਗ ਦੇ ਨਿਸ਼ਾਨ ਨਹੀਂ ਆਉਣ ਦਿੰਦੇ, ਨਾਲ ਹੀ ਇਸ ‘ਚ ਓਮੇਗਾ 3 ਫੇਟੀ ਐਸਿਡ ਹੁੰਦਾ ਹੈ। ਜੋ ਸੂਰਜ ਦੀਆਂ ਕਿਰਨਾਂ ਤੋਂ ਸਾਡੀ ਰੱਖਿਆ ਕਰਦੀ ਹੈ।
ਪੋਸ਼ਕ ਤੱਤਾਂ ਨਾਲ ਭਰਿਆ ਹੁੰਦਾ ਹੈ -ਮੱਛੀ ਦੇ ਤੇਲ ਦੇ ਕੈਪਸੂਲ ‘ਚ ਓਮੇਗਾ-3 ਫੈਟੀ ਐਸਿਡ, ਵਿਟਾਮਿਨ ਅਤੇ ਖਣਿਜਾਂ ਦੀ ਭਰਪੂਰ ਮਾਤਰਾ ਹੁੰਦੀ ਹੈ।ਇਹ ਸਰੀਰ ਨੂੰ ਉਨ੍ਹਾਂ ਖਣਿਜਾਂ ਦੀ ਆਪੂਰਤੀ ਕਰਦਾ ਹੈ।
ਨੈਚੁਰਲ ਗਲੋ -ਫਿਸ਼ ਆਇਲ ਕੈਪਸੂਲ ‘ਚ ਮੌਜੂਦ ਓਮੇਗਾ 3 ਫੈਟੀ ਐਸਿਡ ਸਕਿਨ ਨੂੰ ਨੈਚੁਰਲ ਗਲਓ ਦਿੰਦਾ ਹੈ। ਅਸਲ ‘ਚ ਇਸ ‘ਚ ਮੌਜੂਦ ਐਂਟੀਆਕਸੀਡੈਂਟ ਸਕਿਨ ‘ਚ ਖੂਨ ਸੰਚਾਰ ਨੂੰ ਸਹੀ ਤਰੀਕੇ ਨਾਲ ਸੰਚਾਲ ਕਰਦੇ ਹਨ। ਜਿਸ ਨਾਲ ਸਕਿਨ ‘ਚ ਨੈਚੁਰਲ ਨਿਖਾਰ ਆਉਣ ਲੱਗਦਾ ਹੈ। ਉਮਰ ਵੱਧਣ ਨਾਲ ਅਕਸਰ ਸਕਿਨ ਖੁਸ਼ਕ ਅਤੇ ਰੁੱਖੀ ਹੋਣ ਲੱਗਦੀ ਹੈ। ਇਹ ਸਕਿਨ ਦਾ ਨੈਚੁਰਲ ਆਇਲ ਬਣਾਈ ਰੱਖਦਾ ਹੈ। ਜਿਸ ਨਾਲ ਸਕਿਨ ਅੰਦਰ ਤੋਂ ਹੈਲਦੀ ਹੁੰਦੀ ਹੈ।
ਹੇਅਰ ਗਰੋਥ- ਵਾਲਾਂ ਦੇ ਝੜਨ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਦਾ ਝੜਨਾ ਹੁੰਦਾ ਹੈ। ਇਸਦੀ ਵਜ੍ਹਾ ਵਾਲਾਂ ਦੀਆਂ ਜੜਾ ਨੈਚੁਰਲ ਆਇਲ ਦਾ ਘੱਟ ਹੋ ਜਾਣਾ ਹੈ। ਫਿਸ਼ ਆਇਲ ਕੈਪਸੂਲ ਦੇ ਸੇਵਨ ਨਾਲ ਵਾਲਾਂ ਦੀ ਗਰੋਥ ਵੀ ਵਧੀਆ ਹੋਣ ਲੱਗਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।