ਬੱਚਿਆਂ ਲਈ ਕਿਊਟ ਹੇਅਰ ਸਟਾਈਲ

ਏਜੰਸੀ

ਜੀਵਨ ਜਾਚ, ਫ਼ੈਸ਼ਨ

ਕੱਪੜਿਆਂ ਦੇ ਨਾਲ ਤੁਹਾਡਾ ਹੇਅਰ ਸਟਾਈਲ ਵੀ ਘੈਂਟ ਹੋਵੇ ਤਾਂ ਹਰ ਕੋਈ ਤੁਹਾਨੂੰ ਇਕ ਵਾਰ ਮੁੜ ਕੇ ਜ਼ਰੂਰ ਦੇਖਦਾ ਹੈ। ਹੇਅਰ ਸਟਾਈਲ ਦੀ ਗੱਲ ਕਰੀਏ ........

Hair Style

ਕੱਪੜਿਆਂ ਦੇ ਨਾਲ ਤੁਹਾਡਾ ਹੇਅਰ ਸਟਾਈਲ ਵੀ ਘੈਂਟ ਹੋਵੇ ਤਾਂ ਹਰ ਕੋਈ ਤੁਹਾਨੂੰ ਇਕ ਵਾਰ ਮੁੜ ਕੇ ਜ਼ਰੂਰ ਦੇਖਦਾ ਹੈ। ਹੇਅਰ ਸਟਾਈਲ ਦੀ ਗੱਲ ਕਰੀਏ ਤਾਂ ਇਸ ਮਾਮਲੇ 'ਚ ਕੁੜੀਆਂ  ਤੋਂ ਜ਼ਿਆਦਾ ਕ੍ਰੇਜ਼ੀ ਹੁੰਦੀਆਂ ਹਨ ਅਤੇ ਡ੍ਰੈੱਸ ਅਤੇ ਤਿਉਹਾਰ ਦੇ ਹਿਸਾਬ ਨਾਲ ਹੇਅਰ ਸਟਾਈਲ ਚੂਜ਼ ਕਰਦੇ ਹੋ ਪਰ ਅਕਸਰ ਔਰਤਾਂ ਖੁਦ ਦਾ ਤਾਂ ਹੇਅਰ ਸਟਾਈਲ ਪਾਰਲਰ 'ਚ ਚੰਗੀ ਤਰ੍ਹਾਂ ਕੈਰੀ ਕਰਵਾ ਲੈਂਦੀਆਂ ਹਨ

ਪਰ ਜਦੋਂ ਗੱਲ ਉਨ੍ਹਾਂ ਦੀ ਪਿਆਰੀ ਜਿਹੀ ਪ੍ਰਿੰਸੈਸ ਦੀ ਆਵੇ ਤਾਂ ਅਕਸਰ ਜਾਂ ਤਾਂ ਵਾਲ ਖੁੱਲ੍ਹੇ ਛੱਡ ਦਿੰਦੀਆਂ ਹਨ ਜਾਂ ਸਿੰਪਲ-ਜਿਹੀ ਗੁੱਤ ਬਣਾ ਦਿੰਦੀਆਂ ਹਨ। ਉਨ੍ਹਾਂ ਨੂੰ ਬੱਚਿਆਂ ਲਈ ਖਾਸ ਹੇਅਰ ਸਟਾਈਲ ਸੁੱਝਦਾ ਹੀ ਨਹੀਂ ਹੈ। ਜੇਕਰ ਤੁਸੀਂ ਵੀ ਅਪਣੀ ਬੇਬੀ ਗਰਲ ਦੇ ਹੇਅਰ ਸਟਾਈਲ ਬਣਾਉਣ 'ਚ ਥੋੜ੍ਹਾ ਕਨਫਿਊਜ਼ ਹੋ ਜਾਂਦੇ ਹੋ ਤਾਂ ਚਲੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕਿਹੜਾ ਆਸਾਨ ਹੇਅਰ ਸਟਾਈਲ ਚੂਜ਼ ਕਰ ਸਕਦੇ ਹੋ।

ਫ੍ਰੈਂਚ ਟੇਲ ਦੇ ਨਾਲ ਬਨ :- ਫ੍ਰੈਂਚ ਟੇਲ ਤਾਂ ਲੱਗਭਗ ਹਰ ਕਿਸੇ ਨੂੰ ਬਣਾਉਣੀ ਆਉਂਦੀ ਹੈ ਤੇ ਇਹ ਬਹੁਤ ਕਾਮਨ ਹੇਅਰ ਸਟਾਈਲ ਵੀ ਹੈ। ਇਸ ਨੂੰ ਥੋੜ੍ਹਾ ਸਟਾਈਲਿਸ਼ ਬਣਾਉਣ ਲਈ ਸੈਂਟਰ ਦੀ ਬਜਾਏ ਸਾਈਡ ਤੋਂ ਸ਼ੁਰੂ ਕਰੋ। ਤੁਸੀਂ ਡਬਲ ਤੇ ਟ੍ਰਿਪਲ ਟੇਲ ਵੀ ਬਣਾ ਸਕਦੇ ਹੋ।

ਬਬਲਸ ਹੇਅਰਸਟਾਈਲ :- ਜੇਕਰ ਵਾਲ ਲੰਬੇ ਹਨ ਤਾਂ ਤੁਸੀਂ ਉੱਪਰ ਦੀ ਬਜਾਏ ਹੇਠਾਂ ਗਰਦਨ ਤੋਂ ਫ੍ਰੈਂਚ ਟੇਲ ਬਣਾ ਕੇ ਉੱਪਰ ਸਿੰਪਲ ਜੂੜਾ ਬਣਾ ਸਕਦੇ ਹੋ। ਉਥੇ ਹੀ ਅਜਿਹੇ ਸਟਾਈਲ ਤੁਸੀਂ ਦੋਵੇਂ ਪਾਸੇ ਬਣਾ ਸਕਦੇ ਹੋ।

ਟਵਿਸਟ ਪੋਨੀਟੇਲ :- ਇਹ ਹੇਅਰ ਸਟਾਈਲ ਇਨ੍ਹੀਂ ਦਿਨੀਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਛੋਟੀਆਂ ਲੜਕੀਆਂ 'ਤੇ ਕਾਫੀ ਚੰਗਾ ਲੱਗਦਾ ਹੈ। ਇਸ ਦੇ ਲਈ ਪੋਨੀ ਕਰ ਕੇ ਥੋੜ੍ਹੇ ਗੈਪ 'ਤੇ ਰਬੜ ਜਾਂ ਹੇਅਰ ਬੈਂਡ ਬੰਨ੍ਹਦੇ ਜਾਓ।

ਵਾਲਾਂ ਨੂੰ ਟਵਿਸਟ ਦੇ ਕੇ ਵੀ ਤੁਸੀਂ ਪੋਨੀਟੇਲ ਬਣਾ ਸਕਦੇ ਹੋ। ਇਕ ਲੇਅਰ ਦੇ ਨਾਲ ਦੂਜੀ ਲੇਅਰ ਘੁਮਾਉਂਦੇ ਜਾਓ ਤੇ ਆਖਿਰ 'ਚ ਪੋਨੀ ਕਰ ਲਵੋ। ਇਸ ਤੋਂ ਇਲਾਵਾ ਤੁਸੀਂ ਕ੍ਰਿਸ-ਕ੍ਰਾਸ, ਫਿਸ਼ਟੇਲ, ਹਾਈਬਨ ਆਦਿ ਵੀ ਟ੍ਰਾਈ ਕਰ ਸਕਦੇ ਹੋ।