ਵਿਆਹਾਂ ਦੇ ਸੀਜ਼ਨ 'ਚ ਇਸ ਤਰ੍ਹਾਂ ਕਰੋ ਆਪਣੇ ਨਹੁੰਆਂ ਦਾ ਸ਼ਿੰਗਾਰ, ਦੇਖੋ ਨੇਲ-ਆਰਟ ਦੇ ਖ਼ੂਬਸੂਰਤ ਤਰੀਕੇ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਇੱਕੋ ਰੰਗ ਦੇ ਗੂੜੇ-ਫਿੱਕੇ ਮੇਲ ਵੀ ਤੁਹਾਡੇ ਸ਼ਿੰਗਾਰ ਨੂੰ ਹੋਰ ਨਿਖਾਰ ਸਕਦੇ ਹਨ।

Nail art

ਲੜਕੀਆਂ ਲਈ ਹੱਥਾਂ ਪੈਰਾਂ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਹੀ ਨਹੁੰ ਵੀ ਲੜਕੀਆਂ ਦੀ ਖੂਬਸੂਰਤੀ ਵਿਚ ਚਾਰ ਚੰਦ ਲਗਾ ਦਿੰਦੇ ਹਨ।

ਆਓ ਦੇਖਦੇ ਹਾਂ ਕਿ ਪਾਰਟੀ ਜਾਂ ਵਿਆਹ ਵਿਚ ਜਾਂ ਤੋਂ ਪਹਿਲਾਂ ਤੁਸੀਂ ਕਿਸ ਤਰ੍ਹਾਂ ਆਪਣੇ ਨਹੁੰਆਂ ਨੂੰ ਸਜਾ ਸਕਦੇ ਹੋ।

ਜੇਕਰ ਤੁਹਾਡੇ ਕੋਲ ਸਮਾਂ ਘੱਟ ਹੈ ਤਾਂ ਤੁਸੀਂ ਨੇਲ ਪਾਲਿਸ਼ ਦਾ ਬੇਸ ਲਗਾ ਕੇ ਇਸ ਉਪਰ ਆਪਣੇ ਮਨਪਸੰਦ ਰੰਗ ਨਾਲ ਛੋਟੀਆਂ ਬਿੰਦੀਆਂ ਲਗਾ ਸਕਦੇ ਹੋ।

ਕਾਲੇ ਅਤੇ ਸੁਰਮਈ ਰੰਗ ਦਾ ਮੇਲ ਬਹੁਤ ਹੀ ਖ਼ੂਬਸੂਰਤ ਦਿਖਾਈ ਦਿੰਦਾ ਹੈ। ਇਸ ਦੇ ਉਪਰ ਸੁਨਹਿਰੀ ਰੰਗ ਦੀਆਂ ਧਾਰੀਆਂ ਇਸ ਨੂੰ ਹੋਰ ਵੀ ਚਾਰ-ਚੰਦ ਲਗਾ ਦੇਣਗੀਆਂ।

ਜੇਕਰ ਤੁਸੀਂ ਕਾਲਜ ਜਾਂ ਯੂਨੀਵਰਸਿਟੀ ਵਿਚ ਪੜ੍ਹਦੇ ਹੋ ਤਾਂ ਇਹ ਡਿਜ਼ਾਈਨ ਤੁਹਾਡੇ 'ਤੇ ਬਹੁਤ ਸੋਹਣਾ ਲੱਗੇਗਾ। ਇੰਨਾ ਹੀ ਨਹੀਂ ਸਗੋਂ ਇਹ ਹੈ ਵੀ ਬਹੁਤ ਆਸਾਨ।

ਆਪਣੇ ਨਹੁੰਆਂ ਦੇ ਸਿਰੇ 'ਤੇ ਰੰਗ ਬਿਰੰਗੀ ਨੇਲ ਪਾਲਿਸ਼ ਨਾਲ ਬਣਾਇਆ ਧਾਰੀਨੁਮਾਂ ਡਿਜ਼ਾਈਨ ਬਹੁਤ ਹੀ ਦਿਲਕਸ਼ ਲਗਦਾ ਹੈ।

ਇੱਕੋ ਰੰਗ ਦੇ ਗੂੜੇ-ਫਿੱਕੇ ਮੇਲ ਵੀ ਤੁਹਾਡੇ ਸ਼ਿੰਗਾਰ ਨੂੰ ਹੋਰ ਨਿਖਾਰ ਸਕਦੇ ਹਨ। ਇਸ ਵਿਚ ਸਮਾਂ ਵੀ ਘੱਟ ਲਗੇਗਾ ਅਤੇ ਨਹੁੰ ਵੀ ਖ਼ੂਬਸੂਰਤ ਦਿਖਾਈ ਦੇਣਗੇ।