ਘਰੇਲੂ ਤਰੀਕਿਆਂ ਨਾਲ ਇਸ ਤਰ੍ਹਾਂ ਆਸਾਨੀ ਨਾਲ ਛੁਡਾਓ ਨੇਲ ਪਾਲਿਸ਼ 

ਏਜੰਸੀ

ਜੀਵਨ ਜਾਚ, ਫ਼ੈਸ਼ਨ

ਨੇਲ ਪਾਲਿਸ਼ ਲਗਾਉਣ ਨਾਲ ਤੁਹਾਡੀਆਂ ਉਂਗਲਾਂ ਸੁੰਦਰ ਦਿਖਾਈ ਦਿੰਦੀਆਂ ਹਨ

File Photo

ਨੇਲ ਪਾਲਿਸ਼ ਲਗਾਉਣ ਨਾਲ ਤੁਹਾਡੀਆਂ ਉਂਗਲਾਂ ਸੁੰਦਰ ਦਿਖਾਈ ਦਿੰਦੀਆਂ ਹਨ। ਪਰ ਇਸ ਨੂੰ ਲਗਾਣ ਦਾ ਤਰੀਕਾ ਸਿੱਖਣਾ ਪੈਂਦਾ ਹੈ। ਇਸੇ ਤਰ੍ਹਾਂ ਜੇ ਲਗੀ ਹੋਈ ਨੇਲ ਪਾਲਿਸ਼ ਨੂੰ ਹਟਾਉਣ ਤਾਂ ਵੀ ਤੁਹਾਨੂੰ ਸਹੀ ਤਰੀਕਾ ਆਉਣਾ ਚਾਹੀਦਾ ਹੈ। ਨਹੀਂ ਤਾਂ ਨੇਲ ਪੋਲਿਸ਼ ਤੁਹਾਡੀਆਂ ਉਂਗਲਾਂ ਦੇ ਕਿਨਾਰਿਆਂ ਨਾਲ ਚਿਪਕ ਜਾਂਦੀ ਹੈ ਅਤੇ ਬੁਰੀ ਲੱਗਦੀ ਹੈ। ਨੇਲ ਪਾਲਿਸ਼ ਤੋਂ ਛੁਟਕਾਰਾ ਪਾਉਣ ਲਈ ਜਾਣੋ ਕੁਝ ਘਰੇਲੂ ਤਰੀਕੇ। 

ਅਲਕੋਹਲ- ਜੇ ਘਰ ਵਿਚ ਅਲਕੋਹਲ ਰੱਖੀ ਜਾਂਦੀ ਹੈ, ਤਾਂ ਇਸ ਦੀਆਂ ਕੁਝ ਬੂੰਦਾਂ ਆਪਣੇ ਨਹੁੰਆਂ 'ਤੇ ਲਗਾਓ ਅਤੇ ਇਸ ਨੂੰ ਸੂਤੀ ਕੱਪੜੇ ਨਾਲ ਰਗੜੋ। ਤੁਹਾਡੀ ਨੇਲ ਪਾਲਿਸ਼ ਪੂਰੀ ਤਰ੍ਹਾਂ ਸਾਫ ਹੋ ਜਾਵੇਗੀ।

ਸਿਰਕਾ- ਨੇਲ ਪਾਲਿਸ਼ ਤੋਂ ਛੁਟਕਾਰਾ ਪਾਉਣ ਲਈ ਸਿਰਕੇ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਸੂਤੀ ਕਪਾਹ ਨੂੰ ਸਿਰਕੇ ਵਿਚ ਡੁਬੋਓ ਅਤੇ ਇਸ ਨੂੰ ਉਂਗਲੀਆਂ 'ਤੇ ਨਰਮੀ ਨਾਲ ਰਗੜੋ। ਇਹ ਨੇਲ ਪਾਲਿਸ਼ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦੇਵੇਗਾ।

ਗਰਮ ਪਾਣੀ- ਜੇ ਸਿਰਕਾ ਜਾਂ ਅਲਕੋਹਲ ਘਰ ਵਿਚ ਉਪਲਬਧ ਨਹੀਂ ਹੈ, ਤਾਂ ਗਰਮ ਪਾਣੀ ਨੂੰ ਨੇਲ ਪਾਲਿਸ਼ ਹਟਾਉਣ ਲਈ ਵਰਤਿਆ ਜਾ ਸਕਦਾ ਹੈ। ਇਕ ਕਟੋਰੇ ਵਿਚ ਗਰਮ ਪਾਣੀ ਲਓ ਅਤੇ ਇਸ ਵਿਚ ਆਪਣੇ ਨਹੁੰ 10 ਮਿੰਟ ਲਈ ਭਿਓ ਦਿਓ। ਫਿਰ ਕਾਟਨ ਨਾਲ ਰਗੜੋ। ਪੁਰਾਣੀ ਨੇਲ ਪਾਲਿਸ਼ ਉਤਰ ਜਾਵੇਗੀ।

ਟੂਥਪੇਸਟ- ਟੂਥਪੇਸਟ ਬਹੁਤ ਫਾਇਦੇਮੰਦ ਹੁੰਦਾ ਹੈ। ਜੇ ਨੇਲ ਪਾਲਿਸ਼ ਪੂਰੀ ਤਰ੍ਹਾਂ ਨਹੀਂ ਉਤਰ ਰਹੀ ਹੈ, ਤਾਂ ਨਹੁੰ 'ਤੇ ਟੁੱਥਪੇਸਟ ਲਗਾਓ। ਨਰਮੀ ਨਾਲ ਇਸ ਨੂੰ ਨਹੁੰ 'ਤੇ ਰਗੜੋ। ਨੇਲ ਪੋਲਿਸ਼ ਉਤਰ ਜਾਵੇਗੀ।

ਨੇਲ ਪਾਲਿਸ਼- ਕਿਹਾ ਜਾਂਦਾ ਹੈ ਕੀ ਲੋਹਾ ਲੋਹੇ ਨੂੰ ਕੱਟਦਾ ਹੈ। ਇਸੇ ਤਰ੍ਹਾਂ ਨੇਲ ਪਾਲਿਸ਼ ਦੀ ਵਰਤੋਂ ਵੀ ਨੇਲ ਪਾਲਿਸ਼ ਤੋਂ ਛੁਟਕਾਰਾ ਪਾਉਣ ਲਈ ਕੀਤੀ ਜਾਂਦੀ ਹੈ। ਨੇਲ ਪਾਲਿਸ਼ ਲਗਾਉਣ ਤੋਂ ਪਹਿਲਾਂ ਇਸ ਦੀਆਂ ਕੁਝ ਬੂੰਦਾਂ ਨਹੁੰ 'ਤੇ ਸੁੱਟੋ ਅਤੇ ਇਸ ਨੂੰ ਤੁਰੰਤ ਇਕ ਕੱਪੜੇ ਨਾਲ ਸਾਫ ਕਰੋ। ਨਹੁੰ ਪੂਰੀ ਤਰ੍ਹਾਂ ਸਾਫ ਹੋ ਜਾਵੇਗਾ। ਹੁਣ ਤੁਸੀਂ ਆਰਾਮ ਨਾਲ ਨੇਲ ਪਾਲਿਸ਼ ਲਗਾ ਸਕਦੇ ਹੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।