ਗਰਮੀਆਂ ਵਿਚ ਪਰਫ਼ਿਊਮ ਖ਼ਰੀਦਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਪਰਫ਼ਿਊਮ ਸੀਜ਼ਨਲ ਹੁੰਦੇ ਹਨ ਅਤੇ ਖ਼ਾਸ ਤੌਰ ’ਤੇ ਗਰਮੀਆਂ ਵਿਚ ਹਲਕੇ, ਕਰਿਸਪ ਅਤੇ ਤਾਜ਼ਾ ਖ਼ੂਸ਼ਬੂ ਵਾਲੇ ਪਰਫ਼ਿਊਮ ਦੀ ਵਰਤੋਂ ਕਰਨੀ ਚਾਹੀਦੀ ਹੈ

Keep these things in mind while buying perfume in summer

ਗਰਮੀਆਂ ਦਾ ਮੌਸਮ ਆਉਂਦੇ ਹੀ ਅਸੀਂ ਸੋਚਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਅਪਣੇ ਪਸੀਨੇ ਦੀ ਬਦਬੂ ਨੂੰ ਦੂਰ ਕਰ ਸਕਾਂਗੇ। ਅਸੀਂ ਬਾਜ਼ਾਰ ਵਿਚ ਜਾ ਕੇ ਅਪਣੇ ਲਈ ਕੁੱਝ ਚੋਣਵੇਂ ਪਰਫ਼ਿਊਮ ਖ਼ਰੀਦਦੇ ਹਾਂ। ਹਰ ਮਨੁੱਖ ਦੀ ਵਖਰੀ ਪਸੰਦ ਹੁੰਦੀ ਹੈ, ਕਿਸੇ ਨੂੰ ਜ਼ਿਆਦਾ ਖ਼ੂਸ਼ਬੂ ਪਸੰਦ ਹੁੰਦੀ ਹੈ ਅਤੇ ਕਿਸੇ ਨੂੰ ਘੱਟ। ਗਰਮੀਆਂ ਦੇ ਮੌਸਮ ਵਿਚ ਹਰ ਪਾਸੇ ਪਸੀਨੇ ਦੀ ਬਦਬੂ ਵਿਚ ਤੁਸੀਂ ਫੁੱਲਾਂ ਦੀ ਤਰ੍ਹਾਂ ਮਹਿਕਦੇ ਰਹੋ, ਇਸ ਲਈ ਜ਼ਰੂਰੀ ਹੈ ਕਿ ਤੁਸੀਂ ਚੰਗੇ ਪਰਫ਼ਿਊਮ ਦੀ ਖ਼ਰੀਦਦਾਰੀ ਕਰੋ।

ਪਰਫ਼ਿਊਮ ਸੀਜ਼ਨਲ ਹੁੰਦੇ ਹਨ ਅਤੇ ਖ਼ਾਸ ਤੌਰ ’ਤੇ ਗਰਮੀਆਂ ਵਿਚ ਹਲਕੇ, ਕਰਿਸਪ ਅਤੇ ਤਾਜ਼ਾ ਖ਼ੂਸ਼ਬੂ ਵਾਲੇ ਪਰਫ਼ਿਊਮ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਕਿ ਇਹ ਸੀਜ਼ਨ ਨਾਲ ਮੈਚ ਕਰੇ ਅਤੇ ਤੁਸੀਂ ਵੀ ਇਸ ਨੂੰ ਲਗਾ ਕੇ ਅਰਾਮਦਾਇਕ ਮਹਿਸੂਸ ਕਰੋਗੇ। ਔਰਤਾਂ ਲਈ ਗਰਮੀਆਂ ਦੇ ਲਿਹਾਜ਼ ਨਾਲ ਕੈਂਡੀ, ਫ਼ਰੂਟੀ ਅਤੇ ਤਾਜ਼ਾ ਫਲੋਰਲ ਖ਼ੂਸ਼ਬੂ ਵਧੀਆ ਹੈ। ਇਕ ਤਰਫ਼ ਜਿਥੇ ਕੈਂਡੀ ਅਤੇ ਫ਼ਰੂੂਟੀ ਦਿਨ ਦੇ ਸਮੇਂ ਦੇ ਲਿਹਾਜ਼ ਨਾਲ ਵਧੀਆ ਹਨ, ਉਥੇ ਹੀ ਰਾਤ ਦੀ ਪਾਰਟੀ ਜਾਂ ਰਾਤ ਨੂੰ ਘੁੰਮਣ ਲਈ ਜਾ ਰਹੇ ਹੋ ਤਾਂ ਫ਼ਲੋਰਲ ਪਰਫ਼ਿਊਮ ਦੀ ਵਰਤੋਂ ਕਰ ਸਕਦੇ ਹੋ। ਪਰਫ਼ਿਊਮ ਨਾਲ ਇਕ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਜੋ ਪਰਫ਼ਿਊਮ ਵਰਤੋਂ ਕਰ ਰਹੇ ਹੋ ਉਹ ਤੁਹਾਡੇ ਨਾਲ ਲੰਮੇ ਸਮੇਂ ਤਕ ਰਹੇ ਅਤੇ ਤੁਰਤ ਗ਼ਾਇਬ ਨਾ ਹੋ ਜਾਵੇ। ਇਸ ਲਈ ਤੁਸੀਂ ਚਾਹੋ ਤਾਂ ਲੈਵੇਂਡਰ, ਵਨੀਲਾ ਜਾਂ ਜੈਸਮੀਨ ਵਰਗੇ ਪਰਫ਼ਿਊਮ ਦੀ ਵਰਤੋਂ ਕਰ ਸਕਦੇ ਹੋ।