ਟ੍ਰੈਂਡ ‘ਚ ਹੈ ਇਹ ਖੂਬਸੂਰਤ Nose Pin, ਵਧ ਜਾਂਦੀ ਹੈ ਲਾੜੀ ਦੀ ਸੁੰਦਰਤਾ 

ਏਜੰਸੀ

ਜੀਵਨ ਜਾਚ, ਫ਼ੈਸ਼ਨ

ਵਿਆਹ ਵਾਲੇ ਦਿਨ ਹਰ ਲੜਕੀ ਵੱਖਰੀ ਅਤੇ ਸੁੰਦਰ ਦਿਖਣਾ ਚਾਹੁੰਦੀ ਹੈ

File

ਵਿਆਹ ਵਾਲੇ ਦਿਨ ਹਰ ਲੜਕੀ ਵੱਖਰੀ ਅਤੇ ਸੁੰਦਰ ਦਿਖਣਾ ਚਾਹੁੰਦੀ ਹੈ। ਲਹਿੰਗੇ ਤੋਂ ਲੈ ਕੇ ਮੇਕਅਫ ਤੱਕ, ਵਿਆਹ ਵਾਲੇ ਦਿਨ ਸਭ ਕੁਝ ਪਰਫੇਕਟ ਲਗਦਾ ਹੈ। ਲਹਿੰਗੇ ਦੇ ਨਾਲ ਵਿਆਹ ਦੇ ਗਹਿਣੇ ਲਾੜੀ ਦੀ ਦਿੱਖ ਨੂੰ ਪੂਰਾ ਕਰਦੇ ਹਨ।

ਗਹਿਣਿਆਂ ਵਿਚ ਜੋ ਸਭ ਤੋਂ ਖਾਸ ਹੁੰਦੀ ਹੈ ਉਹ ਹੈ Nose Pin. ਨੱਕ ਦੀ ਨੱਥ ਵਿਆਹ ਦੇ ਦਿਨ ਲਾੜੀ ਦੀ ਖੂਬਸੂਰਤੀ ਨੂੰ ਵਧਾਉਂਦੀ ਹੈ। ਉੱਥੇ ਹੀ ਚਿਹਰੇ ਦੇ ਅਨੁਸਾਰ ਗਲਤ ਨੱਥ ਦੀ ਚੋਣ ਕਰਨਾ ਤੁਹਾਡੀ ਪੂਰੀ ਦਿੱਖ ਨੂੰ ਵਿਗਾੜ ਸਕਦਾ ਹੈ।

ਜੇ ਤੁਸੀਂ ਭਾਰੀ ਲਹਿੰਗਾ ਦੇ ਨਾਲ ਸਧਾਰਣ ਦਿੱਖ ਚਾਹੁੰਦੇ ਹੋ ਤਾਂ ਰਿੰਗ ਨੱਥ ਪਹਿਨੋ। ਜੇ ਤੁਸੀਂ ਵਿਆਹ ਵਿਚ ਬੰਗਾਲੀ Look ਚਾਹੁੰਦੇ ਹੋ, ਤਾਂ ਹਲਕੇ ਕਰਾਫਟਵਰਕ ਵਾਲੀ ਨੱਥ ਪਹਿਨੋ, ਇਹ ਬਹੁਤ ਖੂਬਸੂਰਤ ਲਗਦੀ ਹੈ।

ਲਟਕਣੇ ਵਾਲੀ ਨੱਥ ਅੱਜ ਕੱਲ੍ਹ ਟ੍ਰੈਂਡ ਵਿਚ ਹੈ। ਇਸ ਨੱਥ ਵਿਚ ਖੂਬਸੂਰਤ ਡਿਜ਼ਾਈਨ ਹੋਂਦੀ ਹੈ, ਜਿਸ ‘ਤੇ ਜੜ੍ਹਆਈ ਵੀ ਹੁੰਦੀ ਹੈ।

ਜ਼ਿਆਦਾਤਰ ਰਾਜਸਥਾਨੀ ਅਤੇ ਮਾਰਵਾੜੀ ਲਾੜੀਆਂ ਜੜਾਉ ਨੱਥ ਪਹਿਨਦੀਆਂ ਹਨ। ਜੜਾਉ ਨੱਥ ਪਹਿਨਣ ਨਾਲ ਵਿਆਹ ਵਾਲੇ ਦੇ ਦਿਨ 'ਤੇ ਇਕ ਖਾਸ ਦਿੱਖ ਮਿਲਦੀ ਹੈ।

ਜੇ ਭਾਰੀ ਨਾਥ ਪਾਉਣ ਵਿਚ ਮੁਸ਼ਕਲ ਆਉਂਦੀ ਹੈ, ਤਾਂ ਤੁਸੀਂ ਇਕ ਛੋਟੀ ਨੱਥ ਵੀ ਪਾ ਸਕਦੇ ਹੋ। ਇਹ ਪਹਿਨਣ ਵਿਚ ਆਸਾਨ ਅਤੇ ਆਰਾਮਦਾਇਕ ਰਹਿੰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।