ਸਿਲਵਰ ਸਮੋਕ ਮੇਕਅੱਪ  :  ਗਰਮੀ ਦੇ ਪ੍ਰੋਗਰਾਮਾਂ 'ਚ ਕਿਵੇਂ ਦਿਖਣਾ ਹੈ ਖਾਸ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਗਰਮੀ ਦੇ ਵਿਆਹ ਅਤੇ ਪ੍ਰੋਗਰਾਮਾਂ 'ਚ ਅਲੱਗ ਦਿਖਣ ਲਈ ਮੇਕਅੱਪ ਦਾ ਅੰਦਾਜ਼ ਵੀ ਅਲਗ ਹੋਣਾ ਚਾਹੀਦਾ ਹੈ।

Makeup For Summer

ਗਰਮੀ ਦੇ ਵਿਆਹ ਅਤੇ ਪ੍ਰੋਗਰਾਮਾਂ 'ਚ ਅਲੱਗ ਦਿਖਣ ਲਈ ਮੇਕਅੱਪ ਦਾ ਅੰਦਾਜ਼ ਵੀ ਅਲਗ ਹੋਣਾ ਚਾਹੀਦਾ ਹੈ। ਮੇਕਅੱਪ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਵੇਖੋ ਕਿ ਉਸ ਦੀ ਚਮੜੀ ਟੋਨ ਕਿਵੇਂ ਦੀ ਹੈ, ਤੇਲੀ ਚਮੜੀ ਹੈ ਜਾਂ ਖੁਸ਼ਕ। ਫਿਰ ਉਸ ਦੇ ਅਨੁਸਾਰ ਮੇਕਅੱਪ ਕਰਨਾ ਸ਼ੁਰੂ ਕਰੋ। ਚਿਹਰੇ ਦੇ ਉਭਾਰਾਂ ਉੱਤੇ ਕੰਮ ਕਰੋ ਅਤੇ ਇਹ ਵੇਖੋ ਕਿ ਫੇਸ ਕਰੈਕਸ਼ਨ ਕਿੱਥੇ ਕਰਨੀ ਹੈ। ਅਸੀਂ ਤੁਹਾਨੂੰ ਮੇਕਅੱਪ ਨਾਲ ਜੁੜੀਆਂ ਕੁਝ ਖਾਸ ਗੱਲਾਂ ਦਸਦੇ ਹਾਂ।

ਚਿਹਰੇ ਦਾ ਮੇਕਅੱਪ

ਮੇਕਅੱਪ ਸ਼ੁਰੂ ਕਰਨ ਤੋਂ ਪਹਿਲਾਂ ਚਿਹਰੇ ਨੂੰ ਕਿਸੇ ਚੰਗੇ ਕਲੀਂਜ਼ਿੰਗ ਮਿਲਕ ਨਾਲ ਸਾਫ਼ ਕਰੋ। ਫਿਰ ਚਿਹਰੇ ਦੀ ਟੋਨ ਦੇ ਅਨੁਸਾਰ ਹੀ ਰੰਗ ਦੀ ਚੋਣ ਕਰੋ। ਜਿਵੇਂ ਯੈਲੋ ਟੋਨ 'ਚ ਯੈਲੋ ਕਲਰ ਹੀ ਲਗਾਓ। ਹੁਣ ਕਰਾਈਲੌਣ ਦੇ ਐਫਐਸ ਸੀਰੀਜ਼ ਫਾਊਂਡੇਸ਼ਨ ਜਾਂ ਅਲਟਰਾ ਬੇਸ ਕਲਰ ਨੂੰ ਲੈ ਕੇ ਬ੍ਰਸ਼ ਦੀ ਮਦਦ ਨਾਲ ਚਿਹਰੇ 'ਤੇ ਲਗਾਓ। ਫਿਰ ਬਿਨਾਂ ਪ੍ਰੋਡਕਟ ਲਏ ਬਰਸ਼ ਨਾਲ ਚਿਹਰੇ ਦੀ ਚੰਗੀ ਤਰ੍ਹਾਂ ਪੌਲਿਸ਼ਿੰਗ ਕਰੋ।

ਹੁਣ ਆਈ ਸਰਕਲ ਦੇ ਡਾਰਕ ਏਰੀਏ ਵਿੱਚ ਥੋੜ੍ਹਾ ਡਾਰਕ ਬੇਸ ਲਗਾਓ। ਵੀਓਵੀ ਦੇ ਲਿਪ ਪੈਲੇਟ ਤੋਂ ਲਿਪਕਲਰ ਲੈ ਕੇ ਉਂਗਲੀਆਂ ਨਾਲ ਚੀਕਬੋਨਸ ਉਤੇ ਲਗਾਓ। ਫਿਰ ਬਰਸ਼ ਨਾਲ ਚੰਗੀ ਤਰ੍ਹਾਂ ਮਰਜ ਕਰੋ। ਹੁਣ ਟਰਾਂਸਲੂਸ਼ਨ ਪਾਊਡਰ ਯੈਲੋ ਅਤੇ ਨੈਚੁਰਲ ਕਲਰ ਦਾ ਲਓ ਅਤੇ ਉਸ ਨੂੰ ਸਪੰਜਨਾਲ ਦੱਬ ਕੇ ਅੱਖਾਂ ਦੇ ਨੀਚੇ ਤੋਂ ਲਗਾਉਣਾ ਸ਼ੁਰੂ ਕਰ ਕੇ ਪੂਰੇ ਚਿਹਰੇ 'ਤੇ ਲਗਾਓ। ਫਿਰ ਬਿਨਾਂ ਪ੍ਰੋਡਕਟ ਲਏ ਫੈਨ ਬਰਸ਼ ਨਾਲ ਬਫਿੰਗ ਕਰੋ।

ਅੱਖਾਂ ਦਾ ਮੇਕਅੱਪ

ਅੱਖਾਂ ਦੇ ਮੇਕਅੱਪ ਲਈ ਕਰੀਮ ਪੈਲੇਟ ਦਾ ਹੀ ਪ੍ਰਯੋਗ ਕਰੋ। ਕਰੀਮ ਬੇਸ ਆਈਸ਼ੈਡੋ ਸਿਮਰੀ ਸਿਲਵਰ ਕਲਰ ਲੈ ਕੇ ਅੱਧੀ ਆਈਬੌਲ ਉਤੇ ਲਗਾਓ। ਫਿਰ ਇਸ ਨੂੰ ਚੰਗੀ ਤਰ੍ਹਾਂ ਮਰਜ ਕਰੋ।  ਹੁਣ ਅੱਧੀ ਆਈਬੌਲ 'ਤੇ ਡਾਰਕ ਪਿੰਕ ਕਲਰ ਦਾ ਸ਼ੈਡੋ ਲਗਾਓ। ਫਿਰ ਲਾਈਟ ਕਰੀਮ ਕਲਰ ਦਾ ਪਾਊਡਰ ਲੈ ਕੇ ਚੰਗੀ ਤਰ੍ਹਾਂ ਮਰਜ ਕਰੋ। ਬਲੈਕ ਆਈਸ਼ੈਡੋ ਨਾਲ ਹੀ ਬਰਸ਼ ਦੀ ਸਹਾਇਤਾ ਨਾਲ ਆਈਲਾਈਨਰ ਲਗਾਓ। ਫਿਰ ਪਲਕਾਂ ਉੱਤੇ ਮਸਕਾਰਾ ਲਗਾਓ। ਆਈਬਰੋਜ਼ 'ਤੇ ਬਲੈਕ ਸ਼ੈਡੋ ਨਾਲ ਹੀ ਚੰਗੀ ਸ਼ੇਪ ਦਿਓ।

ਬਲਸ਼ਰ

ਚੀਕਬੋਨਸ (ਗੱਲ੍ਹਾਂ ਦੀਆਂ ਹੱਡੀਆਂ)  ਉਤੇ ਬਰਸ਼ ਦੀ ਸਹਾਇਤਾ ਨਾਲ ਬਲਸ਼ਰ ਪਿੰਕ ਕਲਰ ਦਾ ਲਗਾਓ। ਇਸ ਬਲਸ਼ਰ ਬਰਸ਼ ਨਾਲ ਫੇਸ ਦੀ ਕਟਿੰਗ ਵੀ ਕਰੋ। ਫਿਰ ਫੈਨ ਬਰਸ਼ ਨਾਲ ਬਫਿੰਗ ਕਰੋ। ਚਿਹਰੇ 'ਤੇ ਕੋਈ ਲਾਈਨ ਨਹੀਂ ਦਿਖਣੀ ਚਾਹੀਦੀ ਹੈ। ਹੁਣ ਫੈਨ ਬਰਸ਼ ਨਾਲ ਹੀ ਸਿਲਵਰ ਗਲਿਟਰ ਲੈ ਕੇ ਪੂਰੇ ਫੇਸ ਉੱਤੇ ਲਗਾਓ। ਇਸ ਨਾਲ ਚਿਹਰੇ ਉਤੇ ਚਮਕ ਰਹਿੰਦੀ ਹੈ।

ਲਿਪਸ ਮੇਕਅੱਪ

ਬੁੱਲਾਂ ਦੇ ਮੇਕਆਪ ਲਈ ਪਹਿਲਾਂ ਲਿਪਸ 'ਤੇ ਇੱਕ ਬੇਸ ਦਾ ਕੋਡ ਲਗਾਓ। ਫਿਰ ਡਾਰਕ ਕਲਰ ਨਾਲ ਆਊਟ ਲਾਈਨ ਬਣਾ ਕੇ ਡਰੈਸ ਨਾਲ ਮਿਲਦੀ ਹੋਈ ਲਿਪਸਟਿਕ ਬਰਸ਼ ਦੀ ਸਹਾਇਤਾ ਨਾਲ ਲਿਪਸ 'ਤੇ ਲਗਾਓ। ਇਸ 'ਤੇ ਥੋੜ੍ਹਾ ਗਲੌਸ ਲਗਾਓ।

ਹੇਅਰ ਸਟਾਈਲ

ਪੂਰੇ ਵਾਲਾਂ ਵਿਚ ਚੰਗੀ ਤਰ੍ਹਾਂ ਕੰਘੀ ਕਰਕੇ ਸਪ੍ਰੇ ਕਰੋ। ਅੱਗੇ ਦੇ ਵਾਲਾਂ ਨੂੰ ਛੱਡ ਕੇ ਟੌਪ ਉਤੇ ਆਰਟੀਫੀਸ਼ੀਅਲ ਬੰਨ ਲਗਾ ਕੇ ਪਿਨ ਨਾਲ ਸੈੱਟ ਕਰੋ। ਹੁਣ ਅੱਗੇ ਦੇ ਵਾਲਾਂ ਵਿੱਚ ਕੰਘੀ ਕਰਕੇ ਸਪ੍ਰੇ ਕਰੋ ਅਤੇ ਉਨ੍ਹਾਂ ਨੂੰ ਬੰਨ ਦੇ ਉਪਰ ਤੋਂ ਥੱਲੇ ਤੱਕ ਪਿੰਨ ਨਾਲ ਸੈਟ ਕਰੋ। ਬਚੇ ਵਾਲਾਂ ਨੂੰ ਉਸੇ ਬੰਨ 'ਚ ਲਪੇਟ ਦਿਓ। ਹੁਣ ਪਿੱਛੇ ਦੇ ਵਾਲਾਂ ਵਿੱਚ ਬੈਕਕੌਂਬਿੰਗ ਕਰ ਕੇ ਸਪ੍ਰੇ ਕਰੋ। ਪਿੱਛੇ ਵਾਲਾਂ ਦੇ ਕਈ ਭਾਗ ਬਣਾ ਕੇ ਉਨ੍ਹਾਂ ਨੂੰ ਟਵੀਸਟ ਕਰਦੇ ਹੋਏ ਫੋਲਡ ਕਰਕੇ ਜੂੜੇ ਦੇ ਹੇਠਾਂ ਪਿਨ ਨਾਲ ਸੈਟ ਕਰ ਦਿਓ।  ਹੁਣ ਪੂਰੇ ਵਾਲਾਂ ਉੱਤੇ ਹੇਅਰਸਪ੍ਰੇ ਕਰੋ।