ਬੇਦਾਗ ਚਿਹਰੇ ਲਈ ਅਪਣਾਓ ਇਹ ਘਰੇਲੂ ਨੁਸਖੇ
ਬਿਊਟੀ ਪਾਰਲਰ ਅਤੇ ਸੁੰਦਰਤਾ ਨੂੰ ਨਿਖਾਰਨ ਦੀ ਨਵੀਂ ਤਕਨੀਕ, ਸਾਡੀਆਂ ਮੁਸ਼ਕਲਾਂ ਨੂੰ ਆਸਾਨ ਬਣਾਉਂਦੀ ਹੈ, ਪਰ ਕਈ ਵਾਰ ਇਨ੍ਹਾਂ ਦੇ ਗਲਤ ਅਸਰ ਵੀ ਹੋ ਜਾਂਦੇ ਹਨ।
ਬਿਊਟੀ ਪਾਰਲਰ ਅਤੇ ਸੁੰਦਰਤਾ ਨੂੰ ਨਿਖਾਰਨ ਦੀ ਨਵੀਂ ਤਕਨੀਕ, ਸਾਡੀਆਂ ਮੁਸ਼ਕਲਾਂ ਨੂੰ ਆਸਾਨ ਬਣਾਉਂਦੀ ਹੈ, ਪਰ ਕਈ ਵਾਰ ਇਨ੍ਹਾਂ ਦੇ ਗਲਤ ਅਸਰ ਵੀ ਹੋ ਜਾਂਦੇ ਹਨ। ਕਾਸਮੈਟਿਕ ਨਾਲ ਅੱਜ ਬਾਜ਼ਾਰ ਭਰਿਆ ਪਿਆ ਹੈ ਅਤੇ ਬਜ਼ਾਰ ਵਿਚ ਮੌਜੂਦ ਹਰ ਪ੍ਰੋਡਕਟ ਤੁਹਾਨੂੰ ਖੂਬਸੂਰਤ ਬਣਾਉਣ ਦਾ ਵਾਅਦਾ ਕਰਦਾ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਸੁੰਦਰਤਾ ਦੇ ਉਨ੍ਹਾਂ ਉਤਪਾਦਾਂ ਜਿਨ੍ਹਾਂ ਨਾਲ ਪੂਰਾ ਬਾਜ਼ਾਰ ਭਰਿਆ ਪਿਆ ਹੈ, ਕਾਰਨ ਚਮੜੀ ਸਬੰਧੀ ਸਮੱਸਿਆਵਾਂ ਆ ਸਕਦੀਆਂ ਹਨ। ਅਜਿਹੇ ਵਿਚ ਕੁੱਝ ਕੁਦਰਤੀ ਉਤਪਾਦ ਹਨ, ਜਿਨ੍ਹਾਂ ਨੂੰ ਅਸੀਂ ਭੁੱਲ ਚੁੱਕੇ ਹਾਂ, ਪਰ ਇਹ ਸੁੰਦਰਤਾ ਲਈ ਜ਼ਰੂਰੀ ਹਨ।
ਇਹ ਹਨ ਬੇਦਾਗ ਚਿਹਰੇ ਲਈ ਘਰੇਲੂ ਨੁਸਖੇ
* ਇਕ ਸਾਫ ਟਮਾਟਰ ਦੇ ਰਸ ਦੇ ਦੋ ਵੱਡੇ ਚਮਚ, ਦੁੱਧ ਵਿਚ ਮਿਲਾ ਲਉ। ਇਸ ਮਿਸ਼ਰਣ ਨੂੰ ਚਿਹਰੇ ‘ਤੇ ਲਗਾਉ ਅਤੇ 10 ਤੋਂ 15 ਮਿੰਟ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਉ। ਇਸ ਨਾਲ ਨਾ ਸਿਰਫ ਚਮੜੀ ਤੇਲ ਮੁਕਤ ਹੋ ਜਾਂਦੀ ਹੈ, ਬਲਕਿ ਮਰੇ ਹੋਏ ਸੈਲ ਵੀ ਨਿਕਲ ਜਾਂਦੇ ਹਨ।
* ਚਿਹਰੇ ਉਤੇ ਨਿਖਾਰ ਲਿਆਉਣ ਲਈ ਦੋ ਤੋਂ ਤਿੰਨ ਚਮਚ ਚਿਹਰੇ ‘ਤੇ ਕਰੀਮ ਲਗਾਉ ਅਤੇ ਅਪਵਰਡ ਸਰਕੂਲਰ ਮੂਵਮੈਂਟ ਵਿਚ ਚਿਹਰੇ ਦੀ ਮਸਾਜ ਕੀਤੀ ਜਾਵੇ। ਇਸ ਨਾਲ ਤੁਹਾਡੀ ਚਮੜੀ ਵਿਚ ਨਿਖਾਰ ਤਾਂ ਆਵੇਗਾ ਹੀ, ਨਾਲ ਹੀ ਚਮੜੀ ਦੇ ਮਰੇ ਹੋਏ ਸੈਲ ਵੀ ਨਿਕਲ ਜਾਣਗੇ।
* ਕੁਦਰਤੀ ਤੌਰ ‘ਤੇ ਖੂਬਸੂਰਤੀ ਪ੍ਰਾਪਤ ਕਰਨ ਲਈ ਚਿਹਰੇ ‘ਤੇ ਫਲਾਂ ਦਾ ਰਸ 10 ਤੋਂ 15 ਮਿੰਟ ਤੱਕ ਲਗਾਉ। ਇਹ ਇਕ ਆਸਾਨ ਜਿਹਾ ਘਰੇਲੂ ਨੁਸਖਾ ਹੈ। ਝੁਰੜੀਆਂ ਤੋਂ ਬਚਣ ਲਈ ਸੇਬ, ਨਿੰਬੂ ਜਾਂ ਅਨਾਰ ਦਾ ਰਸ ਲਗਾ ਸਕਦੇ ਹੋ, ਕਿਉਂਕਿ ਇਨ੍ਹਾਂ ਫਲਾਂ ਵਿਚ ਐਸਟ੍ਰਾਸਿਨਜ਼ੈਂਟ ਦੇ ਨਾਲ-ਨਾਲ ਬਲੀਚਿੰਗ ਦੇ ਗੁਣ ਵੀ ਹੁੰਦੇ ਹਨ।
* ਹਰ ਉਮਰ ਦੇ ਲੋਕਾਂ ਵਿਚ ਬਲੈਕ ਹੈਡਜ਼ ਦੀ ਸਮੱਸਿਆ ਬਹੁਤ ਆਮ ਹੈ, ਜਿਸ ਦਾ ਇਲਾਜ ਬਹੁਤ ਆਸਾਨ ਹੈ। ਬਲੈਕ ਹੈਡ ਕੱਢਣ ਲਈ ਇਕ ਚਮਚ ਪੀਸੀ ਹੋਈ ਕਾਲੀ ਮਿਰਚ ਲੈ ਕੇ ਇਸ ਵਿਚ ਦਹੀਂ ਮਿਲਾ ਲਉ। ਇਸ ਮਿਸ਼ਰਣ ਨੂੰ 10 ਤੋਂ 15 ਮਿੰਟ ਚਿਹਰੇ ‘ਤੇ ਲਗਾਉਣ ਤੋਂ ਬਾਅਦ ਚਿਹਰੇ ਨੂੰ ਧੋ ਲਉ।
* ਕੇਲੇ, ਟਮਾਟਰ ਅਤੇ ਦਹੀਂ ਦਾ ਪੇਸਟ ਬਣਾਉ। ਵਾਲਾਂ ਨੂੰ ਧੋਣ ਤੋਂ ਬਾਅਦ ਇਸ ਮਿਸ਼ਰਣ ਨੂੰ ਵਾਲਾਂ ਵਿਚ ਲਗਾਉ। ਇਹ ਕੁਦਰਤੀ ਕੰਡੀਸ਼ਨਰ ਹੈ।