ਲੰਬੇ ਦਿਖਣ ਲਈ ਤੁਸੀਂ ਵੀ ਅਪਣਾ ਸਕਦੇ ਹੋ ਇਹ ਟਿਪਸ

ਏਜੰਸੀ

ਜੀਵਨ ਜਾਚ, ਫ਼ੈਸ਼ਨ

ਕੀ ਤੁਸੀਂ ਵੀ ਆਪਣੇ ਛੋਟੇ ਕੱਦ ਤੋਂ ਪ੍ਰੇਸ਼ਾਨ ਹੋ? ਕੀ ਛੋਟੇ ਕੱਦ ਕਰਕੇ ਤੁਹਾਡੇ ਦੋਸਤ ਵੀ ਤੁਹਾਨੂੰ ਪਰੇਸ਼ਾਨ ਕਰਦੇ ਹਨ?....

File Photo

ਕੀ ਤੁਸੀਂ ਵੀ ਆਪਣੇ ਛੋਟੇ ਕੱਦ ਤੋਂ ਪ੍ਰੇਸ਼ਾਨ ਹੋ? ਕੀ ਛੋਟੇ ਕੱਦ ਕਰਕੇ ਤੁਹਾਡੇ ਦੋਸਤ ਵੀ ਤੁਹਾਨੂੰ ਪਰੇਸ਼ਾਨ ਕਰਦੇ ਹਨ? ਜੇ ਛੋਟੀ ਬੱਚੀ ਸੁਣ-ਸੁਣਕੇ ਤੁਸੀਂ ਵੀ ਵੀ ਪਰੇਸ਼ਾਨ ਹੋ ਚੁਕੇ ਹੋਂ, ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਆਪਣੀ ਅਲਮਾਰੀ ਵਿਚ ਕੁਝ ਤਬਦੀਲੀਆਂ ਕਰਕੇ, ਤੁਸੀਂ ਇਸ ਸਮੱਸਿਆ ਨੂੰ ਦੂਰ ਕਰ ਸਕਦੇ ਹੋ।

1. ਪੈਰ ਦਿਣਗੇ ਤਾਂ ਤੁਸੀਂ ਵੀ ਲੰਬੇ ਦਿਖਾਈ ਦੇਵੋਗੇ। ਜਿੰਨੀਆਂ ਜ਼ਿਆਦਾ ਤੁਹਾਡੀਆਂ ਲੱਤਾਂ ਦਿਖਾਈ ਦੇਣਗੀਆਂ, ਤੁਸੀਂ ਉਨੇ ਹੀ ਲੰਬੇ ਦਿਖਾਈ ਦੇਵੋਗੇ। ਆਪਣੀ ਅਲਮਾਰੀ ਵਿਚ ਕੁਝ ਅਜਿਹੇ ਕੱਪੜੇ ਲਿਆਓ, ਜਿਸ ਨੂੰ ਪਹਿਨਣ ਤੋਂ ਬਾਅਦ ਤੁਹਾਡੇ ਪੈਰ ਦਿਖਾਈ ਦੇਣ। ਗੋਡੇ ਦੇ ਉੱਪਰ ਤੱਕ ਦੀ ਸ਼ਾੱਰਟ ਡ੍ਰੈਸ ਪਹਿਨ ਕੇ ਤੁਸੀਂ ਲੰਬੇ ਦਿਖਾਈ ਦੇਵੋਗੇ।

2. ਹਾਈ ਵੇਸਟ ਜੀਨਸ ਪਹਿਨ ਕੇ ਵੀ ਤੁਸੀਂ ਲੰਬੇ ਦਿਖ ਸਕਦੇ ਹੋ। ਇਸ ਨਾਲ ਤੁਹਾਡੇ ਪੈਰ ਲੰਬੇ ਦਿਖਾਈ ਦੇਣਗੇ। ਜਿਸ ਕਾਰਨ ਤੁਸੀਂ ਲੰਬੇ ਦਿਖਾਈ ਦੇਵੋਗੇ।

3. ਵੀ ਨੇਕ ਪਾਉਣ 'ਤੇ ਜ਼ੋਰ ਦਿਓ। ਜੀ ਹਾਂ ਡਾਰਕ, ਵੀ-ਨੇਕ ਵਾਲੀ ਕਮੀਜ਼, ਟੀ-ਸ਼ਰਟ ਅਤੇ ਡ੍ਰੈਸ ਪਹਿਨ ਨਾਲ ਚੁਸੀਂ ਲੰਬੇ ਦਿਖਾਈ ਦੇਵੋਗੇ। ਛੋਟੀ ਉਚਾਈ ਦੇ ਲੋਕਾਂ ਨੂੰ ਗੋਲ ਨੇਕ ਦੇ ਕੱਪੜੇ ਪਹਿਨਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸਿਰਫ ਗੂੜ੍ਹੇ ਰੰਗ ਦੇ ਅਤੇ ਵੀ-ਨੇਕ ਵਾਲੇ ਕਪੜੇ ਉਨ੍ਹਾਂ 'ਤੇ ਚੰਗੇ ਲੱਗਦੇ ਹਨ।

4. ਇਕੋ ਰੰਗ ਦਾ ਕੱਪੜਾ ਪਹਿਨਣਾ ਬਿਹਤਰ ਹੈ। ਜੇ ਟਾਪ ਅਤੇ ਬਾਟਮ ਦੋਵੇਂ ਹੀ ਇਕ ਰੰਗ ਦੇ ਹੋਣ ਤਾਂ ਕਦ ਲੰਬਾ ਨਜ਼ਰ ਆਵੇਗਾ। ਕੋਸ਼ਿਸ਼ ਕਰੋ ਸਿਰਫ ਗੂੜ੍ਹੇ ਹਰੇ, ਨੀਲੇ, ਲਾਲ ਜਾਂ ਕਾਲੇ ਰੰਗ ਦੇ ਕੱਪੜਿਆਂ ਦਾ ਚੋਣ ਕਰੋ।

5. ਗਾਉਨ ਪਹਿਨਣ ਵਾਲੀ ਕੁੜੀਆਂ ਵੀ ਲੰਬੀ ਦਿਖਾਈ ਦਿੰਦਿਆਂ ਹਨ। ਪਰ ਇਹ ਯਾਦ ਰੱਖੋ ਕਿ ਤੁਸੀਂ ਜੋ ਵੀ ਕੱਪੜੇ ਪਾਉਂਦੇ ਹੋ, ਉਹ ਫੀਟਿੰਗ ਵਾਲੇ ਹੋਣ। ਤੁਸੀਂ ਉੱਚੀ ਅੱਡੀ ਪਹਿਨ ਕੇ ਵੀ ਆਪਣੀ ਉਚਾਈ ਨੂੰ ਵਧਾ ਸਕਦੇ ਹੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।