ਗੋਰੀ ਰੰਗਤ ਲਈ ਘਰੇਲੂ ਨੁਸਖੇ

ਏਜੰਸੀ

ਜੀਵਨ ਜਾਚ, ਫ਼ੈਸ਼ਨ

Fashion, Lifestyle, Beauty, White Face, Punjabi News, Rozana Spokesman

File

ਕੁੜੀਆਂ ਅਪਣੇ ਚਿਹਰੇ ਦੀ ਖੂਬਸੂਰਤੀ ਵਧਾਉਣ ਦੇ ਲਈ ਕਈ ਤਰੀਕੇ ਅਪਣਾਉਂਦੀਆਂ ਹਨ। ਕੁਝ ਲੜਕੀਆਂ ਬਿਊਟੀ ਟ੍ਰੀਟਮੈਂਟ ਦਾ ਸਹਾਰਾ ਵੀ ਲੈਂਦੀਆਂ ਹਨ ਜਿਸ ਦੇ ਨਾਲ ਚਮੜੀ ਖਰਾਬ ਹੋ ਜਾਂਦੀ ਹੈ।

ਇਸ ਲਈ ਤੁਸੀਂ ਘਰੇਲੂ ਨੁਸਖਿਆਂ ਨੂੰ ਅਪਣਾਓ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਇਸਤੇਮਾਲ ਕਰ ਕੇ ਤੁਸੀ ਗੋਰੀ ਅਤੇ ਬੇਦਾਗ ਚਮੜੀ ਪਾ ਸਕਦੀ ਹੋ।

ਟਮਾਟਰ - ਚਮੜੀ ਦੇ ਦਾਗ-ਧੱਬਿਆਂ ਨੂੰ ਦੂਰ ਕਰਨ ਦੇ ਲਈ ਟਮਾਟਰ ਸਭ ਤੋਂ ਵਧੀਆਂ ਸੁਝਾਅ ਹੈ। ਟਮਾਟਰ 'ਚ ਮਜੂਦ ਗੁਣ ਚਮੜੀ ਦੇ ਪੀ ਐੱਚ ਲੈਵਲ ਨੂੰ ਠੀਕ ਕਰਦੇ ਹਨ। ਇਸ ਲਈ ਇਸ ਨੂੰ ਚਿਹਰੇ ਲਗਾਓ ਅਤੇ ਗੋਰਾ ਰੰਗ ਪਾਓ।

ਸ਼ਹਿਦ - ਸ਼ਹਿਦ 'ਚ ਐਂਟੀਆਕਸੀਡੇਂਟ ਗੁਣ ਹੁੰਦੇ ਹਨ ਇਸ ਦੇ ਨਾਲ ਚਿਹਰਾ ਚਮਕਦਾਰ ਬਣਦਾ ਹੈ। ਸ਼ਹਿਦ ਨੂੰ ਚਿਹਰੇ 'ਤੇ ਲਗਾਓ ਅਤੇ ਮਸਾਜ਼ ਕਰੋ।

ਆਲੂ - ਆਲੂ ਚਮੜੀ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਆਲੂ ਨੂੰ ਅੱਧਾ ਕੱਟ ਕੇ ਚਿਹਰੇ 'ਤੇ ਮਸਾਜ ਕਰੋ। ਇਸ ਨਾਲ ਚਿਹਰੇ 'ਤੇ ਰੰਗਤ ਆਵੇਗੀ।

ਪਾਲਕ - ਜੇ ਤੁਸੀਂ ਦਾਗ-ਧੱਬਿਆਂ ਤੋਂ ਪਰੇਸ਼ਾਨ ਹੋ ਤਾਂ ਇਸ ਦੇ ਲਈ ਪਾਲਕ ਦੀ ਵਰਤੋ ਕਰੋ। ਪਾਲਕ ਦੀ ਪੇਸਟ ਬਣਾ ਕੇ ਚਿਹਰੇ 'ਤੇ ਲਗਾਓ ਅਤੇ ਸੁੱਕਣ ਤੋਂ ਬਾਅਦ ਧੋ ਲਓ। ਇਸ ਨਾਲ ਚਿਹਰਾ ਚਮਕਦਾਰ ਬਣੇਗਾ।

ਐਲੋਵੇਰਾ - ਐਲੋਵੇਰਾ ਨੂੰ ਚਿਹਰੇ 'ਤੇ ਲਗਾਉਣ ਨਾਲ ਚਮੜੀ ਦੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਨਾਲ ਚਿਹਰੇ 'ਤੇ ਹਲਕੇ ਹੱਥਾਂ ਨਾਲ ਮਸਾਜ ਕਰੋ। ਇਸ ਨਾਲ ਚਮੜੀ ਨਰਮ ਹੁੰਦੀ ਹੈ।

ਹਲਦੀ ਅਤੇ ਮਲਾਈ - ਮਲਾਈ ਅਤੇ ਹਲਦੀ ਦੀ ਪੇਸਟ ਬਣਾ ਕੇ ਚਿਹਰੇ 'ਤੇ ਲਗਾਓ। ਅੱਧੇ ਘੰਟੇ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ। ਇਸ ਨਾਲ ਚਮੜੀ 'ਤੇ ਨਿਖਾਰ ਆਵੇਗਾ ਅਤੇ ਦਾਗ-ਧੱਬੇ ਦੂਰ ਹੋਣਗੇ।