Karwa Chauth ਸਪੈਸ਼ਲ ਲਈ ਦੇਖੋ ਮਹਿੰਦੀ ਦੇ ਇਹ ਖੂਬਸੂਰਤ ਡਿਜ਼ਾਈਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਇਸ ਸਾਲ ਕਰਵਾ ਚੌਥ ਦਾ ਵਰਤ 4 ਨਵੰਬਰ ਦਿਨ ਬੁੱਧਵਾਰ ਨੂੰ ਮਨਾਇਆ ਜਾਵੇਗਾ। 

Mehndi Designs

ਹਰ ਸਾਲ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚੌਥ ਨੂੰ ਔਰਤਾਂ ਦਾ ਸਭ ਤੋਂ ਸਪੈਸ਼ਲ ਤਿਉਹਾਰ ਕਰਵਾ ਚੌਥ ਆਉਂਦਾ ਹੈ। ਇੰਝ ਦੱਸੀਏ ਤੇ ਕਰਵਾ ਚੌਥ ਦਾ ਵਰਤ ਦੀਵਾਲੀ ਤੋਂ 10 ਜਾਂ 11 ਦਿਨ ਪਹਿਲਾਂ ਆਉਂਦਾ ਹੈ। ਇਸ ਦਿਨ ਔਰਤਾਂ ਆਪਣੇ ਜੀਵਨ ਸਾਥੀ ਦੀ ਲੰਮੀ ਉਮਰ ਤੇ ਸੁਖੀ ਜੀਵਨ ਲਈ ਨਿਰਜਲਾ ਵਰਤ ਰੱਖਦੀਆਂ ਹਨ। ਇਸ ਸਾਲ ਕਰਵਾ ਚੌਥ ਦਾ ਵਰਤ 4 ਨਵੰਬਰ ਦਿਨ ਬੁੱਧਵਾਰ ਨੂੰ ਮਨਾਇਆ ਜਾਵੇਗਾ। 

ਖੂਬਸੂਰਤ ਦਿਖਣ ਲਈ ਔਰਤਾਂ ਨਵੇਂ ਡਿਜ਼ਾਈਨ ਦੇ ਸੂਟ ਸਵਉਦੀਆਂ ਹਨ ਤੇ ਸਭ ਤੋਂ ਜ਼ਰੂਰੀ ਕੁੜੀਆਂ ਤੇ ਔਰਤਾਂ ਨੂੰ ਮਹਿੰਦੀ ਲਗਵਾਉਣ ਦਾ ਸ਼ੌਂਕ ਹੁੰਦਾ ਹੈ। ਭਾਰਤੀ ਪਰੰਪਰਾ ਵਿਚ ਵਿਆਹ ਦੇ ਮੌਕੇ 'ਤੇ ਮਹਿੰਦੀ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਵਿਆਹ ਤੋਂ ਇਲਾਵਾ ਔਰਤਾਂ ਹਰ ਸ਼ੁਭ ਕੰਮ ਵਿਚ ਮਹਿੰਦੀ ਲਗਾਉਣਾ ਪਸੰਦ ਕਰਦੀਆਂ ਹਨ। 

ਅੱਜ ਕੱਲ੍ਹ ਵੱਖ-ਵੱਖ ਤਰ੍ਹਾਂ ਦੇ ਮਹਿੰਦੀ ਡਿਜ਼ਾਈਨ ਹਨ, ਜਿਨ੍ਹਾਂ ਵਿਚੋਂ ਇਕ ਅਰਬੀ ਮਹਿੰਦੀ ਹੈ। ਨਾ ਸਿਰਫ ਭਾਰਤੀ, ਬਲਕਿ ਔਰਤਾਂ ਵੀ ਅਰਬਿਕ ਮਹਿੰਦੀ ਲਗਾਉਣਾ ਪਸੰਦ ਕਰਦੀਆਂ ਹਨ। 

ਦੇਖੋ ਮਹਿੰਦੀ ਦੇ ਖੂਬਸੂਰਤ ਡਿਜ਼ਾਈਨ---
1. Arabic Mehndi Designs  - ਅਰਬੀ ਮਹਿੰਦੀ ਡਿਜ਼ਾਈਨ ਫੋਟੋ

2. Arabic Mehndi Design For full Hand -  ਅਰਬੀ ਮਹਿੰਦੀ ਡਿਜ਼ਾਈਨ ਪੂਰੇ ਹੱਥ ਲਈ