ਬਲੀਚ ਲਗਾਉਣ ਨਾਲ ਹੋ ਰਹੀ ਜਲਨ ਨੂੰ ਕਰੋ ਖ਼ਤਮ
ਪਾਰਟੀ ਵਿਚ ਜਾਣਾ ਹੈ ਅਤੇ ਸਮਾਂ ਘੱਟ ਹੈ ਤਾਂ ਚਿਹਰੇ ਉਤੇ ਝਟਪਟ ਚਮਕ ਲਿਆਉਣ ਲਈ ਬਲੀਚ ਸੱਭ ਤੋਂ ਸਸਤਾ ਅਤੇ ਅਸਾਨ ਉਪਾਅ ਹੈ। ਬਲੀਚ ਕਰਨ ਤੋਂ ਬਾਅਦ ਚਿਹਰੇ 'ਤੇ ...
ਪਾਰਟੀ ਵਿਚ ਜਾਣਾ ਹੈ ਅਤੇ ਸਮਾਂ ਘੱਟ ਹੈ ਤਾਂ ਚਿਹਰੇ ਉਤੇ ਝਟਪਟ ਚਮਕ ਲਿਆਉਣ ਲਈ ਬਲੀਚ ਸੱਭ ਤੋਂ ਸਸਤਾ ਅਤੇ ਅਸਾਨ ਉਪਾਅ ਹੈ। ਬਲੀਚ ਕਰਨ ਤੋਂ ਬਾਅਦ ਚਿਹਰੇ 'ਤੇ ਚਮਕ ਆ ਜਾਂਦੀ ਹੈ ਅਤੇ ਚਿਹਰਾ ਗੋਰਾ ਅਤੇ ਬੇਦਾਗ ਲੱਗਣ ਲੱਗਦਾ ਹੈ ਪਰ ਇਸ ਦੇ ਇਸਤੇਮਾਲ ਨਾਲ ਕੁੱਝ ਲਡ਼ਕੀਆਂ ਨੂੰ ਚਿਹਰੇ 'ਤੇ ਜਲਨ ਹੋਣ ਲਗਦੀ ਹੈ। ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦੀ ਸਮੱਸਿਆ ਹੈ ਅਤੇ ਬਲੀਚ ਲਗਾਉਣ ਦੇ ਤੁਰਤ ਬਾਅਦ ਚਿਹਰੇ 'ਤੇ ਜਲਨ ਹੋਣ ਲਗਦੀ ਹੈ ਤਾਂ ਇਹ ਖਬਰ ਤੁਹਾਡੇ ਲਈ ਹੀ ਹੈ।
ਅਸੀ ਤੁਹਾਨੂੰ 5 ਅਜਿਹੇ ਬਿਊਟੀ ਟਿਪਸ ਦੱਸਣ ਜਾ ਰਹੇ ਹਾਂ, ਜਿਸਦੀ ਵਰਤੋਂ ਕਰ ਤੁਸੀਂ ਇਸ ਤਰ੍ਹਾਂ ਦੀ ਪਰੇਸ਼ਾਨੀ ਤੋਂ ਨਾ ਕਿ ਸਿਰਫ਼ ਛੁਟਕਾਰਾ ਪਾ ਸਕਦੇ ਹੋ ਸਗੋਂ ਅਪਣੇ ਆਪ ਨੂੰ ਖੂਬਸੂਰਤ ਅਤੇ ਆਕਰਸ਼ਕ ਵੀ ਬਣਾ ਸਕਦੇ ਹੋ।
ਐਲੋਵੇਰਾ : ਐਲੋਵੇਰਾ ਚਿਹਰੇ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ। ਚਿਹਰੇ ਦੀ ਜਲਨ ਦੂਰ ਕਰਨ ਲਈ ਐਲੋਵੇਰਾ ਜੈਲ ਨੂੰ ਚਿਹਰੇ 'ਤੇ ਲਗਾ ਕੇ ਸਰਕੂਲਰ ਮੋਸ਼ਨ ਵਿਚ ਮਸਾਜ ਕਰੋ। ਅੱਧੇ ਘੰਟੇ ਬਾਅਦ ਜਦੋਂ ਇਹ ਜੈਲ ਸੁੱਕ ਜਾਵੇ ਤਾਂ ਚਿਹਰੇ ਨੂੰ ਪਾਣੀ ਨਾਲ ਧੋ ਲਵੋ। ਅਜਿਹਾ ਦੋ ਤੋਂ ਤਿੰਨ ਵਾਰ ਕਰਨ ਨਾਲ ਤੁਹਾਨੂੰ ਚਿਹਰੇ ਦੀ ਜਲਨ ਵਿਚ ਕਾਫ਼ੀ ਰਾਹਤ ਮਿਲੇਗੀ।
ਚੰਦਨ ਪਾਊਡਰ : ਚੰਦਨ ਦੇ ਲੇਪ ਵਿਚ ਵੀ ਚਮੜੀ ਨੂੰ ਠੰਢਕ ਪਹੁੰਚਾਉਣ ਵਾਲੇ ਗੁਣ ਹੁੰਦੇ ਹਨ। ਇਸ ਦੇ ਲਈ ਤੁਸੀਂ ਚੰਦਨ ਧੂੜਾ ਨੂੰ ਗੁਲਾਬ ਪਾਣੀ ਵਿਚ ਮਿਲਾ ਕੇ ਕੁੱਝ ਦੇਰ ਲਈ ਚਿਹਰੇ 'ਤੇ ਲਗਾ ਲਵੋ। ਅਜਿਹਾ ਕਰਨ ਨਾਲ ਚਿਹਰੇ ਨੂੰ ਜੋ ਠੰਢਕ ਮਿਲੇਗੀ ਉਹ ਜਲਨ ਦਾ ਅਸਰ ਦੂਰ ਕਰ ਦੇਵੇਗੀ।
ਬਰਫ : ਬਲੀਚ ਲਗਾਉਣ ਤੋਂ ਬਾਅਦ ਇਸ ਦੇ ਜਲਨ ਤੋਂ ਰਾਹਤ ਪਾਉਣ ਲਈ ਤੁਸੀਂ ਚਿਹਰੇ 'ਤੇ ਠੰਡਾ ਪਾਣੀ ਜਾਂ ਬਰਫ ਦਾ ਟੁਕੜਾ ਇਸਤੇਮਾਲ ਕਰ ਸਕਦੇ ਹੋ। ਇਸ ਨੂੰ ਪ੍ਰਭਾਵਿਤ ਚਮੜੀ 'ਤੇ ਕੁੱਝ ਦੇਰ ਲਈ ਰਗੜੋ, ਤੁਹਾਨੂੰ ਕਾਫ਼ੀ ਆਰਾਮ ਮਿਲੇਗਾ।
ਆਲੂ ਦਾ ਛਿਲਕਾ : ਜਲਨ ਤੋਂ ਰਾਹਤ ਪਾਉਣ ਲਈ ਆਲੂ ਦੇ ਕੁੱਝ ਛਿਲਕੇ ਜਲਨ ਵਾਲੀ ਜਗ੍ਹਾ 'ਤੇ ਲਗਾਓ ਅਤੇ ਅੱਧੇ ਘੰਟੇ ਉਸ ਨੂੰ ਇੰਝ ਹੀ ਲੱਗੇ ਰਹਿਣ ਦਿਓ। ਇਸ ਤੋਂ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਵੋ। ਰੋਜ਼ਾਨਾ ਅਜਿਹਾ ਕਰੋ ਅਤੇ ਚਮੜੀ ਦੀ ਜਲਨ ਤੋਂ ਰਾਹਤ ਪਾਓ।
ਨਾਰੀਅਲ ਤੇਲ : ਨਾਰੀਅਲ ਤੇਲ ਕਿਸੇ ਵੀ ਤਰ੍ਹਾਂ ਦੀ ਜਲਨ ਤੋਂ ਵਿਅਕਤੀ ਨੂੰ ਝਟਪਟ ਆਰਾਮ ਦਿੰਦਾ ਹੈ। ਇਸ ਦੇ ਹੀਲਿੰਗ ਕੁਦਰਤ ਦੀ ਵਜ੍ਹਾ ਨਾਲ ਚਮੜੀ 'ਤੇ ਕਿਸੇ ਤਰ੍ਹਾਂ ਦੇ ਨਿਸ਼ਾਨ ਵੀ ਨਹੀਂ ਪੈਂਦੇ ਹਨ। ਇਸ ਲਈ ਇਸ ਨੂੰ ਤੁਸੀਂ ਅਪਣੇ ਚਮੜੀ 'ਤੇ ਲਗਾਓ ਅਤੇ ਹਲਕੀ ਮਸਾਜ ਕਰੋ ਇਕ ਘੰਟੇ ਬਾਅਦ ਅਪਣੀ ਚਮੜੀ ਧੋ ਲਵੋ। ਲੱਗਭੱਗ ਇਕ ਹਫਤੇ ਦੇ ਅੰਦਰ ਹੀ ਤੁਹਾਨੂੰ ਕਾਫ਼ੀ ਰਾਹਤ ਦਿਖਣ ਲੱਗੇਗਾ।