ਕੀ ਤੁਸੀਂ ਵੀ ਛੋਟੀ ਉਮਰ ’ਚ ਚਿੱਟੇ ਵਾਲਾਂ ਦੀ ਸਮੱਸਿਆ ਤੋਂ ਤੰਗ ਹੋ? ਰੋਕਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

ਏਜੰਸੀ

ਜੀਵਨ ਜਾਚ, ਫ਼ੈਸ਼ਨ

ਕਾਲੇ ਵਾਲ ਜਿੱਥੇ ਵਿਅਕਤੀ ਦੀ ਦਿੱਖ ਨੂੰ ਖ਼ੂਬਸੂਰਤ ਬਣਾਉਂਦੇ ਹਨ, ਉਥੇ ਉਸ ਦੀ ਅੰਦਰੂਨੀ ਸਿਹਤ ਦਾ ਵੀ ਰਾਜ ਵੀ ਪ੍ਰਗਟਾਉਂਦੇ ਹਨ

Are you also tired of the problem of white hair at a young age?

 

ਕਾਲੇ ਵਾਲ ਜਿੱਥੇ ਵਿਅਕਤੀ ਦੀ ਦਿੱਖ ਨੂੰ ਖ਼ੂਬਸੂਰਤ ਬਣਾਉਂਦੇ ਹਨ, ਉਥੇ ਉਸ ਦੀ ਅੰਦਰੂਨੀ ਸਿਹਤ ਦਾ ਵੀ ਰਾਜ ਵੀ ਪ੍ਰਗਟਾਉਂਦੇ ਹਨ। ਬਦਲ ਰਹੀ ਜੀਵਨਸ਼ੈਲੀ ਤੇ ਖਾਣ-ਪੀਣ ਦੀਆਂ ਗ਼ਲਤ ਆਦਤਾਂ ਕਾਰਨ ਅੱਜ-ਕੱਲ੍ਹ ਵਾਲਾਂ ਸਬੰਧੀ ਸਮੱਸਿਆਵਾਂ ਆਮ ਹੋ ਗਈਆਂ ਹਨ। ਇਨ੍ਹਾਂ 'ਚੋਂ ਇਕ ਹੈ ਸਮੇਂ ਤੋਂ ਪਹਿਲਾਂ ਹੋਣ ਵਾਲਾਂ ਦਾ ਚਿੱਟੇ ਹੋਣਾ। ਇਸ ਤੋਂ ਬਚਣ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਕੈਮੀਕਲ ਅਤੇ ਮੈਡੀਕੇਸ਼ਨ ਦੀ ਵਰਤੋਂ ਕਰਦੇ ਹਨ, ਜਿਸ ਨਾਲ ਕਈ ਹੋਰ ਸਮੱਸਿਆਵਾਂ ਆ ਜਾਂਦੀਆਂ ਹਨ। ਬਹੁਤ ਸਾਰੀਆਂ ਘਰੇਲੂ ਚੀਜ਼ਾਂ 'ਚ ਚਿੱਟੇ ਵਾਲਾਂ ਤੋਂ ਬਚਣ ਦਾ ਹੱਲ ਲੁਕਿਆ ਹੋਇਆ ਹੈ।

ਵਾਲਾਂ ਦੀ ਸਮੱਸਿਆ- ਵਾਲਾਂ ਦਾ ਸਮੇਂ ਤੋਂ ਪਹਿਲਾਂ ਚਿੱਟੇ ਹੋਣਾ ਇਕ ਵੱਡੀ ਸਮੱਸਿਆ ਹੈ। ਇਸ ਲਈ ਕਈ ਲੋਕ ਕਲਰ ਜਾਂ ਡਾਈ ਦੀ ਵਰਤੋਂ ਕਰਦੇ ਹਨ, ਹਾਲਾਂਕਿ ਕਲਰ ਵਾਲਾਂ ਨੂੰ ਜੜ੍ਹਾਂ ਤੋਂ ਕਮਜ਼ੋਰ ਕਰ ਸਕਦਾ ਹੈ। ਕਈ ਅਜਿਹੇ ਘਰੇਲੂ ਉਪਾਅ ਹਨ, ਜੋ ਨਾ ਸਿਰਫ਼ ਚਿੱਟੇ ਵਾਲਾਂ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹਨ, ਸਗੋਂ ਵਾਲਾਂ ਦੀ ਸਿਹਤ ਨੂੰ ਵੀ ਨਰੋਆ ਬਣਾਉਂਦੇ ਹਨ।

ਔਲਾ- ਛੋਟਾ ਜਿਹਾ ਦਿਸਣ ਵਾਲਾ ਔਲਾ ਨਾ ਸਿਰਫ਼ ਸਿਹਤ ਲਈ ਗੁਣਕਾਰੀ ਹੈ, ਸਗੋਂ ਇਸ ਦੀ ਵਰਤੋਂ ਨਾਲ ਚਿੱਟੇ ਵਾਲਾਂ ਦੀ ਸਮੱਸਿਆ ਤੋਂ ਵੀ ਨਿਜਾਤ ਮਿਲਦੀ ਹੈ। ਔਲੇ ਨੂੰ ਨਾ ਸਿਰਫ਼ ਖਾਣੇ 'ਚ ਸ਼ਾਮਲ ਕਰੋ, ਸਗੋਂ ਮਹਿੰਦੀ 'ਚ ਮਿਲਾ ਕੇ ਇਸ ਦੇ ਘੋਲ ਨੂੰ ਵਾਲਾਂ ਉੱਪਰ ਲਗਾਉ। ਔਲਿਆਂ ਨੂੰ ਛੋਟੇ ਟੁਕੜਿਆਂ 'ਚ ਕੱਟ ਕੇ ਗਰਮ ਨਾਰੀਅਲ ਦੇ ਤੇਲ 'ਚ ਮਿਲਾ ਕੇ ਸਿਰ ਉੱਪਰ ਮਾਲਿਸ਼ ਕਰਨ ਨਾਲ ਬਹੁਤ ਲਾਭ ਮਿਲਦਾ ਹੈ।

ਕਾਲੀ ਮਿਰਚ- ਕਾਲੀ ਮਿਰਚ ਖਾਣੇ ਦੇ ਸੁਆਦ ਨੂੰ ਤਾਂ ਵਧਾਉਂਦੀ ਹੀ ਹੈ, ਸਗੋਂ ਇਸ ਨਾਲ ਚਿੱਟੇ ਵਾਲ ਵੀ ਕਾਲੇ ਹੋਣ ਲਗਦੇ ਹਨ। ਇਸ ਲਈ ਕਾਲੀ ਮਿਰਚ ਦੇ ਦਾਣਿਆਂ ਨੂੰ ਪਾਣੀ 'ਚ ਉਬਾਲੋ ਤੇ ਉਸ ਪਾਣੀ ਨੂੰ ਵਾਲ ਧੋਣ ਤੋਂ ਬਾਅਦ ਸਿਰ 'ਚ ਪਾਓ। ਲੰਬੇ ਸਮੇਂ ਤਕ ਇਹ ਨੁਸਖ਼ਾ ਵਰਤਣ 'ਤੇ ਅਸਰ ਦਿਖਾਈ ਦੇਣ ਲਗਦਾ ਹੈ।

ਕੌਫੀ- ਜੇ ਤੁਸੀਂ ਚਿੱਟੇ ਹੋ ਰਹੇ ਵਾਲਾਂ ਤੋਂ ਪਰੇਸ਼ਾਨ ਹੋ ਤਾਂ ਬਲੈਕ-ਟੀ ਅਤੇ ਕੌਫੀ ਦੀ ਵਰਤੋਂ ਕਰੋ। ਚਿੱਟੇ ਹੋ ਚੁੱਕੇ ਵਾਲਾਂ ਨੂੰ ਜੇ ਤੁਸੀਂ ਬਲੈਕ-ਟੀ ਜਾਂ ਕੌਫੀ ਵਾਲੇ ਪਾਣੀ ਨਾਲ ਧੋਣਾ ਸ਼ੁਰੂ ਕਰ ਦੇਵੋ ਤਾਂ ਚਿੱਟੇ ਹੋ ਰਹੇ ਵਾਲ ਮੁੜ ਕਾਲੇ ਹੋਣੇ ਸ਼ਰੂ ਹੋ ਜਾਣਗੇ।

ਦਹੀਂ ਅਤੇ ਮਹਿੰਦੀ- ਚਿੱਟੇ ਹੁੰਦੇ ਵਾਲਾਂ ਦਾ ਰੰਗ ਕੁਦਰਤੀ ਰੂਪ ਨਾਲ ਬਦਲਣ ਲਈ ਦਹੀ ਦੀ ਵਰਤੋਂ ਕਰੋ। ਇਸ ਲਈ ਮਹਿੰਦੀ ਅਤੇ ਦਹੀ ਨੂੰ ਮਿਲਾ ਕੇ ਬਰਾਬਰ ਮਾਤਰਾ 'ਚ ਪੇਸਟ ਬਣਾਓ ਅਤੇ ਇਸ ਪੇਸਟ ਨੂੰ ਵਾਲਾਂ 'ਤੇ ਲਗਾਓ। ਇਸ ਘਰੇਲੂ ਨੁਸਖ਼ੇ ਨੂੰ ਹਫਤੇ 'ਚ ਇਕ ਵਾਰ ਵਰਤਣ ਵਾਲ ਕਾਲੇ ਹੋਣ ਲਗਦੇ ਹਨ।

ਪਿਆਜ਼- ਪਿਆਜ਼ ਚਿੱਟੇ ਵਾਲਾਂ ਨੂੰ ਕਾਲੇ ਕਰਨ 'ਚ ਮਦਦ ਕਰਦਾ ਹੈ। ਕੁਝ ਦਿਨਾਂ ਤਕ ਰੋਜ਼ਾਨਾ ਨਹਾਉਣ ਤੋਂ ਪਹਿਲਾਂ ਆਪਣੇ ਵਾਲਾਂ 'ਤੇ ਪਿਆਜ਼ ਦਾ ਪੇਸਟ ਲਗਾਓ। ਇਸ ਨਾਲ ਚਿੱਟੇ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ। ਵਾਲਾਂ 'ਚ ਚਮਕ ਆਵੇਗੀ ਤੇ ਵਾਲਾਂ ਦੇ ਝੜਨ ਦੀ ਸਮੱਸਿਆ ਵੀ ਦੂਰ ਹੋਵੇਗੀ।

ਕੜ੍ਹੀ ਪੱਤਾ- ਚਿੱਟੇ ਹੋ ਰਹੇ ਵਾਲਾਂ ਲਈ ਕੜ੍ਹੀ ਪੱਤਾ ਜਾਂ ਕੜੂ ਪੱਤਾ ਵੀ ਗੁਣਕਾਰੀ ਹੈ। ਨਹਾਉਣ ਤੋਂ ਪਹਿਲਾਂ ਕੜ੍ਹੀ ਪੱਤੇ ਨੂੰ ਪਾਣੀ 'ਚ ਪਾ ਲਓ ਅਤੇ ਇਕ ਘੰਟੇ ਬਾਅਦ ਉਸ ਪਾਣੀ ਨਾਲ ਸਿਰ ਧੋ ਲਵੋ ਜਾਂ ਔਲੇ ਵਾਂਗ ਕੜ੍ਹੀ ਪੱਤੇ ਨੂੰ ਬਾਰੀਕ ਕੱਟ ਕੇ ਅਤੇ ਗਰਮ ਦੇ ਨਾਰੀਅਲ ਤੇਲ 'ਚ ਮਿਲਾ ਕੇ ਸਿਰ 'ਤੇ ਲਗਾਓ। ਇਸ ਨਾਲ ਚਿੱਟੇ ਵਾਲਾਂ ਤੋਂ ਨਿਜਾਤ ਮਿਲੇਗੀ।

ਦੇਸੀ ਘਿਓ ਦੀ ਮਾਲਿਸ਼- ਬਜ਼ੁਰਗਾਂ ਨੂੰ ਅਕਸਰ ਸਿਰ ਉੱਪਰ ਦੇਸੀ ਘਿਓ ਦੀ ਮਾਲਿਸ਼ ਕਰਦਿਆਂ ਦੇਖਿਆ ਜਾਂਦਾ ਹੈ। ਘਿਓ ਨਾਲ ਮਾਲਿਸ਼ ਕਰਨ ਕਰਨ 'ਤੇ ਚਮੜੀ ਨੂੰ ਪੋਸ਼ਣ ਮਿਲਦਾ ਹੈ। ਰੋਜ਼ਾਨਾ ਸ਼ੁੱਧ ਦੇਸੀ ਘਿਓ ਨਾਲ ਮਾਲਿਸ਼ ਕਰੋ। ਇਸ ਨਾਲ ਚਿੱਟੇ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।

ਐਲੋਵੀਰਾ- ਵਾਲਾਂ ਨੂੰ ਐਲੋਵੀਰਾ ਲਗਾਉਣ ਨਾਲ ਵੀ ਵਾਲ ਝੜਨੇ ਤੇ ਚਿੱਟੇ ਹੋਣੇ ਬੰਦ ਹੋ ਜਾਂਦੇ ਹਨ। ਇਸ ਲਈ ਐਲੋਵੀਰਾ 'ਚ ਨਿੰਬੂ ਦਾ ਰਸ ਪਾ ਕੇ ਪੇਸਟ ਬਣਾ ਕੇ ਰੱਖ ਲਓ ਤੇ ਇਸ ਪੇਸਟ ਨੂੰ ਵਾਲਾਂ ਉੱਪਰ ਲਗਾਉ, ਫ਼ਾਇਦਾ ਮਿਲੇਗਾ।

ਦੁੱਧ- ਗਾਂ ਦੇ ਦੁੱਧ ਦੇ ਲਾਭ ਬਾਰੇ ਕੌਣ ਨਹੀਂ ਜਾਣਦਾ ਪਰ ਕੀ ਤੁਹਾਨੂੰ ਪਤਾ ਹੈ ਕਿ ਗਾਂ ਦਾ ਦੁੱਧ ਚਿੱਟੇ ਵਾਲਾਂ ਨੂੰ ਕਾਲੇ ਵੀ ਕਰ ਸਕਦਾ ਹੈ। ਗਾਂ ਦਾ ਦੁੱਧ ਵਾਲਾਂ ਨੂੰ ਲਗਾਉਣ ਨਾਲ ਵਾਲ ਕੁਰਦਤੀ ਤੌਰ 'ਤੇ ਕਾਲੇ ਹੋਣ ਲਗਦੇ ਹਨ। ਹਰ ਹਫ਼ਤੇ ਅਜਿਹਾ ਕਰਨ ਨਾਲ ਵਾਲ ਖਿੜ ਜਾਣਗੇ।