ਮਿੰਟਾਂ 'ਚ ਬਣਾਓ ਇਹ 3 ਖੂਬਸੂਰਤ ਨੇਲਆਰਟ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਨਹੁੰਆਂ ਦੀ ਸਜਾਵਟ ਨਾ ਸਿਰਫ਼ ਤੁਹਾਡੇ ਹੱਥਾਂ ਨੂੰ ਸੋਹਣਾ ਦਿਖਾਉਂਦੇ ਹਨ ਸਗੋਂ ਤੁਹਾਡੀ ਖੂਬਸੂਰਤੀ ਵਿਚ ਵੀ ਚਾਰ ਚੰਨ ਲਗਾਉਂਦੇ ਹਨ। ਅੱਜ ਕੱਲ ਵਿਆਹ - ਪਾਰਟੀ ਤੋਂ ਲੈ...

Nail art

ਨਹੁੰਆਂ ਦੀ ਸਜਾਵਟ ਨਾ ਸਿਰਫ਼ ਤੁਹਾਡੇ ਹੱਥਾਂ ਨੂੰ ਸੋਹਣਾ ਦਿਖਾਉਂਦੇ ਹਨ ਸਗੋਂ ਤੁਹਾਡੀ ਖੂਬਸੂਰਤੀ ਵਿਚ ਵੀ ਚਾਰ ਚੰਨ ਲਗਾਉਂਦੇ ਹਨ। ਅੱਜ ਕੱਲ ਵਿਆਹ - ਪਾਰਟੀ ਤੋਂ ਲੈ ਕੇ ਦਫ਼ਤਰ ਵਿਚ ਵੀ ਨੇਲ ਆਰਟ ਬਹੁਤ ਖੂਬਸੂਰਤ ਲਗਦੇ ਹਨ। ਇਹ ਤੁਹਾਨੂੰ ਕੂਲ ਲੁਕ ਦਿੰਦੇ ਹਨ। ਤਾਂ ਆਓ ਜੀ ਇਕ ਨਜ਼ਰ ਪਾਉਂਦੇ ਹਨ ਕੁੱਝ ਇੰਝ ਹੀ ‘ਨੇਲ ਆਰਟਸ’ 'ਤੇ, ਜਿਨ੍ਹਾਂ ਨੂੰ ਤੁਸੀਂ ਮਿੰਟਾਂ ਵਿਚ ਘਰ 'ਤੇ ਹੀ ਬਣਾ ਸਕਦੇ ਹੋ।

ਪਹਿਲਾ ਡਿਜ਼ਾਈਨ : ਕਾਲੇ ਚਟਕ ਰੰਗ ਅਤੇ ਟ੍ਰਾਂਸਪੇਰੈਂਟ ਨੇਲਪਾਲਿਸ਼ ਲਵੋ। ਇਸ ਤੋਂ ਬਾਅਦ ਕਾਲੀ ਨੇਲਪਾਲਿਸ਼ ਨੂੰ ਬੇਸ ਕੋਟ ਦੀ ਤਰ੍ਹਾਂ ਅਪਣੇ ਨਹੁੰਆਂ 'ਤੇ ਲਗਾ ਲਵੋ। ਜਦੋਂ ਇਹ ਸੁੱਕ ਜਾਵੇ ਤਾਂ ਵਿਚ ਵਾਲੀ ਊਂਗਲੀ 'ਤੇ ਇਕ ਲਾਈਨ ਵਿਚ ਵੱਖ - ਵੱਖ ਰੰਗਾਂ ਦੇ ਡੌਟਸ ਰੱਖੋ। ਉਥੇ ਹੀ ਦੂਜੀ ਊਂਗਲੀਆਂ 'ਤੇ ਕੁੱਝ ਦੋ ਜਾਂ ਤਿੰਨ ਡੌਟਸ ਰੱਖੋ। ਸੁੱਕ ਜਾਣ 'ਤੇ ਇਸ ਦੇ ਉਪਰ ਟ੍ਰਾਂਸਪੇਰੈਂਟ ਨੇਲਪਾਲਿਸ਼ ਲਗਾ ਲਵੋ। 

ਦੂਜਾ ਡਿਜ਼ਾਈਨ : ਹੁਣ ਦੂਜਾ ਨੇਲਆਰਟ ਬਣਾਉਣ ਲਈ ਗੁਲਾਬੀ, ਟ੍ਰਾਂਸਪੇਰੈਂਟ ਅਤੇ ਗਲਿਟਰ ਨੇਲਪਾਲਿਸ਼ ਲਵੋ। ਨਹੁੰਆਂ 'ਤੇ ਟ੍ਰਾਂਸਪੇਰੈਂਟ ਨੇਲਪਾਲਿਸ਼ ਲਗਾ ਕੇ ਸਕਣ ਦਿਓ। ਸਕਣ 'ਤੇ ਕਾਲੇ ਰੰਗ ਨਾਲ ਨੇਲਆਰਟ ਟੂਲ ਜਾਂ ਸੇਫਟੀ ਪਿਨ ਦੀ ਮਦਦ ਨਾਲ ਬਰੀਕ ਲਕੀਰ ਖਿੱਚੋ। ਗੁਲਾਬੀ ਰੰਗ ਨਾਲ ਉਸ ਲਕੀਰ ਦੇ ਸੱਜੇ ਪਾਸੇ ਦੋ ਸੋਹਣੀਆਂ ਪੱਤੀਆਂ ਬਣਾਓ। ਕਾਲੇ ਰੰਗ ਨਾਲ ਪੱਤੀਆਂ ਦੀ ਆਉਟ ਲਕੀਰ ਬਣਾਓ। ਪੱਤੀਆਂ ਸੁੱਕ ਜਾਣ ਤਾਂ ਉਨ੍ਹਾਂ ਉਤੇ ਗਲਿਟਰ ਨੇਲਪਾਲਿਸ਼ ਲਗਾਓ। ਇਹ ਤੁਹਾਡੇ ਨਹੁੰਆਂ 'ਤੇ ਬੇਹੱਦ ਜਚੇਗੀ।

ਤੀਜਾ ਡਿਜ਼ਾਈਨ : ਇਸ ਦੇ ਲਈ ਪੰਜ ਚਟਕ ਰੰਗ ਦੀ ਨੇਲਪਾਲਿਸ਼, ਪੁਰਾਨਾ ਟੂਥ ਬਰਸ਼, ਕਾਲੀ ਅਤੇ ਟ੍ਰਾਂਸਪੇਰੈਂਟ ਨੇਲਪਾਲਿਸ਼ ਲਵੋ। ਹੁਣ ਅਪਣੇ ਪੰਜੋ ਨਹੁੰਆਂ 'ਤੇ ਵੱਖ - ਵੱਖ ਰੰਗ ਦੀ ਨੇਲ ਪਾਲਿਸ਼ ਲਗਾ ਲਵੋ। ਸੁਕਣ 'ਤੇ ਇਕ ਪਲੇਟ ਵਿਚ ਇਨ੍ਹਾਂ ਤੋਂ ਵੱਖ ਰੰਗ ਦੀ ਨੇਲ ਪਾਲਿਸ਼ ਲਵੋ। ਟੂਥ ਬਰਸ਼ ਵਿਚ ਇਸ ਨੇਲਪਾਲਿਸ਼ ਨੂੰ ਲਗਾ ਕੇ ਵਾਰੀ - ਵਾਰੀ ਹਰ ਇਕ ਨਹੁੰਆਂ 'ਤੇ ਸਪ੍ਰੇ ਕਰੋ। ਨੇਲਪੇਂਟ ਜੇਕਰ ਆਲੇ ਦੁਆਲੇ ਦੀ ਚਮੜੀ 'ਤੇ ਲੱਗ ਜਾਵੇ ਤਾਂ ਇਸ ਨੂੰ ਰਿਮੂਵਰ ਦੀ ਮਦਦ ਨਾਲ ਸਾਫ਼ ਕਰ ਲਵੋ। ਅਖੀਰ ਵਿਚ ਟ੍ਰਾਂਸਪੇਰੈਂਟ ਨੇਲ ਪਾਲਿਸ਼ ਨਾਲ ਫਿਨਿਸ਼ਿੰਗ ਦਿਓ।