ਖੂਬਸੂਰਤੀ ਲਈ ਜ਼ਰੂਰੀ ਹੈ ਆਇਰਨ
ਭੱਜਦੌੜ ਭਰੀ ਜ਼ਿੰਦਗੀ 'ਚ ਸਿਹਤ ਨੂੰ ਲੈ ਕੇ ਅਕਸਰ ਔਰਤਾਂ ਲਾਪਰਵਾਹੀ ਕਰਦੀਆਂ ਹਨ ਅਤੇ ਅਪਣਾ ਧਿਆਨ ਨਹੀਂ ਰੱਖਦੀਆਂ ਜਿਸ ਨਾਲ ਉਨ੍ਹਾਂ ਦੇ ਸਰੀਰ ਵਿਚ ਆਇਰਨ...
ਭੱਜਦੌੜ ਭਰੀ ਜ਼ਿੰਦਗੀ 'ਚ ਸਿਹਤ ਨੂੰ ਲੈ ਕੇ ਅਕਸਰ ਔਰਤਾਂ ਲਾਪਰਵਾਹੀ ਕਰਦੀਆਂ ਹਨ ਅਤੇ ਅਪਣਾ ਧਿਆਨ ਨਹੀਂ ਰੱਖਦੀਆਂ ਜਿਸ ਨਾਲ ਉਨ੍ਹਾਂ ਦੇ ਸਰੀਰ ਵਿਚ ਆਇਰਨ ਦੀ ਕਮੀ ਹੋ ਜਾਂਦੀ ਹੈ ਜਿਸ ਦਾ ਸਿੱਧਾ ਅਸਰ ਉਨ੍ਹਾਂ ਦੀ ਸੁੰਦਰਤਾ ਉਤੇ ਪੈਂਦਾ ਹੈ। ਇਸ ਲਈ ਤੁਸੀਂ ਵੀ ਅਪਣੀ ਸੁੰਦਰਤਾ ਨੂੰ ਬਣਾਏ ਰੱਖਣ ਲਈ ਅਜਿਹੀ ਚੀਜ਼ਾਂ ਦਾ ਸੇਵਨ ਕਰੋ ਜਿਸ ਨਾਲ ਤੁਹਾਡੇ ਸਰੀਰ ਵਿਚ ਆਇਰਨ ਦੀ ਠੀਕ ਮਾਤਰਾ ਯਕੀਨੀ ਹੋ ਸਕੇ ਅਤੇ ਤੁਸੀਂ ਅਨੀਮੀਆ ਦਾ ਸ਼ਿਕਾਰ ਵੀ ਨਾ ਹੋਵੋ। ਸਰੀਰ ਵਿਚ ਆਇਰਨ ਦੀ ਠੀਕ ਮਾਤਰਾ ਦਾ ਨਾ ਹੋਣਾ ਚਮੜੀ ਦੇ ਨਾਲ ਨਾਲ ਵਾਲਾਂ ਅਤੇ ਸਰੀਰ ਦੇ ਦੂਜੇ ਹਿੱਸਿਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਨਹੁੰਆਂ ਦਾ ਟੁੱਟਣਾ : ਨਹੁੰ ਔਰਤਾਂ ਦੀ ਸੁੰਦਰਤਾ ਦਾ ਇਕ ਅਹਿਮ ਹਿੱਸਾ ਹੈ। ਸੁਦੰਰਤਾ ਨੂੰ ਨਿਖਾਰਨ ਲਈ ਸੁੰਦਰ ਨਹੁੰਆਂ ਦਾ ਹੋਣਾ ਜ਼ਰੂਰੀ ਹੈ। ਜਦੋਂ ਤੁਹਾਡੇ ਨਹੁੰ ਪੀਲੇ ਪੈਣ ਲੱ ਜਾਣ ਅਤੇ ਬੇਜਾਨ ਹੋ ਕੇ ਟੁੱਟਣ ਜਾਂ ਮੁੜਣ ਲੱਗੇ ਤਾਂ ਤੁਸੀਂ ਸਾਵਧਾਨ ਹੋ ਜਾਓ ਕਿਉਂਕਿ ਇਹ ਸਾਰੇ ਸਰੀਰ ਵਿਚ ਆਇਰਨ ਦੀ ਕਮੀ ਦੇ ਸੰਕੇਤ ਹਨ। ਇਸ ਲਈ ਜੇਕਰ ਤੁਸੀਂ ਵੀ ਸੁੰਦਰ ਬਣੇ ਰਹਿਣਾ ਚਾਹੁੰਦੇ ਹੋ ਤਾਂ ਆਇਰਨ ਯੁਕਤ ਡਾਈਟ ਲਵੋ।
ਬੇਜਾਨ ਚਮੜੀ : ਜਦੋਂ ਸਰੀਰ 'ਚ ਆਇਰਨ ਦੀ ਕਮੀ ਹੋ ਜਾਵੇ ਤਾਂ ਚਿਹਰਾ ਪੀਲਾ ਪੈਣ ਲਗਦਾ ਹੈ ਕਿਉਂਕਿ ਆਇਰਨ ਦੀ ਕਮੀ ਨਾਲ ਹੀਮੋਗਲੋਬਿਨ ਦਾ ਪੱਧਰ ਘੱਟ ਹੋ ਜਾਂਦਾ ਹੈ ਅਤੇ ਹੀਮੋਗਲੋਬਿਨ ਨਾਲ ਹੀ ਖੂਨ ਨੂੰ ਲਾਲ ਰੰਗ ਮਿਲਦਾ ਹੈ ਜਿਸ ਨਾਲ ਸਾਡੇ ਚਿਹਰੇ ਉਤੇ ਹਲਕੀ ਲਾਲਿ ਬਣੀ ਰਹਿੰਦੀ ਹੈ। ਜਦੋਂ ਸਰੀਰ ਵਿਚ ਲਾਲ ਖੂਨ ਦੀਆਂ ਕੋਸ਼ਿਕਾਵਾਂ ਦੀ ਕਮੀ ਹੋ ਜਾਂਦੀ ਹੈ ਤਾਂ ਚਿਹਰੇ ਦਾ ਪਿਲੱਤਣ ਅਤੇ ਬੇਜਾਨ ਚਮੜੀ ਕੁਦਰਤੀ ਹੈ।
ਡਾਰਕ ਸਰਕਲਸ : ਅੱਖਾਂ ਦੇ ਹੇਠਾਂ ਅਤੇ ਆਲੇ ਦੁਆਲੇ ਕਾਲੇ ਘੇਰੇ ਕਿਸ ਮਹਿਲਾ ਨੂੰ ਚੰਗੇ ਲਗਦੇ ਹਨ। ਜੇਕਰ ਸਰੀਰ ਵਿਚ ਆਇਰਨ ਦੀ ਕਮੀ ਹੋਵੇਗੀ ਤਾਂ ਤੁਹਾਡੀ ਅੱਖਾਂ ਦੇ ਹੇਠਾਂ ਕਾਲੇ ਘੇਰੇ ਯਾਨੀ ਡਾਰਕ ਸਰਕਲਸ ਨਜ਼ਰ ਆਉਣ ਲੱਗਣਗੇ।
ਵਾਲਾਂ ਉਤੇ ਅਸਰ : ਜਦੋਂ ਸਰੀਰ ਵਿਚ ਆਇਰਨ ਦੀ ਕਮੀ ਹੋ ਜਾਂਦੀ ਹੈ ਤਾਂ ਖੂਨ ਦਾ ਵਹਾਅ ਉਤੇ ਅਸਰ ਪੈਂਦਾ ਹੈ ਜਿਸ ਨਾਲ ਆਕਸੀਜਨ ਠੀਕ ਮਾਤਰਾ ਵਿਚ ਸਕੈਲਪ ਤੱਕ ਪਹੁੰਚ ਨਹੀਂ ਪਾਉਂਦੀ। ਨਤੀਜਾ ਇਹ ਹੁੰਦਾ ਹੈ ਕਿ ਵਾਲ ਹੌਲੀ ਹੌਲੀ ਰੁੱਖੇ ਅਤੇ ਬੇਜਾਨ ਹੋ ਕਰ ਝੜਣ ਲਗਦੇ ਹਨ। ਜਦੋਂ ਜ਼ਰੂਰਤ ਤੋਂ ਜ਼ਿਆਦਾ ਵਾਲ ਝੜਣ ਲੱਗੇ ਤਾਂ ਡਾਕਟਰ ਨਾਲ ਸੰਪਰਕ ਕਰੋ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਕਿਤੇ ਤੁਸੀਂ ਅਨੀਮੀਆ ਦੀ ਸ਼ਿਕਾਰ ਤਾਂ ਨਹੀਂ।