ਆਪਣੇ ਵਿਆਹ ਵਾਲੇ ਦਿਨ ਸਭ ਤੋਂ ਖੂਬਸੂਰਤ ਤੇ ਦਿਲਕਸ਼ ਲੱਗਣਾ ਹਰ ਇੱਕ ਕੁੜੀ ਦਾ ਸਪਨਾ ਹੁੰਦਾ ਹੈ। ਤੇ ਇਸਦੇ ਚਲਦਿਆਂ ਉਹ ਨਵੇਂ ਤਜੁਰਬੇ ਕਰਨ ਤੋਂ ਝਿਜੱਕਦੀਆਂ ਹਨ ਤੇ ਉਹੀ ਪੁਰਾਨੇ ਫੈਸ਼ਨ ਅਤੇ ਫਾਰਮੁਲਿਆਂ ਨੂੰ ਹੀ ਅਜ਼ਮਾਉਂਦੀਆਂ ਰਹਿੰਦੀਆਂ ਹਨ। ਬੇਸ਼ੱਕ ਇਸ ਦਿਨ ਜੇ ਤੁਸੀਂ ਆਪਣੀ ਲੁਕ ਦੇ ਨਾਲ ਕੋਈ ਤਜੁਰਬਾ ਕਰਦੇ ਹੋ, ਉਹ ਕਿਤੇ ਨਾ ਕਿਤੇ ਤੁਹਾਡੇ ਲਈ ਮਾੜਾ ਵੀ ਸਿੱਧ ਹੋ ਸਕਦਾ ਹੈ।
ਪਰ ਇਸਦਾ ਮਤਲਬ ਇਹ ਵੀ ਨਹੀਂ ਕਿ ਤੁਸੀਂ ਪੁਰਾਣੇ ਫੈਸ਼ਨ ਨੂੰ ਹੀ ਫੋਲੋ ਕਰਦੇ ਰਹੋ। ਸਮੇਂ ਦੇ ਨਾਲ ਹਰ ਇੱਕ ਚੀਜ਼ ਵਿੱਚ ਬਦਲਾਵ ਆਉਣਾ ਜ਼ਰੂਰੀ ਹੁੰਦਾ ਹੈ।ਇਸ ਆਰਟੀਕਲ ਦੇ ਵਿੱਚ ਮੈਂ ਤੁਹਾਨੂੰ ਕੁਝ ਨਵੇਂ ਫੈਸ਼ਨ ਟ੍ਰੈਂਡਜ਼ ਦੇ ਬਾਰੇ ਜਾਣੂ ਕਰਵਾਉਂਗੀ ਜੋ ਤੁਸੀਂ ਆਪਣੇ ਵਿਆਹ ਤੇ` ਉਸ ਲੁਕ ਨੂੰ ਟ੍ਰਾਈ ਕਰ ਸਕਦੇ ਹੋ ਤੇ ਆਪਣੇ ਸਟਾਇਲ ਆਈਕਨ ਖੁਦ ਬਣ ਸਕਦੇ ਹੋਂ।
ਜਦ ਵੀ ਕੋਈ ਦੁਲਹਨ ਬਿਉਟੀ ਪਾਰਲਰ ਤਿਆਰ ਹੋਣ ਲਈ ਜਾਂਦੀ ਹੈ,ਤਾਂ ਉਸਦੀ ਪਹਿਲੀ ਫਰਮਾਇਸ਼ ਇਹੀ ਹੁੰਦੀ ਹੈ ਕਿ ਮੇਕਅਪ ਬਹੁਤ ਲਾਇਟ ਹੋਣਾ ਚਾਹੀਦਾ ਹੈ ਕਿਉਂਕਿ ਡਾਰਕ ਮੇਕਅਪ ਤੁਹਾਡੀ ਲੁਕ ਨੂੰ ਬਿਲਕੁਲ ਬਦਲਕੇ ਭੜਕੀਲਾ ਵੀ ਬਣਾ ਸਕਦਾ ਹੈ। ਸੋ ਅੱਜਕੱਲ ਸਭ ਤੋਂ ਜ਼ਿਆਦਾ ਟ੍ਰੈਡਿੰਗ ਚ` ਲਾਇਟ ਮੇਕਅਪ ਹੀ ਚੱਲਦਾ ਹੈ।
ਅਨੁਸ਼ਕਾ ਸ਼ਰਮਾ ਤੇ ਮੀਰਾ ਕਪੂਰ ਨੇ ਵੀ ਆਪਣੇ ਵਿਆਹ ਤੇ ਹਲਕੇ ਰੰਗਾਂ ਦੀ ਹੀ ਚੌਣ ਕਰਕੇ ਆਪਣੀ ਖੂਬਸੂਰਤੀ ਨੂੰ ਚਾਰ ਚੰਨ੍ਹ ਲਗਾ ਦਿੱਤੇ ਸਨ। ਘੱਟ ਮੇਕਅਪ ਦੀ ਤਰਾਂ ਅੱਜਕਲ੍ਹ ਲਾਇਟ ਕਲਰਜ਼ ਦੇ ਲਿਪ ਕਲਰ ਵੀ ਜ਼ਿਆਦਾ ਚੱਲਦੇ ਹਨ, ਜਿਸਦੇ ਵਿੱਚ ਨਿਊਡ, ਪੀਚ ਤੇ ਮੌਵ ਰੰਗ ਦਾ ਚਲਨ ਸਭ ਜ਼ਿਆਦਾ ਵੇਖਿਆ ਗਿਆ ਹੈ। ਭਾਰੀ ਭਰਕਮ ਸੋਨੇ ਨਾਲ ਲੱਧੀ ਹੋਈ ਦੁਲਹਨ ਹੁਣ ਪੁਰਾਨੇ ਜ਼ਮਾਨੇ ਦੀਆਂ ਗੱਲਾਂ ਰਹਿ ਗਈਆਂ ਹਨ।
ਅੱਜ-ਕਲ ਲਾਇਟ ਵੇਟ ਗਹਿਣੇ ਮਾਰਕਿਟ ਚ` ਆ ਗਏ ਨੇ ਜੋ ਵੇਖਣ ਚ` ਵੀ ਕਾਫੀ ਖੂਬਸੂਰਤ ਹੁੰਦੇ ਨੇ ਤੇ ਪਾਉਣ ਦੇ ਵਿੱਚ ਵੀ ਅਰਾਮਦਾਇਕ। ਕੁੰਦਨ ਤੇ ਪਰਲ ਵਾਲੇ ਨੈਕਲੇਸ, ਪਾਸਾ, ਹਲਕਾ ਟਿੱਕਾ ਤੇ ਝੂਮਕੇ ਨਾਲ ਨੱਥ ਪੇਅਰ ਤੁਹਾਡੀ ਲੁਕ ਨੂੰ ਖਾਸ ਬਣਾ ਦਿੰਦੇ ਹਨ।ਇਸਦੇ ਨਾਲ ਹੀ ਮਹਿੰਦੀ ਅਤੇ ਲੇਡੀ ਸੰਗੀਤ ਤੇ` ਫੁੱਲਾਂ ਵਾਲੀ ਜਵੈਲਰੀ ਹੀ ਸਭ ਤੋਂ ਜ਼ਿਆਦਾ ਫੱਬਦੀ ਹੈ। ਹੁਣ ਵਾਰੀ ਆਉਂਦੀ ਹੈ ਫੂਟਵੇਅਰ ਤੇ ਲਹਿੰਗਿਆਂ ਦੀ।
ਵਿਆਹ ਵੇਲੇ ਕੁੜੀਆਂ ਆਪਣੀ ਹਾਈਟ ਨੂੰ ਹੋਰ ਉੱਚਾ ਵਖਾਉਣ ਦੇ ਲਈ ਪੇਨਸਿਲ ਹੀਲਜ਼ ਪਾਉਣੀਆਂ ਪਸੰਦ ਕਰਦੀਆਂ ਹਨ ਤੇ ਆਪਣਾ ਆਰਾਮ ਨਜ਼ਰਅੰਦਾਜ਼ ਕਰ ਦਿੰਦੀਆਂ ਹਨ।ਬਲੌਕ ਹੀਲਜ਼ ਜਾਂ ਵੇਜਿਸ ਤੁਹਾਨੂੰ ਹਾਈਟ ਦੇਣ ਦੇ ਨਾਲ ਕੰਫਰਟ ਵੀ ਦਿੰਦੀਆਂ ਹਨ।ਫੈਸ਼ਨ ਟਰਿਕਸ ਦੀ ਮਦਦ ਦੇ ਨਾਲ ਭਾਰੀ ਐਂਬਰਾਇਡਰੀ,ਚੌੜੇ ਬਾੱਡਰ ਤੇ ਘੱਟ ਘੇਰੇ ਵਾਲਾ ਲਹਿੰਗਾ ਤੇ ਇਸ ਤੋਂ ਇਲਾਵਾ ਸਿਲਕ, ਸੈਟਿਨ ਤੇ ਜੌਰਜੱਟ ਵਾਲਾ ਫੈਬਰਿਕ ਹੀ ਚੁਣੋ।