ਚੰਡੀਗੜ੍ਹ, 28 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਫ਼ੈਸ਼ਨਏਬਲ ਹੱਥਖੱਡੀ ਕਪੜਿਆਂ ਦੀ ਪ੍ਰਦਰਸ਼ਨੀ ਪਲਾਟ ਨੰਬਰ-4, ਸੈਕਟਰ 28-ਬੀ, ਮਧਿਆ ਮਾਰਗ ਚੰਡੀਗੜ੍ਹ ਸਥਿਤ ਹਿਮਾਚਲ ਭਵਨ 'ਚ ਸ਼ੁਰੂ ਹੋ ਗਈ ਹੈ।ਅੱਜ ਸਤਵੇਂ ਦਿਨ ਪ੍ਰਦਰਸ਼ਨੀ 'ਚ ਗਾਹਕਾਂ ਨੇ ਚੰਗੀ ਦਿਲਚਸਪੀ ਦਿਖਾਈ ਜਿਸ ਕਾਰਨ ਪ੍ਰਦਰਸ਼ਨੀ 'ਚ ਕਾਫੀ ਰੌਣਕਾਂ ਵੇਖਣ ਨੂੰ ਮਿਲੀਆਂ। ਪੂਰਾ ਦਿਨ ਸਿਲਕ ਮੇਲਾ ਚੰਡੀਗੜ੍ਹੀਆਂ ਦੀ ਪਹਿਲੀ ਪਸੰਦ ਬਣਿਆ ਰਿਹਾ। ਕਈ ਲੋਕ ਜੰਮ ਕੇ ਖ਼ਰੀਦਦਾਰੀ ਕਰਦੇ ਵੇਖੇ ਗਏ। ਸਿਲਕ ਮੇਲੇ ਵਿਚ ਰੌਣਕ ਦੇਖ ਕੇ ਇੰਝ ਲੱਗਾ ਕਿ ਮੇਲਾ ਹੁਣ ਰੰਗ ਫੜਨ ਲੱਗ ਪਿਆ ਹੈ ਕਿਉਂਕਿ ਗਾਹਕਾਂ ਦੀ ਭੀੜ ਜੁਟਣੀ ਸ਼ੁਰੂ ਹੋ ਗਈ ਹੈ। ਵੇਖਣ ਵਿਚ ਆਇਆ ਕਿ ਮੇਲੇ ਦੇ ਪੰਜਵੇਂ ਦਿਨ ਚੰਡੀਗੜ੍ਹੀਆਂ ਨੇ ਪ੍ਰਦਰਸ਼ਨੀ ਦਾ ਚੌਥਾ ਹਿੱਸਾ ਮਾਲ ਖ਼ਰੀਦ ਲਿਆ ਜਿਸ ਕਾਰਨ ਪ੍ਰਬੰਧਕ ਗਦ-ਗਦ ਵੇਖੇ ਗਏ। ਮੇਲੇ ਵਿਚ ਇਸ ਵਾਰ ਪਹਿਲੇ ਸਾਲਾਂ ਨਾਲੋਂ ਵੱਧ ਵੰਨਗੀਆਂ ਦੇਖ ਕੇ ਵੀ ਗਾਹਕ ਜ਼ਿਆਦਾ ਉਤਸ਼ਾਹਤ ਹਨ। ਇਨ੍ਹਾਂ ਕਪੜਿਆਂ 'ਚ ਜਿਥੇ ਪ੍ਰਾਚੀਨਤਾ ਝਲਕਦੀ ਹੈ, ਉਥੇ ਹੀ ਆਧੁਨਿਕਤਾ ਦਾ ਰੰਗ ਵੀ ਵੇਖਣ ਨੂੰ ਮਿਲ ਰਿਹਾ ਹੈ।