Make saffron lassi in your home kitchen
ਬਣਾਉਣ ਦੀ ਸਮੱਗਰੀ : ਗਾੜ੍ਹਾ ਦਹੀਂ- 1 ਕੱਪ, ਪਾਣੀ - 2 ਕੱਪ, ਚੀਨੀ - ਸਵਾਦ ਅਨੁਸਾਰ, ਮੇਵੇ - 1 ਟੇਬਲ ਸਪੂਨ (ਬਰੀਕ ਕਟੇ ਹੋਏ), ਕੇਸਰ - ਕੁੱਝ ਰੇਸ਼ੇ, ਬਦਾਮ- ਸਜਾਵਟ ਲਈ (ਕਟੇ ਹੋਏ), ਕਾਜੂ-ਸਜਾਵਟ ਲਈ (ਕਟੇ ਹੋਏ), ਕੇਸਰ-ਸਜਾਵਟ ਲਈ
ਬਣਾਉਣ ਦੀ ਵਿਧੀ : ਸੱਭ ਤੋਂ ਪਹਿਲਾਂ ਇਕ ਬਰਤਨ ਵਿਚ 1 ਕੱਪ ਗਾੜ੍ਹਾ ਦਹੀਂ, 2 ਕੱਪ ਪਾਣੀ, ਸਵਾਦ ਅਨੁਸਾਰ ਚੀਨੀ, 1 ਟੇਬਲ ਸਪੂਨ ਮੇਵੇ ਅਤੇ ਕੁੱਝ ਰੇਸ਼ੇ ਕੇਸਰ ਦੇ ਮਿਲਾ ਲਉ। ਹੁਣ ਇਨ੍ਹਾਂ ਨੂੰ ਤਦ ਤਕ ਮਿਲਾਉ ਜਦੋਂ ਤਕ ਦਹੀਂ ਚੰਗੀ ਤਰ੍ਹਾਂ ਮਿਕਸ ਨਾ ਹੋ ਜਾਵੇ। ਹੁਣ ਇਸ ਨੂੰ ਗਲਾਸ ਵਿਚ ਪਾ ਕੇ ਫ਼ਰਿਜ ਵਿਚ ਠੰਢਾ ਹੋਣ ਲਈ ਰੱਖ ਦਿਉ। ਹੁਣ ਫ਼ਰਿਜ ਤੋਂ ਕੱਢ ਕੇ ਦੁਬਾਰਾ ਮਿਲਾ ਲਉ। ਹੁਣ ਇਨ੍ਹਾਂ ਨੂੰ ਬਦਾਮ, ਕਾਜੂ ਅਤੇ ਕੇਸਰ ਨਾਲ ਸਜਾਵਟ ਕਰੋ। ਤੁਹਾਡੀ ਕੇਸਰ ਲੱਸੀ ਬਣ ਕੇ ਤਿਆਰ ਹੈ।